Loading Now

ਕਵਿਤਾ/ਪਰਤ ਆਇਆ ਹੈ ਰਾਮ-ਰਾਜ!/ਯਸ਼ ਪਾਲ

ਕਵਿਤਾ/ਪਰਤ ਆਇਆ ਹੈ ਰਾਮ-ਰਾਜ!/ਯਸ਼ ਪਾਲ

*ਸਾਵਧਾਨ*
*ਜੰਗਲਾਂ ਦੇ*
*ਮੂਲ ਨਿਵਾਸੀਉ!*

*ਭੁੱਲ ਜਾਉ*
*ਜੰਗਲਾਂ ਉੱਪਰ*
*ਆਪਣਾ*
*ਜਨਮ-ਸਿੱਧ ਅਧਿਕਾਰ*

*ਹੁਣ*
*ਜੰਗਲ*
*ਮੁੜ ਤੋਂ ਬਣਨਗੇ*
*ਹਵਨ-ਕੁੰਡ*

*ਦਿਨ ਰਾਤ*
*ਹਵਨ ਕਰਨਗੇ*
*ਮਹਾਂਰਿਸ਼ੀ*

*ਜੇ ਤੁਸੀਂ*
*ਰੋੜਾ ਬਣੇ*
*ਹਵਨ-ਯੱਗ ਦੇ*
*ਰਾਹ ‘ਚ*

*ਤਾਂ*
*ਹਰ ਹਾਲਤ*
*ਰਾਜ-ਪੁੱਤਰ*
*ਰਿਸ਼ੀਆਂ ਦੀ ਕਰਨਗੇ*
*ਰੱਖਿਆ*
*ਤੁਹਾਡੀ ਕਰ ਕੇ ਹੱਤਿਆ*

*ਪਰਤ ਆਇਆ ਹੈ*
*ਰਾਮ-ਰਾਜ!*

*ਸਾਵਧਾਨ*
*ਜੰਗਲ ਬੱਚੀਉ!*

*ਸੰਭਾਲ ਕੇ ਰੱਖਣਾ*
*ਸੁੱਚੇ ਪ੍ਰੇਮ ਦੀ ਤਾਰ*
*ਨਹੀਂ ਘੁੰਮਣਾ*
*ਐਵੇਂ ਹੀ*
*ਵਣ ਨਦੀ ਦੇ ਪਾਰ*

*ਮੱਤ ਕਰਨਾ*
*ਕਿਸੇ ਰਾਜ-ਪੁੱਤਰ ਨਾਲ*
*ਪਿਆਰ ਦਾ*
*ਇਜ਼ਹਾਰ*

*ਐਵੇਂ ਹੀ*
*ਕੱਟ ਦਿੱਤੀ ਜਾਏਗੀ*
*ਤੁਹਾਡੇ ਨੱਕ ਦੀ*
*ਧਾਰ*

*ਹੋਵੇਗਾ*
*ਬਦਨਾਮ*
*ਤੁਹਾਡਾ*
*ਉਮੜਿਆ ਪਿਆਰ*

*ਪਰਤ ਆਇਆ ਹੈ*
*ਰਾਮ-ਰਾਜ!*

*ਸਾਵਧਾਨ*
*ਕੁਲੀਨ ਬੀਬੀਉ!*

*ਤਿਆਰ ਰਹਿਣਾ*
*ਬਿਨਾਂ ਕਿਸੇ*
*ਜ਼ੁਰਮ ਦੇ*
*ਅਗਨੀ-ਪ੍ਰੀਖਿਆ ਲਈ*

*ਤਿਆਰ ਰਹਿਣਾ*
*ਨਿਰਵਾਸ ਲਈ ਵੀ*
*ਪੁਰਸ਼ ਗੌਰਵ ਦੀ*
*ਰੱਖਿਆ ਲਈ*

*ਜੰਗਲ ‘ਚ*
*ਜਨਮ ਦਿਉ*
*ਪਾਲੋ-ਪੋਸੋ*
*ਆਪਣੇ ਗਰਭ ਦੇ*
*ਬੱਚਿਆਂ ਨੂੰ*

*ਅਰਜ਼ ਕਰੋ*
*ਧਰਤੀ ਮਾਂ ਨੂੰ*
*ਕਿ ਪਾੜ ਦੇ*
*ਆਪਣਾ ਸੀਨਾ*

*ਕਿ ਆਖ਼ਿਰ*
*ਉਸ ‘ਚ ਹੀ*
*ਸ਼ਰਨ ਮਿਲੇਗੀ*
*ਤੁਹਾਡੀ ਦੇਹ ਨੂੰ*

*ਪਰਤ ਆਇਆ ਹੈ*
*ਰਾਮ-ਰਾਜ!*

*ਸਾਵਧਾਨ*
*ਓਹ ਸ਼ੂਦਰੋ!*

*ਦੂਰ ਰਹੋ*
*ਪਵਿੱਤਰ ਮੰਦਰਾਂ ਤੋਂ*
*ਤੁਹਾਡੇ ਲਈ ਨਹੀਂ ਹਨ*
*ਇਹ ਮੰਦਰ*

*ਤੁਸੀਂ ਨਹੀਂ ਹੋ*
*ਇੰਨੇ ਪਵਿੱਤਰ*
*ਕਿ ਸਹਿ ਸਕੋਂ*
*ਇੰਨਾ ਤੇਜ*

*ਤੁਹਾਡੇ ਮੰਤਰ ਪੜ੍ਹਣ ਨਾਲ*
*ਜੇ ਠੇਸ ਪਹੁੰਚੀ*
*ਉੱਚ ਵਰਗ ਨੂੰ*
*ਤਾਂ ਉਸ ਲਈ*
*ਜਿੰਮੇਵਾਰ ਹੋਵੋਗੇ*
*ਤੁਸੀਂ ਹੀ*

*ਤੇ ਤੁਹਾਨੂੰ*
*ਇਸ ਦੀ*
*ਸਜਾ ਮਿਲੇਗੀ*
*ਸਜਾਏ-ਮੌਤ*

*ਪਰਤ ਆਇਆ ਹੈ*
*ਰਾਮ-ਰਾਜ!*

*ਸਾਵਧਾਨ*
*ਸਭਿਅਤਾ ਦੇ ਹਾਸ਼ੀਉ!*
*ਤੁਸੀਂ ਸਦਾ ਲੜਦੇ ਰਹੇ*
*ਅਗਲੀ ਕਤਾਰ ‘ਚ*

*ਤੇ ਕਹਾਏ*
*ਬਾਂਦਰ ਰਿੱਛ*
*ਗਿਰਝ ਭੀਲ*
*ਕੋਲ ਨਾਗ*

*ਅੱਜ ਵੀ*
*ਤੁਸੀਂ ਹੀ ਖੜ੍ਹੇ ਹੋ*
*ਹਰ ਯੁੱਧ ਦੀ*
*ਅਗਲੀ ਕਤਾਰ ‘ਚ*

*ਤੁਸੀਂ ਨਹੀਂ ਜਾਣਦੇ*
*ਕਿ*
*ਅੱਜ ਦੇ ਯੁੱਧ*
*ਹਨ ਤੁਹਾਡੇ ਹੀ ਵਿਰੁੱਧ*

*ਯੁੱਧ ‘ਚ*
*ਬਲੀ ਵੀ ਤੁਸੀਂ ਦੇਵੋਗੇ*
*ਤੇ ਹਾਰ ਵੀ*
*ਤੁਹਾਡੀ ਹੀ ਹੋਵੇਗੀ*

*ਪਰਤ ਆਇਆ ਹੈ*
*ਰਾਮ-ਰਾਜ!*

*#ਹਰਭਗਵਾਨ ਚਾਵਲਾ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*

Share this content:

Post Comment