Loading Now

ਮੁੱਖ ਨਿਆਂਇਕ ਮੈਜਿਸਟ੍ਰੇਟ ਨੇ ਅੰਮ੍ਰਿਤਸਰ ਜੇਲ ਵਿੱਚ ਸਰਦੀਆਂ ਦੇ ਕੱਪੜੇ ਵੰਡੇ ਅਤੇ ਸੁਣੀਆਂ ਸ਼ਿਕਾਇਤਾਂ

ਮੁੱਖ ਨਿਆਂਇਕ ਮੈਜਿਸਟ੍ਰੇਟ ਨੇ ਅੰਮ੍ਰਿਤਸਰ ਜੇਲ ਵਿੱਚ ਸਰਦੀਆਂ ਦੇ ਕੱਪੜੇ ਵੰਡੇ ਅਤੇ ਸੁਣੀਆਂ ਸ਼ਿਕਾਇਤਾਂ

WhatsApp-Image-2026-01-16-at-5.22.22-PM-1024x576 ਮੁੱਖ ਨਿਆਂਇਕ ਮੈਜਿਸਟ੍ਰੇਟ ਨੇ ਅੰਮ੍ਰਿਤਸਰ ਜੇਲ ਵਿੱਚ ਸਰਦੀਆਂ ਦੇ ਕੱਪੜੇ ਵੰਡੇ ਅਤੇ ਸੁਣੀਆਂ ਸ਼ਿਕਾਇਤਾਂ
ਕੰਬਲ ਵੰਡਦੇ ਹੋਏ ਨਿਆਂਇਕ ਮੈਜਿਸਟ੍ਰੇਟ

ਅੰਮ੍ਰਿਤਸਰ,16 ਜਨਵਰੀ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮਾਨਯੋਗ ਜੱਜ ਅਸ਼ਵਿਨੀ ਕੁਮਾਰ ਮਿਸ਼ਰਾ, ਪ੍ਰਸ਼ਾਸਕੀ ਜੱਜ, ਅੰਮ੍ਰਿਤਸਰ ਸੈਸ਼ਨ ਡਿਵੀਜ਼ਨ -ਕਮ- ਐਗਜ਼ਿਕਿਊਟਿਵ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ; ਜੱਜ ਰੋਹਿਤ ਕਪੂਰ, ਪ੍ਰਸ਼ਾਸਕੀ ਜੱਜ, ਅੰਮ੍ਰਿਤਸਰ ਸੈਸ਼ਨ ਡਿਵੀਜ਼ਨ; ਅਤੇ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੀ ਅਗਵਾਈ ਅਤੇ ਸ੍ਰੀਮਤੀ ਜਤਿੰਦਰ ਕੌਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਯੋਗ ਰਹਿਨੁਮਾਈ ਹੇਠ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿੱਚ ਸ੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ- ਕਮ-ਮੁੱਖ ਨਿਆਂਇਕ ਮੈਜਿਸਟ੍ਰੇਟ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਜੇਲ੍ਹ ਦੌਰਾ ਅਤੇ ਕੈਦੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ।

ਇਸ ਮੌਕੇ ਸ੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ-ਕਮ-ਮੁੱਖ ਨਿਆਂਇਕ ਮੈਜਿਸਟ੍ਰੇਟ ਨੇ ਦੌਰੇ ਦੌਰਾਨ ਕੈਦੀਆਂ ਦੀਆਂ ਸ਼ਿਕਾਇਤਾਂ ਦਾ ਮੌਕੇ ਉਤੇ ਨਿਪਟਾਰਾ ਕੀਤਾ। ਮਾਨਵਤਾ ਭਰਿਆ ਕਦਮ ਚੁੱਕਦੇ ਹੋਏ, ਗੈਰ-ਸਰਕਾਰੀ ਸੰਸਥਾ ਲੀਗਲ ਐਕਸ਼ਨ ਏਡ ਵੈਲਫੇਅਰ ਐਸੋਸੀਏਸ਼ਨ (LAAWA) ਦੇ ਸਹਿਯੋਗ ਨਾਲ ਵਿਦੇਸ਼ੀ ਨਾਗਰਿਕਾਂ ਸਮੇਤ ਕੈਦੀਆਂ ਲਈ ਸਰਦੀ ਦੇ ਕੱਪੜੇ ਵੰਡੇ ਗਏ। ਇਸ ਮੌਕੇ ਸ੍ਰੀ ਸ਼ਾਰਤ ਵਸ਼ਿਸ਼ਠ, ਸੰਸਥਾਪਕ ਅਤੇ ਪ੍ਰਧਾਨ, ਐਨਜੀਓ ਆਪਣੀ ਟੀਮ ਸਮੇਤ ਮੌਜੂਦ ਰਹੇ। ਦੂਰਦਰਸ਼ੀ ਸੋਚ, ਅਗਵਾਈ ਅਤੇ ਯੋਗ ਰਹਿਨੁਮਾਈ ਕਾਰਨ ਇਹ ਕਾਰਜਕ੍ਰਮ ਸਫਲਤਾਪੂਰਵਕ ਸੰਪੰਨ ਹੋਇਆ ਅਤੇ ਇਸਦਾ ਮਹੱਤਵਪੂਰਨ ਸਮਾਜਿਕ ਪ੍ਰਭਾਵ ਸਾਹਮਣੇ ਆਇਆ।

Share this content:

Previous post

ਅੰਮ੍ਰਿਤਸਰ ਵਿਕਾਸ ਮੰਚ  ਵਲੋਂ ਸ. ਮੋਹਨ ਸਿੰਘ ਸੇਵਾਮੁਕਤ ਪੰਜਾਬ ਸਟੇਟ ਡਰੱਗ ਕੰਟਰੋਲਰ ਦੇ  ਅਕਾਲ ਚਲਾਣੇ ‘ਤੇ ਦੁਖ਼ ਦਾ ਪ੍ਰਗਟਾਵਾ

Next post

19 ਜਨਵਰੀ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

Post Comment