ਨਵੀਂ ਦਿੱਲੀ, 2 ਜਨਵਰੀ – ਪੈਨ (PAN) ਕਾਰਡ ਦੀ ਲੋੜ ਲਗਪਗ ਹਰ ਥਾਂ ਪੈਂਦੀ ਹੈ। ਇਨਕਮ ਟੈਕਸ ਲਈ ਅਪਲਾਈ ਕਰਨ ਤੋਂ ਲੈ ਕੇ ਬ੍ਰੋਕਰੇਜ ਐਪ ਵਿੱਚ ਖਾਤਾ ਖੋਲ੍ਹਣ ਤੱਕ, ਹਰ ਥਾਂ ਪੈਨ ਕਾਰਡ ਦੀ ਲੋੜ ਹੁੰਦੀ ਹੈ। ਨੌਕਰੀ ਵਿੱਚ ਅਤੇ ਪੈਸਿਆਂ ਨਾਲ ਜੁੜੇ ਹਰ ਕੰਮ ਵਿੱਚ ਪੈਨ ਕਾਰਡ ਮੰਗਿਆ ਜਾਂਦਾ ਹੈ।
ਜੇਕਰ ਪੈਨ ਕਾਰਡ ਵਿੱਚ ਦਰਜ ਜਾਣਕਾਰੀ ਗਲਤ ਹੈ, ਤਾਂ ਅਸੀਂ ਇਸ ਦਾ ਪੂਰੀ ਤਰ੍ਹਾਂ ਫਾਇਦਾ ਨਹੀਂ ਉਠਾ ਸਕਾਂਗੇ ਜਾਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨਕਮ ਟੈਕਸ ਵਿਭਾਗ ਰਾਹੀਂ ਤੁਹਾਨੂੰ ਪੈਨ ਕਾਰਡ ਵਿੱਚ ਬਦਲਾਅ ਕਰਨ ਲਈ ਐਨ.ਐਸ.ਡੀ.ਐਲ. (NSDL) ਅਤੇ ਯੂ.ਟੀ.ਆਈ.ਆਈ.ਟੀ.ਐਸ.ਐਲ. (UTIITSL) ਦੋ ਸਾਈਟਾਂ ਉਪਲਬਧ ਹਨ।
ਕਿਵੇਂ ਬਦਲੀਏ ਨਾਂ, ਪਤਾ ਅਤੇ ਜਨਮ ਮਿਤੀ?
• ਸਭ ਤੋਂ ਪਹਿਲਾਂ NSDL (ਐੱਨ.ਐੱਸ.ਡੀ.ਐੱਲ.) ਜਾਂ UTIITSL (ਯੂ.ਟੀ.ਆਈ.ਆਈ.ਟੀ.ਐਸ.ਐਲ.) ਦੀ ਵੈੱਬਸਾਈਟ ‘ਤੇ ਜਾਓ।
• ਹੁਣ ਇੱਥੇ ‘Changes/Correction in PAN’ ਵਾਲੇ ਵਿਕਲਪ (Option) ‘ਤੇ ਕਲਿੱਕ ਕਰੋ
• ਇਸ ਤੋਂ ਬਾਅਦ ਤੁਹਾਨੂੰ ਇੱਥੇ ਕੁਝ ਬੁਨਿਆਦੀ ਵੇਰਵੇ ਜਿਵੇਂ ਕਿ ਪੈਨ ਨੰਬਰ, ਨਾਮ, ਜਨਮ ਮਿਤੀ ਅਤੇ ਈਮੇਲ ਦਰਜ ਕਰਨੀ ਹੋਵੇਗੀ।
• ਹੁਣ ਤੁਹਾਡੇ ਲਈ 15 ਅੰਕਾਂ ਦਾ ਟੋਕਨ ਨੰਬਰ ਜਨਰੇਟ ਹੋਵੇਗਾ।
• ਫਿਰ ਜਿਹੜੇ ਵੇਰਵੇ ਤੁਸੀਂ ਬਦਲਣੇ ਚਾਹੁੰਦੇ ਹੋ, ਉਨ੍ਹਾਂ ਨੂੰ ਸਿਲੈਕਟ ਕਰੋ ਅਤੇ ਸਹੀ ਜਾਣਕਾਰੀ ਭਰੋ।
• ਇਸ ਤੋਂ ਬਾਅਦ ਦਸਤਾਵੇਜ਼ ਜਿਵੇਂ ਕਿ ਪਤੇ ਦਾ ਸਬੂਤ (Address Proof), ਜਨਮ ਮਿਤੀ ਦਾ ਸਬੂਤ, ਫੋਟੋ ਆਦਿ ਅਪਲੋਡ ਕਰ ਦਿਓ।
• ਅੰਤ ਵਿੱਚ ਤੁਹਾਨੂੰ ਫੀਸ ਭਰ ਕੇ ਇਸਨੂੰ ਸਬਮਿਟ ਕਰਨਾ ਹੋਵੇਗਾ।
ਅਖੀਰ ਵਿੱਚ Acknowledgement ਸਲਿੱਪ ਡਾਊਨਲੋਡ ਕਰਨਾ ਨਾ ਭੁੱਲੋ। ਇਸ ਸਲਿੱਪ ਦੀ ਮਦਦ ਨਾਲ ਤੁਸੀਂ ਬਾਅਦ ਵਿੱਚ ਆਪਣੇ ਬਿਨੈ-ਪੱਤਰ ਦੀ ਸਥਿਤੀ ਚੈੱਕ ਕਰ ਸਕਦੇ ਹੋ।
ਫਰਜ਼ੀ ਆਧਾਰ ਅਤੇ ਪੈਨ ਕਾਰਡ ਬਣਾਉਣ ‘ਤੇ ਕੀ ਮਿਲੇਗੀ ਸਜ਼ਾ?
ਜੇਕਰ ਕੋਈ ਫਰਜ਼ੀ ਆਧਾਰ ਕਾਰਡ ਬਣਾਉਂਦਾ ਹੈ, ਤਾਂ UIDAI ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਉਸ ਨੂੰ 3 ਸਾਲ ਦੀ ਜੇਲ੍ਹ ਅਤੇ 10 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਫਰਜ਼ੀ ਪੈਨ ਕਾਰਡ ਬਣਾਉਣ ‘ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ। ਪੈਨ ਕਾਰਡ ਨਾਲ ਜੁੜੀ ਸਾਰੀ ਜਾਣਕਾਰੀ ਇਨਕਮ ਟੈਕਸ ਵਿਭਾਗ ਕੋਲ ਹੁੰਦੀ ਹੈ। ਜੇਕਰ ਤੁਸੀਂ ਪੈਸਿਆਂ ਨਾਲ ਜੁੜੇ ਕਿਸੇ ਵੀ ਜ਼ਰੂਰੀ ਕੰਮ ਲਈ ਫਰਜ਼ੀ ਪੈਨ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਇਨਕਮ ਟੈਕਸ ਵਿਭਾਗ ਤੁਹਾਡੇ ਖ਼ਿਲਾਫ਼ ਸਖ਼ਤ ਕਾਰਵਾਈ ਕਰ ਸਕਦਾ ਹੈ।
ਇਹ ਦੋਵੇਂ ਦਸਤਾਵੇਜ਼ ਬਹੁਤ ਮਹੱਤਵਪੂਰਨ ਹਨ, ਇਸ ਲਈ ਇਨ੍ਹਾਂ ਦੋਵਾਂ ਨੂੰ ਲਿੰਕ ਕਰਨਾ ਵੀ ਜ਼ਰੂਰੀ ਹੈ। 31 ਦਸੰਬਰ ਤੋਂ ਪਹਿਲਾਂ ਯਾਨੀ ਕੱਲ੍ਹ ਤੱਕ ਤੁਸੀਂ ਇਹ ਕੰਮ ਮੁਫ਼ਤ ਵਿੱਚ ਕਰ ਸਕਦੇ ਹੋ।
Post Comment