ਪੰਜਾਬ ਬਚਾਓ ਮੋਰਚੇ ਵੱਲੋਂ ਗੈਰਕਾਨੂੰਨੀ ਧਰਮ ਪਰਿਵਰਤਨ ਦੇ ਖ਼ਿਲਾਫ ਧਰਮ ਰੱਖਿਆ ਰੈਲੀ
ਜਲੰਧਰ, 27 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) -ਪੰਜਾਬ ਵਿੱਚ ਵੱਧ ਰਹੇ ਗੈਰਕਾਨੂੰਨੀ ਧਰਮ ਪਰਿਵਰਤਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਬਚਾਓ ਮੋਰਚੇ ਨੇ ਬੁੱਧਵਾਰ ਨੂੰ ਇਕ ਵੱਡੀ ਧਰਮ ਰੱਖਿਆ ਰੈਲੀ ਦਾ ਆਯੋਜਨ ਕੀਤਾ। ਰੈਲੀ ਵਿੱਚ ਪੰਜਾਬ ਭਰ ਤੋਂ ਸੈਂਕੜਿਆਂ ਸਿੱਖ, ਹਿੰਦੂ ਅਤੇ ਇਸਾਈ ਜਥੇਬੰਦੀਆਂ ਨੇ ਸ਼ਿਰਕਤ ਕੀਤੀ ਅਤੇ ਧੋਖੇ, ਲਾਲਚ ਅਤੇ ਪ੍ਰਲੋਭਨ
ਰਾਹੀਂ ਹੋ ਰਹੇ ਧਰਮ ਪਰਿਵਰਤਨ ਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਰੈਲੀ ਦੌਰਾਨ ਬਹੁਤ ਸਾਰੀਆਂ ਗ਼ਲਤ ਅਤੇ ਗੈਰਕਾਨੂੰਨੀ ਗਤੀਵਿਧੀਆਂ ਦਾ ਜ਼ਿਕਰ ਕਰਦੇ ਹੋਏ ਇੱਕ ਮੈਮੋਰੈਂਡਮ ਪੁਲਿਸ ਅਧਿਕਾਰੀਆਂ ਨੂੰ ਸੌਂਪਿਆ ਗਿਆ, ਜਿਸ ਵਿੱਚ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਮੌਕੇ ‘ਤੇ ਹਾਜ਼ਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਜਾਦੂਈ ਚਮਤਕਾਰ, ਨਕਲੀ ਇਲਾਜ ਅਤੇ ਧੋਖੇ ਨਾਲ ਹੋ ਰਹੇ ਧਰਮ ਪਰਿਵਰਤਨ ਵਿੱਚ ਸ਼ਾਮਲ ਸਵੈ-ਘੋਸ਼ਿਤ ਪਾਦਰੀਆਂ ਅਤੇ ਗੌਡਮੈਨ ਵਿਰੁੱਧ ਕੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ।

ਪੰਜਾਬ ਬਚਾਓ ਮੋਰਚੇ ਦੇ ਪ੍ਰਧਾਨ ਤੇਜਸਵੀ ਮਿਨਹਾਸ ਨੇ ਕਿਹਾ ਕਿ ਪੰਜਾਬ ਵਿੱਚ ਕਈ ਸਵੈ-ਘੋਸ਼ਿਤ ਪਾਸਟਰ “ਜਾਦੂਈ ਮੈਡੀਕਲ ਚਮਤਕਾਰਾਂ” ਦੇ ਨਾਂ ‘ਤੇ ਲੋਕਾਂ ਨੂੰ ਭਰਮਾ ਰਹੇ ਹਨ, ਜੋ ਕਿ ਡਰੱਗਸ ਐਂਡ ਮੈਜਿਕ ਰੈਮੀਡੀਜ਼ (ਅੋਬਜੈਕਸ਼ਨਲ ਐਡਵਰਟਾਈਜ਼ਮੈਂਟਸ) ਐਕਟ, 1954 ਦੀ ਸਿਧੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਨਾਂ ਨੇਸ਼ਨਲ ਮੈਡੀਕਲ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਕੋਈ ਡਿਗਰੀ ਰੱਖਦੇ ਹਨ ਅਤੇ ਨਾਂ ਹੀ ਪੰਜਾਬ ਮੈਡੀਕਲ ਕੌਂਸਲ ਵਿੱਚ ਰਜਿਸਟਰ ਹਨ।

ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ, ਜਿਨ੍ਹਾਂ ਵਿੱਚ ਬਾਬਾ ਕੁਲਵਿੰਦਰ ਸਿੰਘ 96 ਕ੍ਰੋੜੀ ਚੌਂਟੇ ਵਾਲੇ, ਬਾਬਾ ਸੁਖਜੀਤ ਸਿੰਘ ਮੋਗਾ (ਪੰਜਾਬ ਸਾਂਝਾ ਮੰਚ), ਬਾਬਾ ਮਨਪ੍ਰੀਤ ਸਿੰਘ ਫ਼ਰੀਦਕੋਟੀ, ਬਾਬਾ ਕੁਲਜੀਤ ਸਿੰਘ (ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੋਆਬਾ), ਭਗਤ ਸਿੰਘ ਦੋਆਬੀ, ਅਤੇ ਮਨਿੰਦਰ ਮਣੀ (ਹਿੰਦੂ ਟਾਈਗਰ ਸੰਗਠਨ, ਬਠਿੰਡਾ) ਮੁੱਖ ਹਨ। ਪੰਜਾਬ ਬਚਾਓ ਮੋਰਚੇ ਨੇ ਦ੍ਰਿੜਤਾ ਨਾਲ ਕਿਹਾ ਕਿ ਉਹਨਾਂ ਦੀ ਜੰਗ ਤਦ ਤੱਕ ਜਾਰੀ ਰਹੇਗੀ ਜਦ ਤੱਕ ਪੰਜਾਬ ਵਿੱਚ ਸਾਰੀ ਫਰਾਡ ਅਤੇ ਧੋਖੇਬਾਜ਼ੀ ਵਾਲੀਆਂ ਧਾਰਮਿਕ ਗਤੀਵਿਧੀਆਂ ਬੰਦ ਨਹੀਂ ਕਰਵਾਈਆਂ ਜਾਂਦੀਆਂ।
Share this content:



Post Comment