Loading Now

ਪਾਕਿਸਤਾਨ ਵਿੱਚ ਹਿੰਦੂ ਤੇ ਸਿੱਖ ਭਾਈਚਾਰਾ ਸੁਰੱਖਿਆ ਨਹੀਂ : ਪ੍ਰੋ. ਸਰਚਾਂਦ ਸਿੰਘ ਖਿਆਲਾ

ਪਾਕਿਸਤਾਨ ਵਿੱਚ ਹਿੰਦੂ ਤੇ ਸਿੱਖ ਭਾਈਚਾਰਾ ਸੁਰੱਖਿਆ ਨਹੀਂ : ਪ੍ਰੋ. ਸਰਚਾਂਦ ਸਿੰਘ ਖਿਆਲਾ

*ਜਨਰਲ ਮੁਨੀਰ ਨੇ ਟਰੰਪ ਕੋਲ ਪਾਕਿਸਤਾਨ ਦਾ ਬਲੋਚਿਸਤਾਨ ’ਤੇ ਨਜਾਇਜ਼ ਕਬਜ਼ਾ ਕਬੂਲਿਆ
ਅੰਮ੍ਰਿਤਸਰ, 23 ਜੂਨ (ਏ.ਡੀ.ਪੀ ਨਿਊਜ਼) – ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਹਿੰਦੂ ਤੇ ਸਿੱਖ ਹੀ ਨਹੀਂ ਸਗੋਂ ਬਲੋਚ ਭਾਈਚਾਰਾ ਵੀ ਸੁਰੱਖਿਆ ਨਹੀਂ ਹੈ। ਹਾਲ ਹੀ ਵਿੱਚ ਸਿੰਧ ਪ੍ਰਾਂਤ ਵਿੱਚ ਹਿੰਦੂ ਭਾਈਚਾਰੇ ਦੀਆਂ ਤਿੰਨ ਕੁੜੀਆਂ ਅਤੇ ਉਹਨਾਂ ਦੇ ਚਚੇਰੇ ਭਰਾ ਨੂੰ ਜਬਰੀ ਧਰਮ ਪਰਿਵਰਤਨ ਕਰਨ ਤੋਂ ਸਖ਼ਤ ਵਿਰੋਧ ਤੋਂ ਬਾਅਦ ਬਚਾਇਆ ਗਿਆ। ਇਸ ਤੋਂ ਪਹਿਲਾਂ ਮੁਸਲਿਮ ਲੜਕੀ ਨਾਲ ਪ੍ਰੇਮ ਸੰਬੰਧਾਂ ਦੇ ਚਲਦੇ ਪਿੰਡ ਰਸੂਲ ਸ਼ਾਹ ਦੇ ਇੱਕ ਹਿੰਦੂ ਨੌਜਵਾਨ ਲੇਖਰਾਜ ਦੀ ਦਰੱਖਤ ਨਾਲ ਲਟਕੀ ਲਾਸ਼ ਮਿਲੀ। ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਦੇ ਅਗਵਾ, ਜਬਰੀ ਧਰਮ ਪਰਿਵਰਤਨ, ਜਬਰ ਜਨਾਹ ਅਤੇ ਜਬਰੀ ਵਿਆਹ ਦੀਆਂ ਵਾਪਰਦੀਆਂ ਘਟਨਾਵਾਂ ਕਾਰਨ ਘੱਟ ਗਿਣਤੀਆਂ ਦੀ ਗਿਣਤੀ ਜਿੱਥੇ 15 ਫ਼ੀਸਦੀ ਸੀ ਹੁਣ ਕੇਵਲ ਚਾਰ ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ। ਇਸੇ ਤਰਾਂ ਸੂਬਾ ਬਲੋਚਿਸਤਾਨ ਵਿੱਚ ਬਲੋਚ ਭਾਈਚਾਰੇ ਨਾਲ ਜਬਰ ਜ਼ੁਲਮ ਦੀ ਇੰਤਹਾ ਹੋ ਚੁੱਕੀ ਹੈ। ਪਾਕਿਸਤਾਨੀ ਫ਼ੌਜ ਅਤੇ ਆਈ ਐਸ ਆਈ ਦੁਆਰਾ ਮਾਰੇ ਗਏ ਬਲੋਚਿਸਤਾਨੀਆਂ ਪ੍ਰਤੀ ਨਿਆਂ ਲੈਣ ਲਈ ਲੱਖਾਂ ਹੀ ਬਲੋਚ ਲੋਕ ਵਾਰ ਵਾਰ ਸੜਕਾਂ ਦੇ ਉੱਤਰ ਰਹੇ ਹਨ।

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਕਸ਼ਮੀਰ ਦੇ ਪਹਿਲਗਾਮ ’ਚ ਪਾਕਿਸਤਾਨ ਦੁਆਰਾ ਸਪਾਂਸਰ ਅੱਤਵਾਦੀਆਂ ਵੱਲੋਂ ਕੀਤੀ ਗਈ ਕਾਰਵਾਈ ਉਪਰੰਤ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਦੀ ਪ੍ਰਭਾਵਸ਼ਾਲੀ ਸਥਿਤੀ ਤੋਂ ਘਬਰਾਈ ਹੋਈ ਪਾਕਿਸਤਾਨੀ ਫ਼ੌਜ ਦੀ ਪਹਿਲਕਦਮੀ ਨਾਲ ਦੋਵਾਂ ਦੇਸ਼ਾਂ ਦੇ ਡੀ ਜੀ ਐੱਮ ਓ ਪੱਧਰ ’ਤੇ ਹੋਈ ਗੱਲਬਾਤ ਨਾਲ ਸੰਭਵ ਹੋਈ ਜੰਗਬੰਦੀ, ਲਈ ਪਾਕਿਸਤਾਨ ਨੇ ਆਪਣੀ ਨਮੋਸ਼ੀ ਨੂੰ ਛੁਪਾਉਣ ਅਤੇ ਆਪਣੇ ਵੱਕਾਰ ਨੂੰ ਬਚਾਉਣ ਲਈ ਇਸ ਜੰਗਬੰਦੀ ਦਾ ਸਿਹਰਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਦੇ ਸਿਰ ਬੰਨ੍ਹਣ ਦੇ ਮਕਸਦ ਨਾਲ ਪਾਕਿਸਤਾਨ ਵੱਲੋਂ ਜੰਗ ਨੂੰ ਪਰਮਾਣੂ ਪੱਧਰ ਦੇ ਲੈ ਜਾਣ ਤੋਂ ਰੋਕਣ ਦੀ ਅਖੌਤੀ ਭੂਮਿਕਾ ਲਈ ਰਾਸ਼ਟਰਪਤੀ ਟਰੰਪ ਦਾ ਨਾਮ ਸਾਲ 2026 ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਪ੍ਰਸਤਾਵਿਤ ਕੀਤਾ ਅਤੇ ਇਸ ਪੁਰਸਕਾਰ ਲਈ ਟਰੰਪ ਨੂੰ ਅਸਲੀ ਹੱਕਦਾਰ ਦੱਸਿਆ ਗਿਆ। ਇਹ ਹੋਰ ਗੱਲ ਹੈ ਕਿ ਅਗਲੇ ਦਿਨ ਹੀ ਪਾਕਿਸਤਾਨ ਨੇ ਅਮਰੀਕਾ ਵੱਲੋਂ ਇਰਾਨ ਕੀਤੇ ਗਏ ਅਮਰੀਕੀ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਉਸ ਨੂੰ ਮਾਨਵਤਾਵਾਦੀ ਕਾਨੂੰਨ ਦੀ ਪਾਲਣਾ ਕਰਨ ਦਾ ਸਬਕ ਵੀ ਦਿੱਤਾ ਜਾ ਰਿਹਾ ਹੈ। ਇਹ ਨਹੀਂ ਪਤਾ ਕਿ ਇਸ ਟਾਈਮ ਟਰੰਪ ਬਾਰੇ ਪ੍ਰਸਤਾਵ ਮਨਸੂਖ਼ ਕਰ ਦਿੱਤਾ ਗਿਆ ਜਾਂ ਨਹੀਂ। ਅਸਲ ਵਿਚ ਈਰਾਨ – ਇਜ਼ਰਾਈਲ ਜੰਗ ਦੇ ਕਾਰਨ ਪਾਕਿਸਤਾਨ ਨੂੰ ਬਲੋਚਾਂ ਦੇ ਸੰਘਰਸ਼ ਦੇ ਵਧਣ ਦਾ ਡਰ ਸਤਾ ਰਿਹਾ ਹੈ।

ਪਰ ਇੱਥੇ ਨਿਊਜ਼ ਏਜੰਸੀ ਰਾਈਟਰਜ਼ ਨੇ ਇਕ ਅਹਿਮ ਖ਼ੁਲਾਸਾ ਕੀਤਾ ਕਿ ਵਾਈਟ ਹਾਊਸ ਵਿਖੇ ਪਾਕਿਸਤਾਨ ਦੇ ਫ਼ੌਜੀ ਮੁਖੀ ਫ਼ੀਲਡ ਮਾਰਸ਼ਲ ਅਸੀਮ ਮੁਨੀਰ ਦੁਆਰਾ ਰਾਸ਼ਟਰਪਤੀ ਟਰੰਪ ਕੋਲ ਇਹ ਜ਼ਰੂਰ ਕਬੂਲ ਕੀਤਾ ਗਿਆ ਕਿ ਈਰਾਨ ਅਤੇ ਪਾਕਿਸਤਾਨ ਨੇ ਦੋਵੇਂ ਪਾਸੇ ਬਲੋਚ ਭਾਈਚਾਰੇ ਦੇ ਘਰ ਬਲੋਚਿਸਤਾਨ ਉੱਤੇ ਕਬਜ਼ੇ ਕੀਤੇ ਹੋਏ ਹਨ। ਮੌਜੂਦਾ ਈਰਾਨੀ ਸਰਕਾਰ ਦੇ ਖ਼ਾਤਮੇ ਨਾਲ ਈਰਾਨ ਅਤੇ ਪਾਕਿਸਤਾਨ ਵਿੱਚ ਬਲੋਚਿਸਤਾਨ ਇੱਕ ਵੱਡੀ ਸਮੱਸਿਆ ਬਣ ਜਾਵੇਗੀ ਕਿਉਂਕਿ ਇੱਥੇ ਬਲੋਚ ਭਾਈਚਾਰੇ ਵੱਲੋਂ ਸੁਤੰਤਰਤਾ ਲਈ ਲੋਕ ਲਹਿਰਾਂ ਚਲਾਈਆਂ ਜਾ ਰਹੀਆਂ ਹਨ। ਪਿਛਲੇ ਸਮੇਂ ਬਲੋਚਿਸਤਾਨ ਵਿੱਚ ਵਾਪਰਿਆ ਖ਼ੂਨੀ ਘਟਨਾਕ੍ਰਮ ਪਾਕਿਸਤਾਨ ਲਈ ਇੱਕ ਵੱਡੀ ਚੁਨੌਤੀ ਅਤੇ ਬੇਚੈਨੀ ਦਾ ਕਾਰਨ ਹੈ। ਬਲੋਚਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਖੜੀ ਕੀਤੀ ਗਈ ਚੁਨੌਤੀ ਕਾਰਨ ਉੱਥੇ ਪਾਕਿਸਤਾਨ ਫ਼ੌਜ ਵੀ ਕੁਸਕਣ ਦੀ ਹਿੰਮਤ ਨਹੀਂ ਕਰ ਰਹੀ ਹੈ । ਅਸਲ ਵਿੱਚ ਬਲੋਚਿਸਤਾਨ ਦਾ ਵਿਸ਼ਾਲ ਇਲਾਕਾ ਬੇਹੱਦ ਖਣਿਜ ਭਰਪੂਰ ਹੈ ਪਰ ਪਾਕਿਸਤਾਨ ਦੀ ਸਰਕਾਰ ਇਹਨਾਂ ਕੁਦਰਤੀ ਖ਼ਜ਼ਾਨਿਆਂ ਨੂੰ ਜਾਂ ਤਾਂ ਆਪ ਲੁੱਟ ਰਹੀ ਹੈ ਜਾਂ ਫਿਰ ਚੀਨ ਜਿਸ ਕੋਲ ਖੇਤਰ ਦੀ ਸਮੁੰਦਰੀ ਸੰਪਤੀ ਦਾ ਕੰਟਰੋਲ ਹੈ ਵਰਗੇ ਵੱਡੇ ਮੁਲਕਾਂ ਕੋਲ ਵੇਚ ਰਹੀ ਹੈ।

ਹੋਰ ਵੀ ਤਾਕਤਾਂ ਬਲੋਚਿਸਤਾਨ ਦੀ ਅਣ ਵਰਤੀ ਖਣਿਜ ਸੰਪਤੀ, ਸੋਨਾ, ਤਾਂਬਾ ਅਤੇ ਲਿਥੀਅਨ ਵਰਗੇ ਭਵਿਖ ਦੀ ਊਰਜਾ ਅਤੇ ਰੱਖਿਆ ਤਕਨਾਲੋਜੀ ਲਈ ਜ਼ਰੂਰੀ ਅਤੇ ਮਹੱਤਵਪੂਰਨ ਸਰੋਤਾਂ ’ਤੇ ਨਜ਼ਰ ਰੱਖੀ ਬੈਠੀਆਂ ਹਨ। ਚਾਹੀਦਾ ਤਾਂ ਇਹ ਹੈ ਕਿ ਬਲੋਚਿਸਤਾਨ ਦੇ ਸਰੋਤਾਂ ਜਾਂ ਇਸ ਦੇ ਆਰਥਿਕ ਲਾਭ ਨੂੰ ਸਥਾਨਕ ਆਬਾਦੀ ਨਾਲ ਬਰਾਬਰ ਸਾਂਝੇ ਕੀਤੇ ਜਾਂਦੇ, ਉੱਥੋਂ ਦੇ ਲੋਕਾਂ ਦੀ ਤਰੱਕੀ, ਖ਼ੁਸ਼ਹਾਲੀ ਤੇ ਵਿਕਾਸ ਲਈ ਖ਼ਰਚਿਆ ਜਾਂਦਾ। ਪਰ ਅਜਿਹਾ ਨਹੀਂ ਹੋ ਰਿਹਾ ਕੇਵਲ ਕੇਂਦਰੀ ਅਧਿਕਾਰੀ ਜਾਂ ਵਿਦੇਸ਼ੀ ਨਿਵੇਸ਼ਕ ਹੀ ਲਾਭ ਲੈ ਰਹੇ ਹਨ। ਬਲੋਚਿਸਤਾਨ ਦੇ ਲੋਕਾਂ ਦੇ ਮਨੁੱਖੀ ਅਧਿਕਾਰ, ਖ਼ੁਦ ਮੁਖ਼ਤਿਆਰੀ ਅਤੇ ਸਭਿਆਚਾਰਕ ਵਿਰਾਸਤ ਦੀ ਰੱਖਿਆ ਤੇ ਪ੍ਰਚਾਰ ਪ੍ਰਸਾਰ ਦੀ ਥਾਂ ਪਾਕਿਸਤਾਨ ਵੱਲੋਂ ਬਲੋਚਾਂ ਦੇ ਅਧਿਕਾਰਾਂ ਦਾ ਹਨਨ ਅਤੇ ਦਮਨ ਕੀਤਾ ਜਾ ਰਹਾ ਹੈ। ਇਹੀ ਕਾਰਨ ਹੈ ਕਿ ਬਲੋਚ ਲੋਕ ਅਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਬਗ਼ਾਵਤ ਤੇ ਸੁਤੰਤਰਤਾ ਲਈ ਉੱਤਰੇ ਹੋਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਾਕਿਸਤਾਨ ਦੀ ਬੇਵਜ੍ਹਾ ਪਿੱਠ ਥਾਪੜਨਾ ਬੰਦ ਕਰੇ ਸਗੋਂ ਬਲੋਚਾਂ ਬਾਰੇ ਵੀ ਨੋਟਿਸ ਲਵੇ ।

Share this content:

Post Comment