Loading Now

ਰਣਵੀਰ ਸਿੰਘ ਦਾ ਮ੍ਰਿਤਕ ਸਰੀਰ ਕੈਨੇਡਾ ਤੋਂ ਲਿਆਂਦਾ ਗਿਆ ਬੋਹਾ

ਰਣਵੀਰ ਸਿੰਘ ਦਾ ਮ੍ਰਿਤਕ ਸਰੀਰ ਕੈਨੇਡਾ ਤੋਂ ਲਿਆਂਦਾ ਗਿਆ ਬੋਹਾ

ਮਾਨਸਾ, 23 ਦਸੰਬਰ – ਲੰਘੀ 12 ਦਸੰਬਰ ਦੀ ਰਾਤ ਨੂੰ ਐਡਮਿੰਟਨ ਕੈਨੇਡਾ ਵਿਖੇ ਬੋਹਾ ਦੇ ਦੋ ਨੌਜਵਾਨਾਂ ਦੀ ਐਡਮਿੰਟਨ ਸ਼ਹਿਰ ਵਿਖੇ ਮੌਤ ਹੋ ਗਈ ਸੀ। ਰਣਵੀਰ ਸਿੰਘ (19) ਜੋ ਟੋਰਾਂਟੋ ਵਿਖੇ ਪੜਾਈ ਕਰਨ ਗਿਆ ਸੀ। ਬੋਹਾ ਨਗਰ ਦੇ ਵਾਸੀ ਮਲੂਕ ਜਿਹੇ ਸਾਉ ਸੁਭਾਅ ਦੇ ਮਾਲਕ ਬੱਚੇ ਦੀ ਹੋਈ ਬੇਵਕਤੀ ਮੌਤ ਨੇ ਸਮੁੱਚੇ ਖੇਤਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰਣਬੀਰ ਸਿੰਘ ਬੋਹਾ ਦੇ ਪਿਤਾ ਜਗਪਾਲ ਸਿੰਘ ਗਿੱਲ ਉਰਫ ਕਾਕਾ ਬਾਬੇ ਨਾਨਕ ਦੇਵ ਜੀ ਦੇ ਸੱਚੇ ਰਾਹ ਕਿਰਤ ਕਰੋ ਦੇ ਸਿਧਾਂਤ ਨੂੰ ਮੰਨਣ ਵਾਲੇ ਅੱਜ ਤੱਕ ਕਦੇ ਉੱਚਾ ਬੋਲ ਬੋਲਦੇ ਨਹੀਂ ਸੁਣੇ।

ਹਰਵਿੰਦਰ ਸਿੰਘ ਬਿੱਲੂ ਅਤੇ ਸਰਦਾਰ ਮੇਜਰ ਸਿੰਘ ਗਿੱਲ ਨੇ ਦੱਸਿਆ ਕਿ ਬੱਚੇ ਰਣਵੀਰ ਸਿੰਘ ਦਾ ਮ੍ਰਿੱਤਕ ਸਰੀਰ ਦਿਨ ਮੰਗਲਵਾਰ ਦੀ ਸ਼ਾਮ ਨੂੰ ਬੋਹਾ ਵਿਖੇ ਪਹੁੰਚ ਜਾਵੇਗਾ। ਉਨ੍ਹਾਂ ਦੱਸਿਆ ਕਿ ਬੱਚੇ ਰਣਵੀਰ ਸਿੰਘ ਦਾ ਸਸਕਾਰ ਦਿਨ ਬੁੱਧਵਾਰ 24 ਦਸੰਬਰ ਨੂੰ ਦਿਨੇ 12 ਵਜੇ ਕੀਤਾ ਜਾਵੇਗਾ। ਬੋਹਾ ਖੇਤਰ ਦੇ ਹਰ ਧੜਕਦੇ ਦਿਲ ਨੇ ਮਲੂਕ ਜਿਹੀ ਜਿੰਦੜੀ ਤੇ ਕੁਦਰਤ ਵੱਲੋਂ ਵਰਤਾਏ ਕਹਿਰ ਤੇ ਪਰਮਾਤਮਾ ਨਾਲ ਗਹਿਰਾ ਰੋਸ ਜਾਹਰ ਕੀਤਾ।

Share this content:

Post Comment