Loading Now

Google ਨੇ ਭਾਰਤ ‘ਚ ਰਿਲੀਜ਼ ਕੀਤਾ ‘ਸੇਫਟੀ ਚਾਰਟਰ, ਆਨਲਾਈਨ ਫਰਾਡ ਖ਼ਤਮ ਕਰਨ ਦਾ ਮਕਸਦ

Google ਨੇ ਭਾਰਤ ‘ਚ ਰਿਲੀਜ਼ ਕੀਤਾ ‘ਸੇਫਟੀ ਚਾਰਟਰ, ਆਨਲਾਈਨ ਫਰਾਡ ਖ਼ਤਮ ਕਰਨ ਦਾ ਮਕਸਦ

ਨਵੀਂ ਦਿੱਲੀ, 18 ਜੂਨ – ਗੂਗਲ ਨੇ ਭਾਰਤ ‘ਚ ਸੇਫਟੀ ਚਾਰਟਰ ਲਾਂਚ ਕੀਤਾ ਹੈ ਜੋ ਫਰਾਡ ਡਿਟੈਕਸ਼ਨ ਤੇ ਸਕੈਮ ਨਾਲ ਲੜਨ ਲਈ AI ਬੇਸਡ ਡਿਵੈੱਲਪਮੈਂਟਸ ਨੂੰ ਵਧਾਏਗਾ। ਭਾਰਤ ਗੂਗਲ ਦੀ ਅਮਰੀਕਾ ਦੇ ਬਾਹਰ ਸਭ ਤੋਂ ਵੱਡੀ ਮਾਰਕੀਟ ਹੈ। ਭਾਰਤ ‘ਚ ਡਿਜੀਟਲ ਫਰਾਡ ‘ਚ ਵਾਧਾ ਹੋ ਰਿਹਾ ਹੈ। ਸਰਕਾਰ ਦੇ ਡੇਟਾ ਅਨੁਸਾਰ UPI ਨਾਲ ਜੁੜੇ ਧੋਖਾਧੜੀ ਦੇ ਮਾਮਲੇ ਪਿਛਲੇ ਸਾਲ 85% ਵੱਧ ਕੇ ਲਗਪਗ 11 ਬਿਲੀਅਨ ਰੁਪਏ ($127 ਮਿਲੀਅਨ) ਹੋ ਗਏ। ਭਾਰਤ ‘ਚ ਡਿਜੀਟਲ ਅਰੈੱਸਟ ਸਕੈਮ ਦੇ ਮਾਮਲੇ ਵੀ ਵਧੇ ਹਨ, ਜਿੱਥੇ ਠੱਗ ਅਧਿਕਾਰੀ ਬਣ ਕੇ ਵੀਡੀਓ ਕਾਲਾਂ ਤੇ ਪ੍ਰਿਡੇਟਰੀ ਲੋਨ ਐਪਸ ਰਾਹੀਂ ਪੈਸੇ ਲੁੱਟਦੇ ਹਨ। ਸੇਫਟੀ ਚਾਰਟਰ ਦੇ ਨਾਲ ਗੂਗਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੱਢੇਗਾ। ਕੰਪਨੀ ਨੇ ਭਾਰਤ ‘ਚ ਸਕਿਓਰਿਟੀ ਇੰਜੀਨੀਅਰਿੰਗ ਸੈਂਟਰ ਵੀ ਸ਼ੁਰੂ ਕੀਤਾ ਹੈ, ਜੋ ਡਬਲਿਨ, ਮਿਊਨਿਖ ਤੇ ਮਾਲਾਗਾ ਤੋਂ ਬਾਅਦ ਚੌਥਾ ਸੈਂਟਰ ਹੈ।

ਪਿਛਲੇ ਸਾਲ Google for India ਸਮਿਟ ‘ਚ ਅਨਾਊਂਸ ਹੋਇਆ

ਸਕਿਓਰਿਟੀ ਇੰਜੀਨੀਅਰਿੰਗ ਸੈਂਟਰ (GSec) ਗੂਗਲ ਨੂੰ ਲੋਕਲ ਕਮਿਊਨਿਟੀ, ਸਰਕਾਰ, ਅਕੈਡਮੀਆ, ਸਟੂਡੈਂਟਸ ਤੇ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਜ਼ ਦੇ ਨਾਲ ਭਾਈਵਾਲੀ ਕਰਨ ਦੇਵੇਗਾ। ਗੂਗਲ ਦੀ ਸਕਿਓਰਿਟੀ ਇੰਜੀਨੀਅਰਿੰਗ ਦੀ ਵਾਈਸ ਪ੍ਰੈਜ਼ੀਡੈਂਟ ਹੀਦਰ ਐਡਕਿਨਸ ਨੇ TechCrunch ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਕਿ ਇਹ ਸਾਈਬਰ ਸਕਿਓਰਿਟੀ, ਪ੍ਰਾਈਵੇਸੀ, ਸੁਰੱਖਿਆ ਤੇ AI ਪ੍ਰੋਬਲਮਜ਼ ਦੇ ਸੌਲਿਊਸ਼ਨਜ਼ ਬਣਾਉਣਗੇ।

ਕੰਪਨੀ ਨੇ ਬਲੌਗ ਪੋਸਟ ‘ਚ ਕਿਹਾ ਕਿ ਗੂਗਲ ਨੇ ਮਨਿਸਟ੍ਰੀ ਆਫ ਹੋਮ ਅਫੇਅਰਜ਼ ਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਨਾਲ ਭਾਈਵਾਲੀ ਕੀਤੀ ਹੈ ਤਾਂ ਜੋ ਸਾਈਬਰਕ੍ਰਾਈਮ ਬਾਰੇ ਜਾਗਰੂਕਤਾ ਵਧੇ। ਇਹ DigiKavach ਪ੍ਰੋਗਰਾਮ ‘ਤੇ ਆਧਾਰਿਤ ਹੈ, ਜੋ 2023 ‘ਚ ਲਾਂਚ ਹੋਇਆ ਤੇ ਮੈਲਿਸ਼ੀਅਸ ਫਾਇਨੈਂਸ਼ੀਅਲ ਐਪਸ ਤੇ ਪ੍ਰਿਡੇਟਰੀ ਲੋਨ ਐਪਸ ਦੇ ਨੁਕਸਾਨ ਨੂੰ ਘਟਾਉਂਦਾ ਹੈ। GSec ਦੇ ਨਾਲ ਗੂਗਲ ਤਿੰਨ ਮੇਜਰ ਏਰਿਆਜ਼ ‘ਤੇ ਫੋਕਸ ਕਰੇਗਾ, ਐਡਕਿਨਸ ਨੇ ਕਿਹਾ- ਆਨਲਾਈਨ ਸਕੈਮਸ ਅਤੇ ਧੋਖਾਧੜੀ ਦੀਆਂ ਘਟਨਾਵਾਂ ਤੇ ਲੋਕ ਆਨਲਾਈਨ ਕਿਵੇਂ ਸੁਰੱਖਿਅਤ ਹਨ; ਐਂਟਰਪ੍ਰਾਈਜ਼ਿਜ਼, ਸਰਕਾਰ ਅਤੇ ਕ੍ਰਿਟੀਕਲ ਇਨਫਰਾਸਟ੍ਰਕਚਰ ਦੀ ਸਾਈਬਰਸਕਿਓਰਿਟੀ ਤੇ ਰਿਸਪਾਂਸੀਬਲ AI ਬਣਾਉਣਾ।

ਐਡਕਿਨਸ ਨੇ ਕਿਹਾ, “ਇਹ ਤਿੰਨ ਖੇਤਰ ਭਾਰਤ ਲਈ ਸਾਡੇ ਸੇਫਟੀ ਚਾਰਟਰ ਦਾ ਹਿੱਸਾ ਹੋਣਗੇ। ਆਉਣ ਵਾਲੇ ਸਾਲਾਂ ‘ਚ ਅਸੀਂ ਇੱਥੇ ਇੰਜੀਨੀਅਰਿੰਗ ਕੰਪੈਟੀਬਿਲਟੀ ਦਾ ਇਸਤੇਮਾਲ ਭਾਰਤ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਰਾਂਗੇ, ਯੂਜ਼ਰਜ਼ ਦੇ ਨੇੜੇ ਰਹਿੰਦੇ ਹੋਏ। ਗਲੋਬਲੀ, ਗੂਗਲ AI ਦਾ ਇਸਤੇਮਾਲ ਆਨਲਾਈਨ ਠੱਗੀ ਨਾਲ ਲੜਨ ਅਤੇ ਲੱਖਾਂ ਐਡਸ ਤੇ ਐਡ ਖਾਤਿਆਂ ਨੂੰ ਹਟਾਉਣ ਲਈ ਕਰਦਾ ਹੈ। ਕੰਪਨੀ ਭਾਰਤ ‘ਚ ਡਿਜੀਟਲ ਫਰਾਡ ਨਾਲ ਲੜਨ ਲਈ AI ਨੂੰ ਹੋਰ ਵਧੇਰੇ ਇਸਤੇਮਾਲ ਕਰੇਗੀ। Google Messages, ਜੋ ਕਈ Android ਡਿਵਾਈਸਾਂ ‘ਤੇ ਪ੍ਰੀ-ਇੰਸਟਾਲਡ ਆਉਂਦਾ ਹੈ, AI-ਪਾਵਰਡ ਸਕੈਮ ਡਿਟੈਕਸ਼ਨ ਦਾ ਇਸਤੇਮਾਲ ਕਰਦਾ ਹੈ, ਜਿਸ ਨੇ 500 ਮਿਲੀਅਨ ਤੋਂ ਵੱਧ ਸ਼ੱਕੀ ਸੁਨੇਹਿਆਂ ਤੋਂ ਯੂਜ਼ਰਜ਼ ਦੀ ਸੁਰੱਖਿਆ ਕੀਤੀ।

Share this content:

Post Comment