ਪੰਜਾਬ ਦੇ ਇਹਨਾਂ ਵਾਹਨ ਚਾਲਕ ਦੇ ਡ੍ਰਾਈਵਿੰਗ ਲਾਇਸੈਂਸ ਹੋਣਗੇ ਸਸਪੈਂਡ
ਚੰਡੀਗੜ੍ਹ, 2 ਜਨਵਰੀ – ਨਵੇਂ ਸਾਲ 2026 ਦੀ ਸ਼ੁਰੂਆਤ ਹੁੰਦੇ ਹੀ ਜਿੱਥੇ ਲੋਕ ਇੱਕ ਦੂਜੇ ਨੂੰ ਨਵਾਂ ਸਾਲ ਮੁਬਾਰਕ ਕਹਿ ਰਹੇ ਹਨ, ਓਥੇ ਹੀ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਚਾਲਕਾਂ ਲਈ ਖ਼ਤਰਨਾਕ ਖ਼ਬਰ ਹੈ। ਲੁਧਿਆਣਾ ਦੀ ਟ੍ਰੈਫਿਕ ਪੁਲਿਸ ਨੇ ਡਰੰਕਨ ਡ੍ਰਾਈਵਿੰਗ ‘ਤੇ ਹੋਰ ਸਖ਼ਤੀ ਕਰ ਦਿੱਤੀ ਹੈ। ਹੁਣ ਹਫਤੇ ਦੇ ਸੱਤੋਂ ਦਿਨ ਟ੍ਰੈਫਿਕ ਪੁਲਿਸ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਚਾਲਕਾਂ ਨੂੰ ਫੜਨ ਲਈ ਨਾਕੇ ਲਗਾਏ ਜਾਣਗੇ, ਜਦਕਿ ਇਸ ਤੋਂ ਪਹਿਲਾਂ ਹਫਤੇ ਵਿੱਚ ਸਿਰਫ਼ ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਨਾਕੇ ਲਗਦੇ ਸਨ। ਟ੍ਰੈਫਿਕ ਪੁਲਿਸ ਵੱਲੋਂ ਹਰ ਮਹੀਨੇ ਲੱਗਣ ਵਾਲੇ ਸ਼ਰਾਬ ਦੇ ਚਾਲਾਨ ਦਾ ਅੰਕੜਾ 500 ਦੇ ਕਰੀਬ ਹੁੰਦਾ ਹੈ, ਪਰ ਹੁਣ ਨਾਕਿਆਂ ਦੀ ਗਿਣਤੀ ਵਧਾਉਣ ਨਾਲ ਚਾਲਾਨਾਂ ਦੀ ਸੰਖਿਆ ਵਿੱਚ ਵੀ ਵਾਧਾ ਹੋਵੇਗਾ।
ਨਾਕਾਬੰਦੀ ਕਰਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ‘ਤੇ ਕੱਸਿਆ ਜਾਏਗਾ ਸ਼ਿਕੰਜਾ
ਟਰੈਫਿਕ ਪੁਲਿਸ ਵੱਲੋਂ ਸ਼ਹਿਰ ਨੂੰ 8 ਜੋਨਾਂ ਵਿੱਚ ਵੰਡਿਆ ਗਿਆ ਹੈ। ਹਰ ਜੋਨ ਦੇ ਇੰਚਾਰਜਾਂ ਦੇ ਉੱਪਰ 2 ਸੁੁਪਰਵਾਈਜ਼ਨ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਇੱਕ ਇੰਸਪੈਕਟਰ ਐਡਮਿਨ ਦੇ ਤੌਰ ਤੇ ਅਤੇ ਇੱਕ ਲੇਡੀ ਇੰਸਪੈਕਟਰ ਬੀਟ ਇੰਚਾਰਜ ਦੇ ਤੌਰ ਤੇ ਕੰਮ ਕਰ ਰਹੀ ਹੈ। ਸਾਰੇ ਮਿਲਾਕੇ 12 ਅਧਿਕਾਰੀ ਹੋਣਗੇ, ਜਿਨ੍ਹਾਂ ਨੂੰ ਵਾਰੀ-ਵਾਰੀ ਡਿਊਟੀ ‘ਤੇ ਲਾਇਆ ਜਾਵੇਗਾ, ਜੋ ਖ਼ਾਸ ਤੌਰ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਚਾਲਕਾਂ ਨੂੰ ਫੜਨ ਲਈ ਨਾਕਾਬੰਦੀ ਕਰਨਗੇ।
ਜੁਰਮਾਨੇ ਸਣੇ ਡ੍ਰਾਈਵਿੰਗ ਲਾਇਸੈਂਸ ਸਸਪੈਂਡ ਕੀਤਾ ਜਾ ਸਕਦਾ
ਜਾਣਕਾਰੀ ਲਈ, ਟ੍ਰੈਫਿਕ ਪੁਲਿਸ ਨੇ 2025 ਵਿੱਚ 4500 ਤੋਂ ਵੱਧ ਲੋਕਾਂ ਨੂੰ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਜੁਰਮ ‘ਚ ਚਾਲਾਨ ਕੀਤਾ ਸੀ। ਜੇ ਸ਼ਰਾਬ ਪੀ ਕੇ ਵਾਹਨ ਚਲਾਉਣ ਦੌਰਾਨ ਫੜੇ ਜਾਂਦੇ ਹਨ ਤਾਂ 5000 ਰੁਪਏ ਜੁਰਮਾਨਾ ਦੇਣਾ ਪੈਂਦਾ ਹੈ। ਇਸ ਦੇ ਨਾਲ ਹੀ ਚਾਲਕ ਦਾ ਡ੍ਰਾਈਵਿੰਗ ਲਾਇਸੈਂਸ 3 ਮਹੀਨਿਆਂ ਲਈ ਸਸਪੈਂਡ ਕੀਤਾ ਜਾ ਸਕਦਾ ਹੈ।
ਨਵੇਂ ਸਾਲ ਦੀ ਈਵ ਤੇ 57 ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਚਾਲਕਾਂ ਦੇ ਚਾਲਾਨ
ਨਵੇਂ ਸਾਲ ਮੌਕੇ 57 ਸ਼ਰਾਬੀ ਡਰਾਈਵਰਾਂ ਦੇ ਚਲਾਨ ਕੀਤੇ ਗਏ
ਨਵੇਂ ਸਾਲ ਦੀ ਸ਼ਾਮ ‘ਤੇ ਸ਼ਰਾਬ ਦੇ ਸੇਵਨ ਕਾਰਨ ਹੋਣ ਵਾਲੇ ਹੰਗਾਮੇ ਨੂੰ ਰੋਕਣ ਲਈ ਟ੍ਰੈਫਿਕ ਪੁਲਸ ਵੱਲੋਂ ਵਿਸ਼ੇਸ਼ ਤੌਰ ‘ਤੇ ਨਾਕਾਬੰਦੀ ਕੀਤੀ ਗਈ ਸੀ। ਨਾਕਾਬੰਦੀ ਦੌਰਾਨ ਸ਼ਰਾਬ ਪੀ ਕੇ ਵਾਹਨ ਚਲਾਉਂਦੇ ਹੋਏ 57 ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ।
Share this content:



Post Comment