Loading Now

ਲਾਇੰਨਸ ਕਲੱਬ ਸਿਟੀ ਮੋਗਾ ਨੇ ਮਨਾਇਆ  44ਵਾਂ ਸਥਾਪਨਾ ਦਿਵਸ

ਲਾਇੰਨਸ ਕਲੱਬ ਸਿਟੀ ਮੋਗਾ ਨੇ ਮਨਾਇਆ  44ਵਾਂ ਸਥਾਪਨਾ ਦਿਵਸ

ਮੋਗਾ, 2 ਦਸੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਲਾਇੰਨਸ ਕਲੱਬ ਮੋਗਾ ਸਿਟੀ ਨੇ 44 ਵਾਂ ਸਥਾਪਨਾ ਦਿਵਸ ਮਨਾਇਆ ਜਿਸ ਵਿੱਚ ਪੀ ਐਮ ਜੇ ਐਫ ਲਾਈਨ ਅੰਮ੍ਰਿਤ ਪਾਲ ਸਿੰਘ ਜੰਡੂ, ਡਿਸਟ੍ਰਿਕਟ ਗਵਰਨਰ 321ਐਫ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਦੀ ਯੋਗ ਅਗਵਾਈ ਵਿੱਚ ਸਾਰਾ ਪ੍ਰੋਗਰਾਮ ਨੇਪਰੇ ਚੜਿਆ | ਮੀਟਿੰਗ ਦਾ ਆਗਾਜ ਪਾਸਟ ਪ੍ਰਧਾਨ ਲਾਈਨ ਐਮ ਜੇ ਐਫ ਡਾ ਅਸ਼ੋਕ ਗਾਰਗਾ ਵਲੋਂ ਮੀਟਿੰਗ ਕਾਲ ਟੂ ਆਰਡਰ ਕਰਕੇ ਕੀਤਾ ਗਿਆ ਅਤੇ ਪ੍ਰਾਥਨਾ ਮਿਸਿਜ ਨੀਨਾ ਗਾਰਗਾ ਜੀ ਵਲੋਂ ਪੜੀ ਗਈ | ਤਿਰੰਗੇ ਝੰਡੇ ਦੇ ਸਨਮਾਨ ਵਿੱਚ ਲਾਈਨ ਹਰਪਾਲ ਸਿੰਘ ਮੱਕੜ ਦੁਆਰਾ ਸਨਮਾਨ ਪੱਤਰ ਪੜਿਆ ਗਿਆ | ਸਾਰਿਆਂ ਨੇ ਅਦਬ ਨਾਲ ਖੜੇ ਹੋ ਕੇ ਰਾਸ਼ਟਰੀ ਗਾਨ ਗਾ ਕੇ ਮਾਂ ਭਾਰਤੀ ਦਾ ਧੰਨਵਾਦ ਕੀਤਾ | ਪ੍ਰਧਾਨ ਲਾਈਨ ਡਾ ਅਸ਼ੋਕ ਗਾਰਗਾ ਵਲੋਂ ਆਏ ਹੋਏ ਸਮੂਹ ਮੈਬਰਾਂ ਅਤੇ ਮਹਿਮਾਨਾਂ ਨੂੰ ਆਪਣੇ  ਸੰਬੋਧਨ ਵਿਚ ਜੀ ਆਇਆ  ਕਿਹਾ| ਸੈਕਟਰੀ ਲਾਈਨ ਡਾ ਅਜੀਤ ਪਾਲ ਸਿੰਘ ਵਲੋਂ  ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ | ਇਸ ਪ੍ਰੋਗਰਾਮ ਵਿਚ ਮੁਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਪੀ ਐਮ ਜੇ ਐਫ (PMJF) ਲਾਈਨ ਅਮ੍ਰਿਤਪਾਲ ਸਿੰਘ ਜੰਡੂ,ਡਿਸਟ੍ਰਿਕਟ ਗਵਰਨਰ  ਨੇ ਆਪਣੇ ਭਾਸ਼ਣ ਦੌਰਾਨ ਕਲੱਬ ਦੀ ਸਲਾਘਾ ਕਰਦੇ ਹੋਏ ਕਲੱਬ ਨੂੰ ਅਗਲੇ ਪ੍ਰੋਜੈਕਟਸ ਲਈ ਭਰਪੂਰ ਸਹਿਯੋਗ ਦੇਣ ਦੀ ਗੱਲ ਆਖੀ | ਗਵਰਨਰ  ਨੇ ਕਲੱਬ ਦੀ ਨਵੀ ਪ੍ਰਸ਼ਾਸ਼ਕੀ ਟੀਮ ਨੂੰ ਹੱਲਾ ਸ਼ੇਰੀ ਦਿੰਦਿਆਂ ਅਗੇ ਤੋਂ ਹੋਰ ਵੀ ਸਮਾਜ ਭਲਾਈ ਦੇ ਕਾਰਜ ਨੇਪਰੇ ਚੜਾਉਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਕਲੱਬ ਵੱਲੋਂ ਜ਼ਰੂਰਤ ਮੰਦ ਇਸਤ੍ਰੀਆਂ ਲਈ ਸਲਾਈ ਮਸ਼ੀਨਾਂ ਵੰਡਣ ਦੇ ਪ੍ਰੋਜੈਕਟ ਦਾ ਮਹੂਰਤ ਡਿਸਟ੍ਰਿਕਟ ਗਵਰਨਰ ਤੋਂ ਕਰਵਾਇਆ ਗਿਆ |
ਇਸ ਉਪਰੰਤ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਾਬਕਾ ਡਿਸਟ੍ਰਿਕਟ ਗਵਰਨਰ ਪੀ ਐਮ ਜੇ ਐਫ(PMJF) ਲਾਈਨ ਕੇ ਐੱਸ ਸੋਹਲ ਵਲੋਂ ਲਾਈਨ ਨਵ ਸ਼ਰਮਾ,ਲਾਈਨ ਅਰਜਿੰਦਰ ਸਿੰਘ ਅਤੇ ਲਾਈਨ ਦਵਿੰਦਰ ਸਿੰਘ ਸੈੰਬੀ ਨੂੰ ਕਲੱਬ ਦੇ ਨਵੇਂ ਮੈਬਰਜ ਵਜੋ ਰਸਮੀ ਤੋਰ ਤੇ ਸ਼ਾਮਿਲ ਕਰਵਾਇਆ ਗਿਆ | ਇਸ ਉਪਰੰਤ ਪੀ ਐਮ ਜੇ ਐਫ( PMJF) ਲਾਈਨ ਬਰਿੰਦਰ ਸਿੰਘ ਸੋਹਲ ਪਾਸਟ ਡਿਸਟਰਿਕਟ ਗਵਰਨਰ ਵਲੋਂ ਸਥਾਪਨਾ ਅਫਸਰ ਵਜੋਂ ਵਿਚਰਦੇ ਹੋਏ ਸਾਲ  2025 -2026  ਲਈ ਲਾਈਨ ਕਲੱਬ ਇੰਟਰਨੈਸ਼ਲ ਦੀਆਂ ਰਸਮਾਂ ਅਤੇ ਪ੍ਰੋਟੋਕਾਲ ਤਹਿਤ ਲਾਈਨ ਸਤਿੰਦਰਜੀਤ ਸਿੰਘ ਸੋਢੀ ਨੂੰ ਬਤੋਰ ਪ੍ਰਧਾਨ, ਲਾਈਨ ਡਾ ਅਜੀਤ ਪਾਲ ਸਿੰਘ ਨੂੰ ਸੈਕਰੇਟਰੀ ਅਤੇ ਲਾਈਨ ਹਰਪਾਲ ਸਿੰਘ ਮੱਕੜ ਨੂੰ ਬਤੋਰ ਖ਼ਜਾਨਚੀ ਸਥਾਪਿਤ ਕੀਤਾ | ਪ੍ਰੋਗਰਾਮ ਵਿੱਚ ਸਾਬਕਾ ਪ੍ਰਧਾਨ ਅਤੇ ਮੌਜੂਦਾ ਜੋਨ ਚੇਅਰਪਰਸਨ ਲਾਈਨ ਡਾ ਅਸ਼ੋਕ ਗਾਰਗਾ ਵਲੋਂ ਆਪਣੇ ਕਾਰਜਕਾਲ ਸਮੇ ਦੇ ਆਫਿਸ ਅਹੁਦੇਦਾਰਾਂ ਦੀ ਹੌਸਲਾ ਅਫਜਾਈ ਲਈ ਸਨਮਾਨ ਚਿਨ ਵੀ ਭੇਟ ਕੀਤੇ | ਲਾਈਨ ਬਲਵੰਤ ਸਿੰਘ ਝੰਡੇਆਣਾ ਵਲੋਂ ਸਾਰੇ ਪ੍ਰੋਜੈਕਟ ਦੀ ਦੇਖ ਰੇਖ ਕੀਤੀ ਗਈ। ਐਮ ਜੇ ਐਫ ਲਾਈਨ ਸੰਜੀਵ ਸੂਦ ਜ਼ਿਲਾ ਪ੍ਰਸ਼ਾਸ਼ਕ ਨੇ ਕਲੱਬ ਵਲੋਂ ਆਯੋਜਿਤ ਇਸ ਸੁਚੱਜੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਲੱਬ ਪ੍ਰਧਾਨ ਅਤੇ ਸਮੂੰਹ ਮੈਬਰਾਂ ਨੂੰ ਮੁਬਾਰਕਬਾਦ ਦਿੱਤੀ| ਮੀਟਿੰਗ ਦੇ ਅੰਤ ਵਿਚ ਲਾਈਨ ਐਮ ਜੇ ਐਫ ਵਿਜੈ ਸਿੰਗਲਾ ਨੇ ਸਾਰੇ ਮਹਿਮਾਨਾਂ ਦਾ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ | ਪ੍ਰਧਾਨ ਲਾਈਨ ਸਤਿੰਦਰਜੀਤ ਸਿੰਘ ਸੋਢੀ ਨੇਂ ਸਾਰੇ ਕਲੱਬ ਮੈਬਰਜ ਤੋਂ ਇਸੇ ਤਰਾਂ ਹੀ ਡੱਟ ਕੇ ਸਮਾਜ ਕਲਿਆਣ  ਦੇ ਕਾਰਜਾਂ ਵਿੱਚ ਵੱਧ ਚੜ ਕੇ ਸਹਿਯੋਗ ਕਰਨ ਲਈ ਕਿਹਾ ਅਤੇ ਪ੍ਰੋਗਰਾਮ ਦੀ ਸਮਾਪਤੀ ਕੀਤੀ |

Share this content:

Post Comment