Loading Now

ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਯੂਕੇ ਵਿਖੇ ਕੀਤੀ ਜਾਵੇਗੀ ਪੰਜਾਬੀ ਕਾਨਫਰੰਸ 2026

ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਯੂਕੇ ਵਿਖੇ ਕੀਤੀ ਜਾਵੇਗੀ ਪੰਜਾਬੀ ਕਾਨਫਰੰਸ 2026

*ਯੂ ਕੇ ਪੰਜਾਬੀ ਕਾਨਫਰੰਸ 2026 ਸੰਬੰਧੀ ਹਿਚਨ(ਇੰਗਲੈਂਡ ) ਵਿਖੇ 20 ਦਸੰਬਰ ਨੂੰ ਕੀਤੀ ਜਾਵੇਗੀ ਵਿਸ਼ੇਸ਼ ਮੀਟਿੰਗ
ਲੰਡਨ, 10 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸਿੱਖ ਐਜੂਕੇਸ਼ਨ ਕੌਂਸਲ ਯੂ ਕੇ ਵੱਲੋਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਲਈ ਹਰ ਸਾਲ ਇੱਕ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿੱਚ ਪੰਜਾਬੀ ਨੂੰ ਵਿਗਿਆਨਕ, ਸਾਹਿਤਕ, ਦਾਰਸ਼ਨਿਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਪੱਖ ਤੋਂ ਆਉਣ ਵਾਲੇ ਸਮੇਂ ਦੇ ਹਾਣ ਦੀ ਬਣਾਉਣ ਲਈ ਖੋਜ਼ ਪਰਚਿਆਂ ਦੁਆਰਾ ਚਰਚਾ ਕੀਤੀ ਜਾਂਦੀ ਹੈ। ਇੰਗਲੈਂਡ ਦੇ ਇਲਾਵਾ ਇਸ ਵਿੱਚ ਬਾਹਰਲੇ ਮੁਲਕਾਂ ਤੋਂ ਪੰਜਾਬੀ ਵਿਦਵਾਨ, ਬੁੱਧੀਜੀਵੀ, ਪੰਜਾਬੀ ਪ੍ਰੇਮੀ ਭਾਗ ਲੈਂਦੇ ਹਨ।

ਨਵੇਂ ਵਰ੍ਹੇ ਪੰਜਾਬੀ ਕਾਨਫਰੰਸ 2026 ਸੰਬੰਧੀ ਤਿਆਰੀਆਂ’ ਜਿਸ ਵਿੱਚ ਪਰਚਿਆਂ, ਵਿਦਵਾਨਾਂ ਤੇ ਹੋਰ ਕਾਰਜਾਂ ਉੱਪਰ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਨੂੰ ਮੁੱਖ ਰੱਖ ਕੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸੰਬਰ ਮਹੀਨੇ ਵਾਲੀ ਮੀਟਿੰਗ ਹਿਚਨ (ਇੰਗਲੈਂਡ) ਵਿਖੇ 20 ਦਸੰਬਰ 2025 ਨੂੰ ਕੀਤੀ ਜਾਵੇਗੀ। ਜਿਸ ਵਿੱਚ ਸਿੱਖ ਐਜੂਕੇਸ਼ਨ ਕੌਂਸਲ ਦੇ ਸਮੂਹ ਅਹੁਦੇਦਾਰ ਸ਼ਾਮਲ ਹੋਣਗੇ। ਇਹ ਜਾਣਕਾਰੀ ਕੌਂਸਲ ਦੇ ਮੁੱਖ ਬੁਲਾਰੇ ਕੰਵਰ ਸਿੰਘ ਬਰਾੜ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਕੇ ਦਿੱਤੀ ਹੈ। ਉਹਨਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਕਾਨਫਰੰਸ ਯੂਕੇ ਯੂਨੀਅਨ 2026 ਸੰਬੰਧੀ ਸਥਾਨ, ਤਰੀਕਾਂ ਤੇ ਭਾਗ ਲੈਣ ਵਾਲੇ ਵਿਦਵਾਨ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Share this content:

Post Comment