Loading Now

ਪਾਕਿਸਤਾਨ ਨੇ ਭਾਰਤ ਨੂੰ 191 ਦੌੜਾਂ ਨਾਲ ਹਰਾ ਕੇ ਏਸ਼ਿਆਈ ਚੈਂਪੀਅਨ ‘ਚ ਬਣਾਈ ਆਪਣੀ ਥਾਂ

ਪਾਕਿਸਤਾਨ ਨੇ ਭਾਰਤ ਨੂੰ 191 ਦੌੜਾਂ ਨਾਲ ਹਰਾ ਕੇ ਏਸ਼ਿਆਈ ਚੈਂਪੀਅਨ ‘ਚ ਬਣਾਈ ਆਪਣੀ ਥਾਂ

ਦੁਬਈ, 22 ਦਸੰਬਰ – ਪਾਕਿਸਤਾਨ ਨੇ ਅੱਜ ਇੱਥੇ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਵਿੱਚ ਰਵਾਇਤੀ ਵਿਰੋਧੀ ਭਾਰਤ ਨੂੰ ਇੱਕਪਾਸੜ ਅੰਦਾਜ਼ ਵਿੱਚ 191 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਮੀਰ ਮਿਨਹਾਸ ਦੀਆਂ ਸ਼ਾਨਦਾਰ 172 ਦੌੜਾਂ ਦੀ ਬਦੌਲਤ 8 ਵਿਕਟਾਂ ’ਤੇ 347 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਜਵਾਬ ਵਿੱਚ ਭਾਰਤੀ ਟੀਮ 26.2 ਓਵਰਾਂ ਵਿੱਚ ਮਹਿਜ਼ 156 ਦੌੜਾਂ ’ਤੇ ਢੇਰ ਹੋ ਗਈ। ਮੈਚ ਖ਼ਤਮ ਹੋਣ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਰਸਮੀ ਤੌਰ ’ਤੇ ਹੱਥ ਨਹੀਂ ਮਿਲਾਇਆ। ਪਾਕਿਸਤਾਨ ਦੇ ਵੱਡੇ ਸਕੋਰ ਦਾ ਆਧਾਰ ਸਮੀਰ ਮਿਨਹਾਸ ਦੀ 172 ਦੌੜਾਂ ਦੀ ਸ਼ਾਨਦਾਰ ਪਾਰੀ ਰਹੀ। ਉਸ ਨੇ 113 ਗੇਂਦਾਂ ’ਤੇ 17 ਚੌਕੇ ਅਤੇ 9 ਛੱਕੇ ਜੜੇ। ਜਵਾਬ ਵਿੱਚ ਭਾਰਤੀ ਟੀਮ ਨੂੰ ਨੌਵਾਂ ਖ਼ਿਤਾਬ ਜਿੱਤਣ ਲਈ ਚੰਗੇ ਪ੍ਰਦਰਸ਼ਨ ਦੀ ਲੋੜ ਸੀ, ਪਰ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਅਲੀ ਰਜ਼ਾ (4/42), ਮੁਹੰਮਦ ਸਯਾਮ (2/38) ਅਤੇ ਅਬਦੁਲ ਸੁਭਾਨ (2/29) ਨੇ ਭਾਰਤੀ ਬੱਲੇਬਾਜ਼ਾਂ ਨੂੰ ਲੰਮਾ ਸਮਾਂ ਕ੍ਰੀਜ਼ ’ਤੇ ਟਿਕਣ ਨਹੀਂ ਦਿੱਤਾ। ਸਿੱਟੇ ਵਜੋਂ ਪੂਰੀ ਭਾਰਤੀ ਟੀਮ 26.2 ਓਵਰਾਂ ਵਿੱਚ ਮਹਿਜ਼ 156 ਦੌੜਾਂ ’ਤੇ ਸਿਮਟ ਗਈ।

ਭਾਰਤ ਦੀ ਸ਼ੁਰੂਆਤ ਹਮਲਾਵਰ ਰਹੀ ਸੀ। ਵੈਭਵ ਸੂਰਿਆਵੰਸ਼ੀ ਨੇ ਪਹਿਲੇ ਓਵਰ ਵਿੱਚ ਹੀ ਰਜ਼ਾ ਨੂੰ ਦੋ ਛੱਕੇ ਅਤੇ ਇੱਕ ਚੌਕਾ ਮਾਰਿਆ। ਮਗਰੋਂ ਸਲਾਮੀ ਬੱਲੇਬਾਜ਼ ਤੇ ਕਪਤਾਨ ਆਯੂਸ਼ ਮਹਾਤਰੇ ਆਊਟ ਹੋ ਗਿਆ। ਐਰੋਨ ਜੌਰਜ ਨੇ ਵੀ ਚੌਥੇ ਓਵਰ ਵਿੱਚ ਲਗਾਤਾਰ ਤਿੰਨ ਚੌਕੇ ਜੜ ਕੇ ਤੇਜ਼ ਸ਼ੁਰੂਆਤ ਦਿੱਤੀ ਪਰ ਓਵਰ ਦੀ ਆਖ਼ਰੀ ਗੇਂਦ ’ਤੇ ਜੌਰਜ ਦੇ ਆਊਟ ਹੋਣ ਨਾਲ ਮੈਚ ਦਾ ਪਾਸਾ ਪਲਟ ਗਿਆ। ਮਗਰੋਂ ਸੂਰਿਆਵੰਸ਼ੀ ਵੀ ਰਜ਼ਾ ਦੀ ਵਾਧੂ ਉਛਾਲ ਵਾਲੀ ਗੇਂਦ ’ਤੇ ਵਿਕਟਕੀਪਰ ਨੂੰ ਕੈਚ ਦੇ ਬੈਠਾ। ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਇਸ ਦੌਰਾਨ ਖਿਡਾਰੀਆਂ ਵਿਚਾਲੇ ਕੁਝ ਗਰਮਾ-ਗਰਮੀ ਵੀ ਹੋਈ।

 

Share this content:

Post Comment