ਦਿੱਲੀ ਧਮਾਕੇ ਮਾਮਲੇ ‘ਚ ਆਮਿਰ ਰਾਸ਼ਿਦ ਅਲੀ ਦੀ ਹੋਈ ਕੋਰਟ ‘ਚ ਪੇਸ਼ੀ, ਮਿਲਿਆ 10 ਦਿਨ ਦਾ ਰਿਮਾਂਡ
ਨਵੀਂ ਦਿੱਲੀ, 18 ਨਵੰਬਰ – ਦਿੱਲੀ ਧਮਾਕੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ NIA ਵੱਲੋਂ ਗ੍ਰਿਫਤਾਰ ਮੁਲਜ਼ਮ ਆਮਿਰ ਰਾਸ਼ਿਦ ਅਲੀ ਨੂੰ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਆਮਿਰ ਨੂੰ 10 ਦਿਨ ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਆਮਿਰ ਉਹੀ ਵਿਅਕਤੀ ਹੈ ਜਿਸ ਦੇ ਨਾਂ ‘ਤੇ ihundai ਕਾਰ ਰਜਿਸਟਰਡ ਸੀ, ਇਸ ਦੀ ਵਰਤੋਂ 10 ਨਵੰਬਰ ਨੂੰ ਹੋਣ ਧਮਾਕੇ ਵਿਚ ਕੀਤੀ ਗਈ ਸੀ। NIA ਨੇ ਉਸ ਨੂੰ ਕੱਲ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਏਜੰਸੀ ਮੁਤਾਬਕ ਆਮਿਰ ਨੇ ਕਥਿਤ ਤੌਰ ‘ਤੇ ਡਾ. ਉਮਰ ਅਲ ਨਬੀ ਨੂੰ ਕਾਰ ਹਾਸਲ ਕਰਨ ਵਿਚ ਮਦਦ ਕੀਤੀ ਸੀ। ਇਸੇ ਕਾਰ ਵਿਚ ਵਿਸਫੋਟਕ ਲਗਾਇਆ ਗਿਆ ਸੀ ਜੋ ਲਾਲ ਕਿਲੇ ਕੋਲ ਫਟ ਗਿਆ ਸੀ। ਦੱਸ ਦੇਈਏ ਕਿ ਸੁਰੱਖਿਆ ਏਜੰਸੀਆਂ ਨੇ ਇਸ ਪੂਰੇ ਮਾਮਲੇ ਵਿਚ ਜਾਂਚ ਤੇਜ਼ ਕਰ ਦਿੱਤੀ ਹੈ। ਫਰੀਦਾਬਾਦ ਪੁਲਿਸ ਨੇ ਸੋਮਵਾਰ ਨੂੰ ਸ਼ਹਿਰ ਵਿਚ ਕਿਰਾਏ ‘ਤੇ ਰਹਿਣ ਵਾਲੇ ਕਸ਼ਮੀਰੀ ਵਿਦਿਆਰਥੀਆਂ ਤੇ ਹੋਰ ਕਿਰਾਏਦਾਰਾਂ ਤੋਂ ਪੁੱਛਗਿਛ ਕੀਤੀ।
Share this content:



Post Comment