10ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ ! ਕਾਂਸਟੇਬਲ ਜੀਡੀ ਭਰਤੀ ਲਈ ਤੁਰੰਤ ਕਰੋ ਅਪਲਾਈ
ਨਵੀਂ ਦਿੱਲੀ, 26 ਦਸੰਬਰ – SSC ਕਾਂਸਟੇਬਲ ਜੀਡੀ ਭਰਤੀ 2026 ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਉਹ ਨੌਜਵਾਨ ਜੋ ਅਜੇ ਤੱਕ ਕਿਸੇ ਕਾਰਨ ਫਾਰਮ ਨਹੀਂ ਭਰ ਸਕੇ ਹਨ, ਉਨ੍ਹਾਂ ਲਈ ਅਹਿਮ ਖ਼ਬਰ ਹੈ। ਸਟਾਫ ਸਿਲੈਕਸ਼ਨ ਕਮਿਸ਼ਨ (SSC) ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਨਿਰਧਾਰਿਤ ਮਿਤੀ ਤੋਂ ਪਹਿਲਾਂ ਆਪਣੀ ਆਨਲਾਈਨ ਅਪਲਾਈ ਪ੍ਰਕਿਰਿਆ ਪੂਰੀ ਕਰ ਲੈਣ। ਅੰਤਿਮ ਦਿਨਾਂ ਵਿੱਚ ਹੋਣ ਵਾਲੀ ਕਿਸੇ ਵੀ ਤਕਨੀਕੀ ਸਮੱਸਿਆ ਲਈ SSC ਜ਼ਿੰਮੇਵਾਰ ਨਹੀਂ ਹੋਵੇਗਾ ਅਤੇ ਨਾ ਹੀ ਅਪਲਾਈ ਕਰਨ ਦੀ ਆਖਰੀ ਤਾਰੀਕ ਵਧਾਈ ਜਾਵੇਗੀ।
ਸਿਰਫ਼ 10ਵੀਂ ਪਾਸ ਕਰ ਸਕਦੇ ਹਨ ਅਪਲਾਈ
SSC ਜੀਡੀ ਕਾਂਸਟੇਬਲ ਦੇ ਅਹੁਦਿਆਂ ਲਈ ਅਪਲਾਈ ਕਰਨ ਵਾਸਤੇ ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ (ਮੈਟ੍ਰਿਕ) ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 23 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ।
ਕਿੱਥੇ ਅਤੇ ਕਿਵੇਂ ਕਰੀਏ ਅਪਲਾਈ?
SSC ਕਾਂਸਟੇਬਲ ਜੀਡੀ ਭਰਤੀ ਲਈ ਆਨਲਾਈਨ ਫਾਰਮ ਅਧਿਕਾਰਤ ਵੈੱਬਸਾਈਟ ssc.gov.in ‘ਤੇ ਭਰਿਆ ਜਾ ਸਕਦਾ ਹੈ। ਅਪਲਾਈ ਕਰਨ ਦਾ ਤਰੀਕਾ ਹੇਠਾਂ ਦਿੱਤਾ ਗਿਆ ਹੈ:
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ssc.gov.in ‘ਤੇ ਜਾਓ। ਹੋਮ ਪੇਜ ‘ਤੇ ‘Apply’ ਲਿੰਕ ‘ਤੇ ਕਲਿੱਕ ਕਰਕੇ ਭਰਤੀ ਨਾਲ ਸਬੰਧਤ ਲਿੰਕ ਚੁਣੋ। ਜੇਕਰ ਤੁਸੀਂ ਨਵੇਂ ਹੋ, ਤਾਂ ‘New User? Register Now’ ‘ਤੇ ਕਲਿੱਕ ਕਰਕੇ ਰਜਿਸਟ੍ਰੇਸ਼ਨ ਕਰੋ। ਇਸ ਤੋਂ ਬਾਅਦ ਲੌਗ-ਇਨ ਕਰਕੇ ਬਾਕੀ ਵੇਰਵੇ ਭਰੋ ਅਤੇ ਪ੍ਰਕਿਰਿਆ ਪੂਰੀ ਕਰੋ। ਅੰਤ ਵਿੱਚ ਅਪਲਾਈ ਫੀਸ ਜਮ੍ਹਾਂ ਕਰਵਾਓ ਅਤੇ ਫਾਰਮ ਦਾ ਪ੍ਰਿੰਟਆਊਟ ਸੰਭਾਲ ਕੇ ਰੱਖ ਲਓ।
ਫੀਸ : ਜਨਰਲ, OBC ਅਤੇ EWS ਸ਼੍ਰੇਣੀ ਦੇ ਉਮੀਦਵਾਰਾਂ ਲਈ ਫੀਸ 100 ਰੁਪਏ ਹੈ। SC, ST ਅਤੇ ਮਹਿਲਾ ਉਮੀਦਵਾਰਾਂ ਲਈ ਅਪਲਾਈ ਕਰਨਾ ਬਿਲਕੁਲ ਮੁਫ਼ਤ ਹੈ।
Share this content:



Post Comment