Loading Now

ਹਾਂਗਕਾਂਗ ਦੀ ਸੱਭ ਤੋਂ ਵੱਡੀ ਲੋਕਤੰਤਰ ਪੱਖੀ ਪਾਰਟੀ ਭੰਗ

ਹਾਂਗਕਾਂਗ ਦੀ ਸੱਭ ਤੋਂ ਵੱਡੀ ਲੋਕਤੰਤਰ ਪੱਖੀ ਪਾਰਟੀ ਭੰਗ

ਹਾਂਗਕਾਂਗ, 15 ਦਸੰਬਰ – ਹਾਂਗਕਾਂਗ ਦੀ ਸਭ ਤੋਂ ਵੱਡੀ ਲੋਕਤੰਤਰ ਪੱਖੀ ਡੈਮੋਕਰੈਟਿਕ ਪਾਰਟੀ ਨੂੰ ਭੰਗ ਕਰਨ ਲਈ ਐਤਵਾਰ ਨੂੰ ਵੋਟਿੰਗ ਹੋਈ। ਕਰੀਬ 30 ਸਾਲ ਤੱਕ ਪਾਰਟੀ ਦੇ ਸਰਗਰਮ ਰਹਿਣ ਮਗਰੋਂ ਇਹ ਇਕ ਯੁੱਗ ਦੇ ਅੰਤ ਦਾ ਪ੍ਰਤੀਕ ਹੈ। ਡੈਮੋਕਰੈਟਿਕ ਪਾਰਟੀ ਦੇ ਚੇਅਰਪਰਸਨ ਲੋ ਕਿਨ-ਹੇਈ ਨੇ ਕਿਹਾ ਕਿ ਕਰੀਬ 97 ਫ਼ੀਸਦ ਮੈਂਬਰਾਂ ਨੇ ਪਾਰਟੀ ਭੰਗ ਕਰਨ ਦੇ ਪੱਖ ’ਚ ਵੋਟਿੰਗ ਕੀਤੀ ਹੈ ਅਤੇ ਇਹ ਮੈਂਬਰਾਂ ਦੇ ਹਿੱਤ ’ਚ ਅੱਗੇ ਵਧਣ ਦਾ ਸਭ ਤੋਂ ਵਧੀਆ ਤਰੀਕਾ ਹੈ। ਹੁਣ ਸਮਾਂ ਬਦਲ ਗਿਆ ਹੈ ਅਤੇ ਵੱਡੇ ਅਫ਼ਸੋਸ ਨਾਲ ਇਸ ਅਧਿਆਏ ਨੂੰ ਬੰਦ ਕਰਨਾ ਪੈ ਰਿਹਾ ਹੈ।

Share this content:

Post Comment