Loading Now

ਚੀਮਾ ਦਾ ਕਾਂਗਰਸ ਤੇ ਭਾਜਪਾ ਹਾਈਕਮਾਨ ਨੂੰ ਚੈਲਿੰਜ

ਚੀਮਾ ਦਾ ਕਾਂਗਰਸ ਤੇ ਭਾਜਪਾ ਹਾਈਕਮਾਨ ਨੂੰ ਚੈਲਿੰਜ

ਚੰਡੀਗੜ੍ਹ, 9 ਦਸੰਬਰ – ਵਿੱਤ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਕਾਂਗਰਸ ਤੇ ਭਾਜਪਾ ਹਾਈਕਮਾਨ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਨੂੰ ਨਵਜੋਤ ਕੌਰ ਸਿੱਧੂ ਅਤੇ ਸੁਨੀਲ ਜਾਖੜ ਵੱਲੋਂ ਲਗਾਏ ਗਏ ਭਿ੍ਰਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਤੁਰੰਤ ਜਵਾਬ ਦੇਣ ਦੀ ਚੁਣੌਤੀ ਦਿੱਤੀ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਕਿਹਾਮੈਂ ਕਾਂਗਰਸ ਅਤੇ ਭਾਜਪਾ ਹਾਈਕਮਾਨ ਨੂੰ ਇਹਨਾਂ ਦੋਸ਼ਾਂ ਸਬੰਧੀ ਤੁਰੰਤ ਜਵਾਬ ਦੇਣ ਦੀ ਚੁਣੌਤੀ ਦਿੰਦਾ ਹਾਂ। ਉਨ੍ਹਾ ਕਾਂਗਰਸ ਅਤੇ ਭਾਜਪਾ ਹਾਈਕਮਾਨ ਨੂੰ ਸਵਾਲ ਪੁੱਛਿਆਤੁਸੀਂ ਚੁੱਪੀ ਕਿਉ ਸਾਧੀ ਹੋਈ ਹੈ? ਕੀ ਤੁਸੀਂ ਇਸ ਲਈ ਚੁੱਪ ਹੋ, ਕਿਉਕਿ ਤੁਸੀਂ ਇਸ ਭਿ੍ਰਸ਼ਟਾਚਾਰ ਵਿੱਚ ਸ਼ਾਮਲ ਹੋ? ਮੈਂ ਕਾਂਗਰਸ ਅਤੇ ਭਾਜਪਾ ਹਾਈਕਮਾਨ ਨੂੰ 24 ਘੰਟਿਆਂ ਦੇ ਅੰਦਰ ਜਵਾਬ ਦੇਣ ਦੀ ਚੁਣੌਤੀ ਦਿੰਦਾ ਹਾਂ। ਚੀਮਾ ਨੇ ਭਾਜਪਾ ਅਤੇ ਕਾਂਗਰਸ ਹਾਈਕਮਾਨ ਦੀ ਉਨ੍ਹਾਂ ਆਗੂਆਂ ਬਾਰੇ ਚੁੱਪੀ ’ਤੇ ਸਵਾਲ ਉਠਾਇਆ, ਜਿਨ੍ਹਾਂ ਆਪਣੀ ਪਾਰਟੀ ਬਦਲ ਲਈ ਹੈ, ਪਰ ਜਿਨ੍ਹਾਂ ਦੇ ਪਿਛਲੇ ਕੰਮਾਂ ਅਤੇ ਬਿਆਨਾਂ ਤੋਂ ਗਹਿਰੇ ਭਿ੍ਰਸ਼ਟਾਚਾਰ ਦਾ ਪਰਦਾ ਫਾਸ਼ ਹੋਇਆ ਹੈ।

ਉਨ੍ਹਾ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਮੌਜੂਦਾ ਪ੍ਰਧਾਨ, ਜੋ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਸਨ, ਨੇ ਦੋ ਮੁੱਖ ਮੰਤਰੀਆਂ, ਕੈਪਟਨ ਅਮਰਿੰਦਰ ਸਿੰਘ (ਨਵਜੋਤ ਕੌਰ ਸਿੱਧੂ ਅਨੁਸਾਰ ਕਥਿਤ ਤੌਰ ’ਤੇ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣੇ) ਅਤੇ ਚਰਨਜੀਤ ਸਿੰਘ ਚੰਨੀ (ਸੁਨੀਲ ਜਾਖੜ ਦੇ ਦਾਅਵੇ ਮੁਤਾਬਕ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣੇ) ਦੇ ਕਾਰਜਕਾਲ ਦੌਰਾਨ ਸੇਵਾ ਨਿਭਾਈ ਸੀ। ਉਨ੍ਹਾ ਸਵਾਲ ਉਠਾਇਆ ਕਿ ਜਾਖੜ ਕਾਂਗਰਸ ਵਿੱਚ ਆਪਣੀ ਸੇਵਾਵਾਂ ਦੌਰਾਨ ਮੰਤਰੀ ਅਹੁਦੇ ਅਤੇ ਵਿਧਾਨ ਸਭਾ ਸੀਟਾਂ ਵੇਚਣ ’ਤੇ ਚੁੱਪ ਕਿਉ ਰਹੇ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਕਿਉ ਬੋਲੇ। ਉਨ੍ਹਾਂ ਨੇ ਚੰਨੀ ਦੇ ਰਿਸ਼ਤੇਦਾਰ ਨਾਲ ਸੰਬੰਧਤ ਮਾਮਲੇ ਵੱਲ ਵੀ ਧਿਆਨ ਦਿਵਾਇਆ, ਜਿਸ ਤੋਂ ਲਗਭਗ 10 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ। ਉਨ੍ਹਾ ਕਿਹਾ ਕਿ ਇਹ ਮਾਮਲਾ ਅਦਾਲਤ ਵਿੱਚ ਪੈਰਵੀ ਅਧੀਨ ਹੈ।

ਵਿੱਤ ਮੰਤਰੀ ਨੇ ਦੱਸਿਆ ਕਿ 1997 ਤੋਂ 2022 ਤੱਕ ਪੰਜਾਬ ’ਤੇ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਆਗੂਆਂ ਦੇ ਚਰਿੱਤਰ ਅਤੇ ਆਚਰਣ ਨੂੰ ਹੁਣ ਉਨ੍ਹਾਂ ਦੇ ਹੀ ਆਪਣੇ ਮੈਂਬਰਾਂ ਵੱਲੋਂ ਬੇਨਕਾਬ ਕੀਤਾ ਜਾ ਰਿਹਾ ਹੈ। ਉਨ੍ਹਾ ਨਵਜੋਤ ਕੌਰ ਸਿੱਧੂ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਖੁਲਾਸੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਵੇਂ ਕਾਂਗਰਸ ਸਰਕਾਰ ਵਿੱਚ ਮੁੱਖ ਮੰਤਰੀ ਦਾ ਅਹੁਦਾ ਕਥਿਤ ਤੌਰ ’ਤੇ 500 ਕਰੋੜ ਰੁਪਏ ਵਿੱਚ ‘ਵੇਚਿਆ’ ਗਿਆ ਸੀ। ਐਡਵੋਕੇਟ ਚੀਮਾ ਨੇ ਅੰਦਾਜ਼ਾ ਲਗਾਇਆ ਕਿ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਲਗਭਗ 2,000 ਕਰੋੜ ਰੁਪਏ ਖਰਚ ਕੀਤੇ ਹੋਣਗੇ, ਜਿਸ ਦੇ ਨਤੀਜੇ ਵਜੋਂ ਪੰਜਾਬ ਦੇ ਲੋਕਾਂ ਦੀ 30,000 ਕਰੋੜ ਰੁਪਏ ਦੀ ਲੁੱਟ ਕੀਤੀ ਗਈ।

Share this content:

Post Comment