Loading Now

ਸਮਾਜ ਸੇਵਕ ਲਾਲ ਚੰਦ ਸਿੰਘ ਵੱਲੋਂ ਡਿਪਟੀ ਕਮਿਸ਼ਨਰ, ਬਠਿੰਡਾ ਨੂੰ ਮੰਗ ਪੱਤਰ ਸੌਂਪ ਕੇ ਆਪਣੇ ਪਿੰਡ “ਚੁੱਘੇ-ਖੁਰਦ” ਵਿਖੇ “ਟੀਕਾਕਰਨ ਚੇਤਨਾ ਵਿਹੜਾ/ ਪਾਰਕ” ਬਣਾਉਣ ਦੀ ਕੀਤੀ ਗਈ ਮੰਗ

ਸਮਾਜ ਸੇਵਕ ਲਾਲ ਚੰਦ ਸਿੰਘ ਵੱਲੋਂ ਡਿਪਟੀ ਕਮਿਸ਼ਨਰ, ਬਠਿੰਡਾ ਨੂੰ ਮੰਗ ਪੱਤਰ ਸੌਂਪ ਕੇ ਆਪਣੇ ਪਿੰਡ “ਚੁੱਘੇ-ਖੁਰਦ” ਵਿਖੇ “ਟੀਕਾਕਰਨ ਚੇਤਨਾ ਵਿਹੜਾ/ ਪਾਰਕ” ਬਣਾਉਣ ਦੀ ਕੀਤੀ ਗਈ ਮੰਗ

ਬਠਿੰਡਾ, 3 ਜਨਵਰੀ (ਏ.ਡੀ.ਪੀ ਨਿਊਜ਼) – ਗਰਭਵਤੀ-ਔਰਤਾਂ ਤੇ ਛੋਟੇ ਬੱਚਿਆਂ ਨੂੰ ਛੂਤ ਰੋਗਾਂ ਤੋਂ ਬਚਾਉ ਲਈ ਦੇ ਸਰੀਰ ਦੀ ਸੁਰੱਖਿਆ ਕਰਨ ਲਈ ਵੱਖ ਵੱਖ ਦੇਸ਼ਾਂ ਵੱਲੋਂ ਸਿਹਤ ਪ੍ਰੋਗਰਾਮਾਂ ਵਿੱਚ “ਟੀਕਾਕਰਨ ਵਿਧੀ” ਨੂੰ ਵਿਸ਼ੇਸ਼ ਤੌਰ ‘ਤੇ ਅਪਣਾਇਆ ਗਿਆ ਹੈ। ਸਿਰਫ ਇਹੀ ਨਹੀਂ ਸਗੋਂ ਸੱਚ ਤਾਂ ਇਹ ਕਿ ਇਸ ਸਭ ਕਾਸੇ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਲਈ ਆਮ ਲੋਕਾਂ ਵਿੱਚ ਇਸ ਸਭ ਕਾਸੇ ਬਾਰੇ ਸਮੂਹਿਕ-ਰੂਪ ਵਿੱਚ ਸਮਾਜਿਕ ਚੇਤਨਾ ਕਰਨੀ ਵੀ ਬੇਹੱਦ ਜਰੂਰੀ ਹੈ।

ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਛੋਟੇ ਬੱਚਿਆਂ ਨੂੰ ਧੁਨਕ, ਪੋਲੀਓ,ਕਾਲੀ-ਖੰਘ, ਗਲ-ਘੋਟੂ,ਕਾਲਾ-ਪੀਲੀਆ, ਦਿਮਾਗੀ-ਬੁਖਾਰ,ਖਸਰਾ ਰੁਬੈਲਾ ਆਦਿ ਮਾਰੂ ਛੂਤ ਰੋਗਾਂ ਤੋਂ ਅਤੇ ਗਰਭਵਤੀ-ਔਰਤਾਂ ਨੂੰ ਧੁਨਕ/ ਚਾਨਣੀ ਰੋਗ ਤੋਂ ਬਚਾਓ ਦੇ “ਸਰਵ ਵਿਆਪਕ ਟੀਕਾਕਰਨ ਮਿਸ਼ਨ” ਦੇ ਅਤੇ “ਪਲਸ ਪੋਲੀਓ ਮੁਹਿੰਮ” ਦੇ ਪ੍ਰਚਾਰ/ਪ੍ਰਸਾਰ ਨਾਲ ਲੰਮੇਂ ਸਮੇਂ ਤੋਂ ਸਵੈ ਇਛੁੱਕ ਤੌਰ ‘ਤੇ ਜੁੜੇ ਬਠਿੰਡਾ ਜ਼ਿਲ੍ਹੇ ਦੇ ਪਿੰਡ “ਚੁੱਘੇ- ਖੁਰਦ” ਨਿਵਾਸੀ, ਸਿਹਤ ਵਿਭਾਗ ਦੇ ਸੇਵਾ ਮੁਕਤ ਕਰਮਚਾਰੀ ਸਮਾਜ ਸੇਵਕ ਲਾਲ ਚੰਦ ਸਿੰਘ ਨੇ ਡਿਪਟੀ ਕਮਿਸ਼ਨਰ, ਬਠਿੰਡਾ ਨੂੰ ਮੰਗ ਪੱਤਰ ਸੌਂਪ ਕੇ ਆਪਣੇ ਪਿੰਡ ਚੁੱਘੇ-ਖੁਰਦ ਵਿਖੇ ਟੀਕਾਕਰਨ ਚੇਤਨਾ ਵਿਹੜਾ/ਪਾਰਕ ਬਣਾਉਣ ਲਈ ਸਹਾਇਤਾ ਅਤੇ ਸਹਿਯੋਗ ਦੀ ਮੰਗ ਕੀਤੀ ਹੈ।

ਡਿਪਟੀ ਕਮਿਸ਼ਨਰ,ਬਠਿੰਡਾ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਸਮਾਜ ਸੇਵਕ ਲਾਲ ਚੰਦ ਸਿੰਘ ਨੇ ਲਿਖਿਆ ਹੈ ਕਿ-“ਆਮ ਲੋਕਾਂ ਵਿੱਚ ਸਹੀ ਅਰਥਾਂ ਵਿੱਚ ਸਮੂਹਿਕ-ਰੂਪ ਵਿੱਚ ਬਾਲ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਕੇ ਹੀ ਟੀਕਾਕਰਨ-ਮਿਸ਼ਨ ਅਤੇ ਪਲਸ ਪੋਲੀਓ ਮੁਹਿੰਮ ਵਰਗੇ ਕੌਮੀ ਪ੍ਰੋਗਰਾਮਾਂ ਬਾਰੇ ਆਮ ਲੋਕਾਂ ਵਿੱਚ ਸਮੂਹਿਕ ਰੂਪ ਵਿੱਚ ਚੇਤਨਾ ਪੈਦਾ ਕਰੀ ਜਾ ਸਕਦੀ ਹੈ,ਜੋ ਕਿ ਅਜੋਕੇ ਯੁਗ, ਸਮੇਂ ਅਤੇ ਮਨੁੱਖੀ ਸਮਾਜ ਦੀ ਲੋੜ ਹੈ, ਤਾਂ ਜੋ ਕਿ ਸਾਡੀ ਇਸ ਧਰਤੀ ‘ਤੇ ਸਹੀ ਅਰਥਾਂ ਵਿੱਚ ਤੰਦਰੁਸਤ ਮਨੁੱਖੀ ਸਮਾਜ ਦੀ ਸਿਰਜਣਾ/ਸਥਾਪਨਾ ਹੋ ਸਕੇ। ਸਮਾਜ ਸੇਵਕ ਲਾਲ ਚੰਦ ਸਿੰਘ ਦਾ ਕਹਿਣਾ/ਮੰਨਣਾ ਹੈ ਕਿ-” ਤੰਦਰੁਸਤ ਬੱਚੇ ਹੀ ਕਿਸੇ ਦੇਸ਼, ਕੌਮ ਅਤੇ ਸਮਾਜ ਦਾ ਵਡਮੁੱਲਾ ਸਰਮਾਇਆ ਹੀ ਨਹੀਂ ਹੁੰਦੇ ਸਗੋਂ,ਉੱਥੋਂ ਦੇ ਸਰਵਪੱਖੀ ਵਿਕਾਸ ਦਾ ਅਸਲ ਆਧਾਰ ਵੀ ਇਹੀ ਬੱਚੇ ਬਣਦੇ ਹਨ।

Capture ਸਮਾਜ ਸੇਵਕ ਲਾਲ ਚੰਦ ਸਿੰਘ ਵੱਲੋਂ ਡਿਪਟੀ ਕਮਿਸ਼ਨਰ, ਬਠਿੰਡਾ ਨੂੰ ਮੰਗ ਪੱਤਰ ਸੌਂਪ ਕੇ ਆਪਣੇ ਪਿੰਡ "ਚੁੱਘੇ-ਖੁਰਦ" ਵਿਖੇ "ਟੀਕਾਕਰਨ ਚੇਤਨਾ ਵਿਹੜਾ/ ਪਾਰਕ" ਬਣਾਉਣ ਦੀ ਕੀਤੀ ਗਈ ਮੰਗ

ਇੱਥੇ ਇਹ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਲਾਲ ਚੰਦ ਸਿੰਘ ਪਿਛਲੇ ਲੰਮੇ ਸਮੇਂ ਤੋਂ ਆਮ ਲੋਕਾਂ ਵਿੱਚ ਸਿਹਤ ਚੇਤਨਾ ਪੈਦਾ ਕਰਨ ਲਈ ਵੱਖ ਵੱਖ ਅਖਬਾਰਾਂ ਵਿੱਚ ਚੇਤਨਾ ਨਾਲ ਸੰਬੰਧਿਤ ਲੇਖ,ਕਹਾਣੀਆਂ ਅਤੇ ਕਵਿਤਾਵਾਂ ਲਿਖ ਰਹੇ ਹਨ।ਸਿਰਫ ਹੀ ਨਹੀਂ ਸਮਾਜ ਸੇਵਕ ਲਾਲ ਚੰਦ ਸਿੰਘ ਦੇ ਮਿਸ਼ਨ ਬਾਰੇ ਦੂਰਦਰਸ਼ਨ ਜਲੰਧਰ,ਡੀ ਡੀ ਨਿਊਜ਼ ਆਦਿ ਕੌਮੀ ਪੱਧਰ ਦੇ ਚੈਨਲਾਂ ਤੋਂ ਇਲਾਵਾ, ਹੋਰਨਾਂ ਵੱਖ ਵੱਖ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ, ਅੰਗਰੇਜ਼ੀ ਅਖਬਾਰਾਂ ਨੇ ਵੀ ਆਪੋ-ਆਪਣੇ ਵਿਸ਼ੇਸ਼ ਕਾਲਮਾਂ ਵਿੱਚ ਕਹਾਣੀਆਂ ਪੇਸ਼ ਕੀਤੀਆਂ ਹਨ। ਯਾਦ ਰਹੇ ਕਿ ਕਰੋਨਾ ਕਾਲ ਵੇਲੇ ਵੀ ਲਾਲ ਚੰਦ ਸਿੰਘ ਨੇ ਸਿਹਤ ਵਿਭਾਗ ਵਿੱਚ ਨੌਕਰੀ ਕਰਦਿਆਂ ਆਪਣੇ ਹਿੱਸੇ ਦੇ ਕਾਰਜਾਂ ਨੂੰ ਜਿੰਮੇਵਾਰੀ ਨਾਲ ਨਿਭਾਇਆ ਸੀ।

ਸਮਾਜ ਸੇਵਕ ਲਾਲ ਚੰਦ ਸਿੰਘ ਨੇ ਇਹ ਵੀ ਦੱਸਿਆ ਕਿ ਕੋਈ ਵੀ ਪ੍ਰੋਗਰਾਮ ਓਦੋਂ ਤੱਕ ਪੂਰਨ ਕਾਮਯਾਬੀ ਹਾਸਲ ਨਹੀਂ ਕਰ ਸਕਦਾ, ਜਦੋਂ ਤੱਕ ਕਿ ਉਸ ਨੂੰ ਚਲਾਉਣ ਲਈ ਆਮ ਲੋਕਾਂ ਦੀ ਉਸ ਵਿੱਚ ਸਮੂਹਿਕ-ਰੂਪ ਵਿੱਚ ਸਮੂਲੀਅਤ ਨਾ ਹੋਵੇ ਸੋ,ਇਸ ਲਈ ਜਰੂਰੀ ਹੈ ਕਿ ਟੀਕਾਕਰਨ ਮਿਸ਼ਨ ਬਾਰੇ,ਪਲਸ ਪੋਲੀਓ ਮੁਹਿੰਮ ਬਾਰੇ ਅਤੇ ਆਮ ਲੋਕਾਂ ਵਿੱਚ ਬੱਚਿਆਂ ਦੇ ਸਰੋਕਾਰਾਂ ਬਾਰੇ ਅਤੇ ਉਹਨਾਂ ਦੀ ਸਿਹਤ ਭਲਾਈ ਅਤੇ ਸਿਹਤ ਦੇ ਵਿਕਾਸ ਬਾਰੇ ਸਮੂਹਿਕ ਚੇਤਨਾ ਪੈਦਾ ਕਰਨ ਲਈ ਟੀਕਾਕਰਨ ਚੇਤਨਾ ਵਿਹੜਾ/ਪਾਰਕ ਸਹੀ ਅਰਥਾਂ ਵਿੱਚ ਕਾਰਗਰ ਸਿੱਧ ਹੀ ਨਹੀਂ ਹੋਵੇਗਾ ਸਗੋਂ “ਇੱਕ ਨਵੇਂ ਦਿਸਹੱਦੇ” ਦੇ ਰੂਪ ਵਿੱਚ ਵੀ ਨਵੇਂ ਕੀਰਤੀਮਾਨ ਸਥਾਪਤ ਕਰੇਗਾ,ਜਿਸ ਨੂੰ ਉਹ(ਸਮਾਜ ਸੇਵਕ ਲਾਲ ਚੰਦ ਸਿੰਘ)ਆਪਣੇ ਹਿੱਸੇ ਆਇਆ ਸਮਾਜਿਕ ਅਤੇ ਨੈਤਿਕ ਫਰਜ਼ ਹੀ ਨਹੀਂ ਸਗੋਂ, ਸੰਵਿਧਾਨਿਕ ਫਰਜ਼ ਵੀ ਸਮਝਦੇ ਹਨ।

Share this content:

Post Comment