Loading Now

ਭਾਰਤੀ ਡਾਕਟਰ ਨੂੰ ਪਹਿਲਾ ‘ਆਈਜੀਐੱਫ ਆਰਚਰ-ਅਮੀਸ਼ ਸਟੋਰੀਟੈਲਰਜ਼’ ਐਵਾਰਡ

ਭਾਰਤੀ ਡਾਕਟਰ ਨੂੰ ਪਹਿਲਾ ‘ਆਈਜੀਐੱਫ ਆਰਚਰ-ਅਮੀਸ਼ ਸਟੋਰੀਟੈਲਰਜ਼’ ਐਵਾਰਡ

 

ਲੰਡਨ, 20 ਜੂਨ-ਬਰਤਾਨੀਆ ਦੀ ਸਭਿਆਚਾਰਕ ਮੰਤਰੀ ਲਿਜ਼ਾ ਨੰਦੀ ਨੇ ਡਾਕਟਰ ਅਤੇ ਲੇਖਿਕਾ ਸ਼ਾਲਿਨੀ ਮਲਿਕ ਨੂੰ ਉਨ੍ਹਾਂ ਦੇ ਨਾਵਲ ‘ਦਿ ਵੇਅ ਹੋਮ’ ਲਈ ਬੈਸਟਸੈਲਰ ਲੇਖਕ ਲਾਰਡ ਜੈਫਰੀ ਆਰਚਰ ਅਤੇ ਅਮੀਸ਼ ਤ੍ਰਿਪਾਠੀ ਦੇ ਨਾਮ ’ਤੇ ਸ਼ੁਰੂ ਕੀਤਾ ਗਿਆ 25,000 ਅਮਰੀਕੀ ਡਾਲਰ ਦਾ ਪਹਿਲਾ ‘ਆਈਜੀਐੱਫ ਆਰਚਰ-ਅਮੀਸ਼ ਐਵਾਰਡ ਫਾਰ ਸਟੋਰੀਟੈਲਰਜ਼’ ਪ੍ਰਦਾਨ ਕੀਤਾ ਹੈ।

ਮਲਿਕ ਦੇ ਨਾਵਲ ਵਿੱਚ ਤਿੰਨ ਨੌਜਵਾਨਾਂ ਦੀ ਕਹਾਣੀ ਹੈ, ਜੋ ਗੋਆ ਵਿੱਚ ਸ਼ਰਨ ਲੈਂਦੇ ਹਨ ਅਤੇ ਆਪਣੇ ਨਿੱਜੀ ਦੁੱਖਾਂ ਨਾਲ ਜੂਝ ਰਹੇ ਹਨ। ਇਸ ਨਾਵਲ ਨੂੰ ਦੁੱਖ, ਪਛਾਣ ਅਤੇ ਇਲਾਜ ਦੀ ਦਿਲ ਨੂੰ ਛੂਹ ਲੈਣ ਵਾਲੀ ਅਤੇ ਸਬੰਧਤ ਖੋਜ ਲਈ ਸ਼ਾਨਦਾਰ ਕੰਮ ਵਜੋਂ ਚੁਣਿਆ ਗਿਆ ਹੈ। ਬੁੱਧਵਾਰ ਨੂੰ ਲੰਡਨ ਵਿੱਚ ਇੰਡੀਆ ਗਲੋਬਲ ਫੋਰਮ (ਆਈਜੀਐੱਫ) ਯੂਕੇ-ਇੰਡੀਆ ਵੀਕ (ਹਫ਼ਤੇ) ਵਿੱਚ ਪੁਰਸਕਾਰ ਪ੍ਰਦਾਨ ਕਰਦੇ ਹੋਏ ਨੰਦੀ ਨੇ ਪੁਰਸਕਾਰ ਦੀ ਵਿਆਪਕ ਸਭਿਆਚਾਰਕ ਅਹਿਮੀਅਤ ਅਤੇ ਭਾਰਤ ਤੇ ਬਰਤਾਨੀਆ ਵਿਚਾਲੇ ਸਾਂਝੇ ਸਬੰਧਾਂ ’ਤੇ ਜ਼ੋਰ ਦਿੱਤਾ। ਸਭਿਆਚਾਰ, ਮੀਡੀਆ ਅਤੇ ਖੇਡ ਮਾਮਲਿਆਂ ਬਾਰੇ ਭਾਰਤੀ ਮੂਲ ਦੀ ਬਰਤਾਨਵੀ ਮੰਤਰੀ ਨੰਦੀ ਨੇ ਕਿਹਾ, ‘‘ਲੋਕਾਂ ਵਿਚਾਲੇ ਸੰਪਰਕ ਸਾਡੇ ਵਾਸਤੇ ਕਾਫੀ ਅਹਿਮ ਹਨ।’’

Share this content:

Post Comment