Loading Now

ਸਿਵਿਲ ਸਰਜਨ ਮੋਗਾ ਨੂੰ ਮਿਲਿਆ  ਰਾਜ ਪੱਧਰੀ ਸਨਮਾਨ

ਸਿਵਿਲ ਸਰਜਨ ਮੋਗਾ ਨੂੰ ਮਿਲਿਆ  ਰਾਜ ਪੱਧਰੀ ਸਨਮਾਨ

*ਸਿਹਤ ਮੰਤਰੀ ਨੇ ਕੀਤੀ  ਸ਼ਲਾਘਾ* 
ਮੋਗਾ, 4 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਵਿਸ਼ਵ ਏਡਜ਼ ਦਿਵਸ ਦੇ ਮੌਕੇ ‘ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ  ਪੰਜਾਬ ਵਲੋ ਜਿਲ੍ਹਾ  ਮੋਗਾ ਪਹਿਲੇ ਦਰਜੇ ਤੇ ਆਉਣ ਤੇ ਸਿਵਲ ਸਰਜਨ ਮੋਗਾ ਡਾ ਪਰਦੀਪ ਕੁਮਾਰ ਮਹਿੰਦਰਾ ਨੂੰ  ਰਾਜ ਪੱਧਰੀ ਸਮਾਰੋਹ ਵਿਚ ਵਿਸ਼ੇਸ ਸਨਮਾਨ ਦਿਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ  ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਮੰਤਰੀ ਡਾ. ਬਲਬੀਰ ਸਿੰਘ ਸਨ।  ਰਾਜ ਪੱਧਰੀ ਸਮਾਰੋਹ ਦੌਰਾਨ ਓ.ਐਸ.ਟੀ. ਸੈਂਟਰ ਮੋਗਾ ਨੇ ਲਗਾਤਾਰ ਛੇਵੀਂ ਵਾਰ  ਇਤਿਹਾਸ ਰਚਿਆ ਹੈ। ਇਸ ਮੌਕੇ ਰਾਜ ਪੱਧਰੀ ਉੱਚ ਅਧਿਕਾਰੀਆਂ ਨੇ ਕਿਹਾ ਕਿ ਸਿਵਲ ਸਰਜਨ ਮੋਗਾ ਡਾ. ਪਰਦੀਪ ਮੋਹਿੰਦਰਾ ਦੀ ਯੋਗ ਅਗਵਾਈ ਹੇਠ ਜਿਲ੍ਹੇ  ਅੰਦਰ ਬਹੁਤ ਵਧੀਆਂ ਸੇਵਾਵਾਂ  ਦਿੱਤੀ  ਜਾ ਰਹੀਆ ਹਨ।
ਇਸ ਮੌਕੇ ਨੋਡਲ ਅਫਸਰ ਡਾ. ਚਰਨਪ੍ਰੀਤ ਸਿੰਘ ਨੇ ਜਾਣਾਕਰੀ ਦਿੰਦੇ ਹੋਏ ਕਿਹਾ ਕਿ ਐਚ.ਆਈ.ਵੀ. ਦੀ ਸ਼ੁਰੂਆਤੀ ਜਾਂਚ, ਸਮੇਂ ਸਿਰ ਇਲਾਜ ਅਤੇ ਸਹੀ ਜ਼ਰੂਰੀ ਜਾਣਕਾਰੀ ਨਾਲ ਏਡਜ਼ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਜ਼ਿਲਾ ਹਸਪਤਾਲ ਮੋਗਾ ਵਿੱਚ ਇੰਟਿਗਰੇਟਿਡ ਕਾਉਂਸਲਿੰਗ ਐਂਡ ਟੈਸਟਿੰਗ ਸੈਂਟਰ ਏ ਆਰ  ਟੀ ਅਤੇ  ਸੈਂਟਰ, ਅਤੇ ਵਿਭਿੰਨ ਬਲਾਕ ਲੈਵਲ ਸਿਹਤ ਸੁਵਿਧਾਵਾਂ ‘ਤੇ ਮੁਫ਼ਤ ਟੈਸਟ, ਕਾਉਂਸਲਿੰਗ ਅਤੇ ਦਵਾਈਆਂ ਦੀ ਵਿਵਸਥਾ ਮੌਜੂਦ ਹੈ।
ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਐਚ.ਆਈ.ਵੀ. ਪਾਸਟਿਵ ਮਰੀਜ਼ਾਂ ਲਈ ਮੁਫ਼ਤ ਦਵਾਈਆਂ, ਵਾਇਰਲ ਲੋਡ ਟੈਸਟਿੰਗ, ਮਨੋਵਿਗਿਆਨਕ ਸਹਾਇਤਾ ਉਪਲਬਧ ਹੈ।ਓਹਨਾ  ਕਿਹਾ ਕਿ ਐਚ.ਆਈ.ਵੀ. ਜਾਂਚ ਨੂੰ ਕਿਸੇ ਵੀ ਤਰ੍ਹਾਂ ਦਾ ਡਰ ਜਾਂ ਹਿਜਕ ਨਾ ਸਮਝਿਆ ਜਾਵੇ। ਅੰਤ ਵਿੱਚ, ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ  ਸਿਹਤ ਵਿਭਾਗ ਮੋਗਾ ਪੂਰੀ ਲਗਨ ਨਾਲ ਏਡਜ਼ ਮਿਟਾਉਣ ਦੇ ਉਦੇਸ਼ ਵੱਲ ਕੰਮ ਕਰ ਰਿਹਾ ਹੈ ਅਤੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ–ਤੋਂ–ਵੱਧ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਹਾਜ਼ਿਰ ਮੈਡੀਕਲ ਅਫਸਰ ਡਾ. ਨਵਨੀਤ ਕੁਮਾਰ ਸਿੰਗਲ, ਡਾਟਾ ਮੈਨੇਜਰ ਰੁਪਿੰਦਰ ਕੌਰ, ਕੌਂਸਲਰ ਬਬੀਤਾ, ਅਤੇ ਸਟਾਫ ਨਰਸਾਂ ਸਰਬਜੀਤ ਕੌਰ, ਸਿਮਰਤਪਾਲ ਕੌਰ, ਨੀਰਜ ਰਾਣੀ, ਹਰਜੀਤ ਕੌਰ ਦੀ ਮਹੱਤਵਪੂਰਨ ਭੂਮਿਕਾ ਨਾਲ ਸੈਂਟਰ ਨੇ ਲਗਾਤਾਰ ਛੇਵੀਂ ਵਾਰ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਵਲ ਸਰਜਨ ਮੋਗਾ  ਡਾ. ਪਰਦੀਪ ਮਹਿੰਦਰਾ ਅਤੇ ਓ.ਐਸ.ਟੀ. ਟੀਮ ਨੂੰ ਟ੍ਰੌਫੀ ਅਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਦੀ ਖਾਸ ਤੌਰ ‘ਤੇ ਪ੍ਰਸ਼ੰਸਾ ਕੀਤੀ।  ਆਪਣੇ ਸਮਰਪਿਤ ਸਟਾਫ, ਮਰੀਜ਼-ਕੇਂਦ੍ਰਿਤ ਦ੍ਰਿਸ਼ਟੀਕੋਣ ਅਤੇ ਲੋਕਾਂ ਤੱਕ ਉਪਲਬਧ ਕਰਵਾਈਆਂ ਜਾ ਰਹੀਆਂ ਉੱਚ-ਗੁਣਵੱਤਾ ਵਾਲੀਆਂ ਸੇਵਾਵਾਂ ਕਰਕੇ ਦਿੱਤਾ ਗਿਆ ਹੈ।

Share this content:

Post Comment