Loading Now

ਸਾਵਧਾਨ ! AI ਬਣਿਆ ਵੱਡੀਆਂ ਕੰਪਨੀਆਂ ‘ਚ ਜੌਬ ਦਾ ਖ਼ਤਰਾ

ਸਾਵਧਾਨ ! AI ਬਣਿਆ ਵੱਡੀਆਂ ਕੰਪਨੀਆਂ ‘ਚ ਜੌਬ ਦਾ ਖ਼ਤਰਾ

ਨਵੀਂ ਦਿੱਲੀ, 19 ਜੂਨ – ਆਰਟੀਫੀਸ਼ੀਅਲ ਇੰਟੈਲੀਜੈਂਸੀ (AI) ਹੁਣ ਹੌਲੀ-ਹੌਲੀ ਆਈਟੀ ਕੰਪਨੀਆਂ ਦੇ ਮੁਲਾਜ਼ਮਾਂ ਲਈ ਖਤਰੇ ਦਾ ਕਾਰਨ ਬਣ ਰਹੀ ਹੈ। ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਕੰਪਨੀਆਂ ਨੇ ਮਈ ਮਹੀਨੇ ‘ਚ ਹੀ 6000 ਮੁਲਾਜ਼ਮਾਂ ਦੀ ਛਾਂਟੀ ਕੀਤੀ ਸੀ। ਹੁਣ ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਮਾਈਕ੍ਰੋਸਾਫਟ ਮੁੜ ਛਾਂਟੀ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਟੈੱਕ ਕੰਪਨੀ ਦਾ ਕਹਿਣਾ ਹੈ ਕਿ ਉਹ AI ‘ਚ ਆਪਣਾ ਨਿਵੇਸ਼ ਵਧਾਉਣਾ ਚਾਹੁੰਦੇ ਹਨ, ਜਿਸਦਾ ਟੀਚਾ ਅਗਵਾਈ ਨੂੰ ਹੱਲਾਸ਼ੇਰੀ ਦੇਣਾ ਹੈ। ਐਮਾਜ਼ੋਨ ਦੇ ਸੀਈਓ ਐਂਡੀ ਜੇਸੀ ਨੇ ਮੰਗਲਵਾਰ ਨੂੰ ਕਿਹਾ ਕਿ ਜਨਰੇਟਿਵ AI ਕਾਰਨ ਆਉਣ ਵਾਲੇ ਕੁਝ ਸਾਲਾਂ ‘ਚ ਸਾਡਾ ਵਰਕਫੋਰਸ ਘਟ ਸਕਦਾ ਹੈ।

ਮਾਈਕ੍ਰੋਸਾਫਟ ਕਰੇਗਾ AI ‘ਚ ਇੰਨਾ ਨਿਵੇਸ਼ ?

ਵਿੱਤੀ ਸਾਲ 2025-26 ‘ਚ ਮਾਈਕ੍ਰੋਸਾਫਟ ਦਾ ਪੂੰਜੀਗਤ ਖਰਚ 80 ਬਿਲੀਅਨ ਡਾਲਰ ਦਾ ਹੈ। ਇਸ ਦਾ ਜ਼ਿਆਦਾਤਰ ਹਿੱਸਾ AI ਸੇਵਾਵਾਂ ਤੇ ਡਾਟਾ ਸੈਂਟਰਾਂ ‘ਤੇ ਖਰਚ ਕੀਤਾ ਜਾਵੇਗਾ। ਮੀਡੀਆ ਰਿਪੋਰਟਾਂ ਅਨੁਸਾਰ, ਮਾਈਕ੍ਰੋਸਾਫਟ ਆਉਣ ਵਾਲੇ ਮਹੀਨਿਆਂ ‘ਚ ਮੁੜ ਛਾਂਟੀ ਕਰ ਸਕਦਾ ਹੈ। ਇਹ ਛਾਂਟੀ ਮੁੱਖ ਤੌਰ ‘ਤੇ ਸੇਲਜ਼ ਟੀਮ ਨੂੰ ਪ੍ਰਭਾਵਿਤ ਕਰ ਸਕਦੀ ਹੈ। ਹਾਲਾਂਕਿ ਕੰਪਨੀ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਤੇ ਨਾ ਹੀ ਇਸ ਸਬੰਧੀ ਕੋਈ ਬਿਆਨ ਜਾਰੀ ਕੀਤਾ ਗਿਆ ਹੈ।

Intel ਵੀ ਕਰੇਗਾ 10,000 ਮੁਲਾਜ਼ਮਾਂ ਦੀ ਛਾਂਟੀ

Intel ਕੰਪਨੀ ਜੁਲਾਈ ਮਹੀਨੇ 15 ਤੋਂ 20 ਫੀਸਦੀ ਤਕ ਆਪਣੀ ਵਰਕਫੋਰਸ ‘ਚ ਛਾਂਟੀ ਕਰ ਸਕਦੀ ਹੈ। ਇਸ ਛਾਂਟੀ ਦਾ ਅਸਰ 10,000 ਮੁਲਾਜ਼ਮਾਂ ‘ਤੇ ਪੈ ਸਕਦਾ ਹੈ। Intel ਇਹ ਛਾਂਟੀ ਪਿਛਲੀ ਵਾਰ ਦੀ ਤਰ੍ਹਾਂ ਰਿਟਾਇਰਮੈਂਟ ਦੇ ਕੇ ਨਹੀਂ ਸਗੋਂ ਇਹ ਮੁਲਾਜ਼ਮਾਂ ਦੀ ਪਰਫਾਰਮੈਂਟ ਦੇ ਆਧਾਰ ‘ਤੇ ਕਰੇਗੀ।

Share this content:

Post Comment