Loading Now

ਮੋਗਾ ਵਿਖੇ ਤਿੰਨ ਰੋਜ਼ਾ ਇੰਡੀਅਨ ਮਾਰਵਾੜੀ ਹੌਰਸ ਚੈਂਪੀਅਨਸ਼ਿਪ ਸਮਾਪਤ

ਮੋਗਾ ਵਿਖੇ ਤਿੰਨ ਰੋਜ਼ਾ ਇੰਡੀਅਨ ਮਾਰਵਾੜੀ ਹੌਰਸ ਚੈਂਪੀਅਨਸ਼ਿਪ ਸਮਾਪਤ

9-7 ਮੋਗਾ ਵਿਖੇ ਤਿੰਨ ਰੋਜ਼ਾ ਇੰਡੀਅਨ ਮਾਰਵਾੜੀ ਹੌਰਸ ਚੈਂਪੀਅਨਸ਼ਿਪ ਸਮਾਪਤ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਨਮਾਨਿਤ ਕਰਦੇ ਹੋਏ ਹੌਰਸ ਬਰੀਡਰਜ ਵੈਲਫੇਅਰ ਐਸੋਸੀਏਸ਼ਨ ਵਲੋ ਸੰਜੀਤ ਸਿੰਘ ਸੰਨੀ ਗਿੱਲ, ਨੂਰ ਗਿੱਲ ਤੇ ਉਨ੍ਹਾਂ ਦੀ ਟੀਮ।

*ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਨਾਮਾਂ ਦੀ ਵੰਡ ਲਈ ਘੋੜਿਆਂ ਦੇ ਮੇਲੇ ਵਿਚ ਹੋਏ ਸਾਮਲ *ਚੀਮਾ ਨੇ ਆਯੋਜਕ ਸੰਜੀਤ ਸਿੰਘ ਸੰਨੀ ਗਿੱਲ ਦੀ ਕੀਤੀ ਸਰਾਹਨਾ
ਮੋਗਾ, 7 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਮੋਗਾ ਦੇ ਨੂਰ ਸਟੱਡ ਫਾਰਮ ਕੋਟਕਪੂਰਾ ਬਾਈਪਾਸ ਵਿਖੇ ਹੋਈ ਤਿੰਨ ਰੋਜ਼ਾ ਦੂਸਰੀ ਇੰਡੀਅਨ ਮਾਰਵਾੜੀ ਹੌਰਸ ਚੈਂਪੀਅਨਸ਼ਿਪ ਸਮਾਪਤ ਹੋ ਗਈ। ਸਮਾਪਤੀ ਮੌਕੇ ਮੁਕਾਬਲਿਆਂ ਵਿੱਚ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ ਤੌਰ ਤੇ ਪੁੱਜੇ ਅਤੇ ਉਨ੍ਹਾਂ ਨੇ ਜੇਤੂ ਘੋੜਿਆਂ ਦੇ ਮਾਲਕਾਂ ਨੂੰ ਇਨਾਮ ਵੰਡੇ। ਇਸ ਮੌਕੇ ਤੇ ਉਨ੍ਹਾਂ ਬੋਲਦਿਆਂ ਕਿਹਾ ਕਿ ਇਸ ਚੈਂਪੀਅਨਸ਼ਿਪ ਦੇ ਆਯੋਜਕ ਹੌਰਸ ਬਰੀਡਰਜ ਵੈਲਫੇਅਰ ਐਸੋਸੀਏਸ਼ਨ ਅਤੇ ਮੇਲੇ ਦੇ ਆਯੋਜਕ ਸੰਜੀਤ ਸਿੰਘ ਸੰਨੀ ਗਿੱਲ ਦਾ ਵਿਸ਼ੇਸ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਲਈ ਇੱਕ ਸੁਨਿਹਰਾ ਅਵਸਰ ਹੈ ਕਿ ਉਨ੍ਹਾਂ ਨੂੰ ਇਸ ਨੈਸ਼ਨਲ ਪੱਧਰ ਦੇ ਘੋੜਿਆਂ ਦੇ ਮੁਕਾਬਲਿਆਂ ਵਿੱਚ ਆਉਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਤੇ ਯੋਧਿਆਂ ਦੀ ਧਰਤੀ ਹੈ ਤੇ ਪੰਜਾਬ ਵਿੱਚ ਘੋੜੇ ਨੂੰ ਇੱਕ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਉਂਕਿ ਇਨ੍ਹਾਂ ਘੋੜਿਆਂ ਦੀਆਂ ਕਾਠੀਆਂ ਤੇ ਬੈਠਕੇ ਸਾਡੇ ਸਿੱਖ ਯੋਧੇ ਮੁਗਲਾਂ ਨਾਲ ਲੜਕੇ ਜੰਗਾਂ ਜਿੱਤਦੇ ਰਹੇ ਹਨ , ਅੱਜ ਪੂਰੇ ਪੰਜਾਬ ਵਿੱਚ ਘੋੜਿਆਂ ਦੇ ਸ਼ੌਕੀਨ ਵਧੀਆ ਤੇ ਚੰਗੀ ਨਸਲਾਂ ਦੇ ਘੋੜੇ ਪਾਲਣ ਵਿੱਚ ਵੱਡੇ ਪੱਧਰ ਤੇ ਦਿਲਚਸਪੀ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੰਡੀਅਨ ਮਾਰਵਾੜੀ ਹੌਰਸ ਚੈਂਪੀਅਨਸ਼ਿਪ ਵੇਖਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਗੁਰਾਂ ਦੇ ਨਾਮ ਤੇ ਵਸਦਾ ਹੈ ਅਤੇ ਪੰਜਾਬ ਦਾ ਸੂਰਬੀਰਤਾ ਅਤੇ ਅਮੀਰ ਸੱਭਿਆਚਾਰ ਅਲੋਪ ਨਹੀਂ ਹੋਇਆ ਸਗੋਂ ਆਪਣੇ ਰੂਪ ਵਿੱਚ ਹੋਰ ਵੀ ਪ੍ਰਫੁੱਲਿਤ ਹੋ ਰਿਹਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਇਸ ਚੈਂਪੀਅਨਸ਼ਿਪ ਵਿੱਚ ਦੇਸ ਦੇ ਦੂਸਰੇ ਰਾਜਾਂ ਤੋਂ ਵੀ ਘੋੜਿਆਂ ਦੇ ਸ਼ੌਕੀਨ ਆਪਣੇ ਨਸਲੀ ਘੋੜਿਆਂ ਨਾਲ ਪੁੱਜੇ ਹਨ ਜਿਸ ਨਾਲ ਸਮੁੱਚੀ ਮਨੁੱਖਤਾ ਲਈ ਆਪਸੀ ਪ੍ਰੇਮ ਤੇ ਸਾਂਝੀਵਾਲਤਾ ਦਾ ਸੰਦੇਸ਼ ਪੁੱਜਦਾ ਹੈ। ਉਨ੍ਹਾਂ ਕਿਹਾ ਕਿ ਮੋਗਾ ਦਾ ਨੂਰ ਸਟੱਡ ਫਾਰਮ ਅੱਜ ਸੂਬੇ ਦਾ ਉਹ ਪਹਿਲਾ ਕੇਂਦਰ ਬਣ ਗਿਆ ਹੈ ਜਿੱਥੇ ਦੇਸ਼ ਦੇ ਕੋਨੇ ਕੋਨੇ ਵਿੱਚੋਂ ਪੁੱਜੇ ਲੋਕ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਸ ਮੇਲੇ ਦੇ ਆਯੋਜਕ ਸੰਜੀਤ ਸਿੰਘ ਸੰਨੀ ਗਿੱਲ ਦਾ ਇਹ ਨਿਵੇਕਲਾ ਕਾਰਜ ਅਤੀ ਸਲਾਹੁਣਯੋਗ ਹੈ। ਉਨ੍ਹਾਂ ਚੈਂਪੀਅਨਸ਼ਿਪ ਵਿੱਚ ਪੁੱਜੇ ਘੋੜਿਆਂ ਦੇ ਸ਼ੌਕੀਨਾਂ ਅਤੇ ਪੰਜਾਬ ਦੇ ਉਨ੍ਹਾਂ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਜਿਹੜੇ ਇਸ ਪੰਜਾਬ ਵਿੱਚ ਹੋ ਰਹੀ ਨੈਸ਼ਨਲ ਪੱਧਰ ਦੀ ਇੰਡੀਅਨ ਮਾਰਵਾੜੀ ਹੌਰਸ ਚੈਂਪੀਅਨਸ਼ਿਪ ਵਿੱਚ ਆਪੋ ਆਪਣੇ ਘੋੜਿਆਂ ਨਾਲ ਪੁੱਜੇ। ਉਨ੍ਹਾਂ ਇੱਕ ਵਾਰ ਫਿਰ ਸੰਜੀਤ ਸਿੰਘ ਸੰਨੀ ਗਿੱਲ ਦਾ ਵਿਸ਼ੇਸ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਵੱਡੇ ਕਾਰਜ ਲਈ ਹਿੰਮਤ ਅਤੇ ਦਾਦ ਦੀ ਮਿਸਾਲ ਬਣ ਗਿਆ ਹੈ। ਇਸ ਮੌਕੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਉਨ੍ਹਾਂ ਨਾਲ ਆਏ ਹੋਏ ਜ਼ਿਲ੍ਹਾ ਪੁਲਿਸ ਮੁਖੀ ਡਾ ਅਜੈ ਗਾਂਧੀ, ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।

Share this content:

Post Comment