Loading Now

ਟਰੰਪ ਨੇ ਰੂਸੀ ਤੇਲ ਖਰੀਦਣ ਵਾਲਿਆਂ ਨੂੰ ਮੁੜ ਧਮਕਾਇਆ

ਟਰੰਪ ਨੇ ਰੂਸੀ ਤੇਲ ਖਰੀਦਣ ਵਾਲਿਆਂ ਨੂੰ ਮੁੜ ਧਮਕਾਇਆ

ਵਾਸ਼ਿੰਗਟਨ, 18 ਨਵੰਬਰ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਨਾਲ ਵਪਾਰ ਜਾਂ ਕਾਰੋਬਾਰ ਕਰਨ ਵਾਲੇ ਕਿਸੇ ਵੀ ਮੁਲਕ ਨੂੰ ‘ਬਹੁਤ ਸਖਤ ਪਾਬੰਦੀਆਂ’ ਦਾ ਸਾਹਮਣਾ ਕਰਨਾ ਪਏਗਾ। ਟਰੰਪ ਨੇ ਇਹ ਧਮਕੀ ਅਜਿਹੇ ਮੌਕੇ ਦਿੱਤੀ ਹੈ ਜਦੋਂ ਉਨ੍ਹਾ ਦੇ ਪ੍ਰਸ਼ਾਸਨ ਤੇ ਰਿਪਬਲਿਕਨ ਕਾਨੂੰਨਘਾੜੇ ਮਾਸਕੋ ਨੂੰ ਨਿਸ਼ਾਨਾ ਬਣਾਉਂਦਿਆਂ ਸਖਤ ਕਾਨੂੰਨ ਬਣਾਉਣ ਦੀ ਦਿਸ਼ਾ ਵੱਲ ਵਧ ਰਹੇ ਹਨ। ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਕੀ ਕਾਂਗਰਸ ਲਈ ਰੂਸ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਦਬਾਅ ਪਾਉਣ ਲਈ ਕਾਨੂੰਨ ਪਾਸ ਕਰਨ ਦਾ ਸਮਾਂ ਆ ਗਿਆ ਹੈ ਤਾਂ ਟਰੰਪ ਨੇ ਕਿਹਾ, ‘‘ਮੈਂ ਸੁਣਿਆ ਹੈ ਕਿ ਉਹ ਅਜਿਹਾ ਕਰ ਰਹੇ ਹਨ ਅਤੇ ਇਹ ਮੇਰੇ ਲਈ ਠੀਕ ਹੈ।

ਉਹ ਕਾਨੂੰਨ ਪਾਸ ਕਰ ਰਹੇ ਹਨ… ਰਿਪਬਲਿਕਨ ਕਾਨੂੰਨ ਬਣਾ ਰਹੇ ਹਨ… ਰੂਸ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ’ਤੇ ਬਹੁਤ ਸਖ਼ਤ ਪਾਬੰਦੀਆਂ ਲਾਈਆਂ ਜਾਣਗੀਆਂ… ਉਹ ਇਸ ਵਿੱਚ ਈਰਾਨ ਨੂੰ ਸ਼ਾਮਲ ਕਰ ਸਕਦੇ ਹਨ… ਮੈਂ ਇਹ ਸੁਝਾਅ ਦਿੱਤਾ ਸੀ।’’ ਕਾਬਿਲੇਗੌਰ ਹੈ ਕਿ ਟਰੰਪ ਪ੍ਰਸ਼ਾਸਨ ਨੇ ਰੂਸੀ ਤੇਲ ਖਰੀਦਣ ਬਦਲੇ ਭਾਰਤ ’ਤੇ ਜੁਰਮਾਨੇ ਵਜੋਂ 25 ਫੀਸਦ ਵਾਧੂ ਟੈਕਸ ਲਗਾਇਆ ਸੀ। ਅਮਰੀਕਾ ਇਸ ਵੇਲੇ ਭਾਰਤ ਤੋਂ ਦਰਾਮਦ ਵਸਤਾਂ ’ਤੇ 50 ਫੀਸਦ ਟੈਰਿਫ ਵਸੂਲਦਾ ਹੈ। ਸੈਨੇਟਰ ਲਿੰਡਸੇ ਗ੍ਰਾਹਮ ਵੱਲੋਂ ਪੇਸ਼ ਕੀਤੇ ਗਏ ਬਿੱਲ ਵਿੱਚ ਰੂਸੀ ਤੇਲ ਦੀ ਸੈਕੰਡਰੀ ਖਰੀਦ ਅਤੇ ਮੁੜ ਵਿਕਰੀ ’ਤੇ 500 ਫੀਸਦ ਟੈਰਿਫ ਦੀ ਤਜਵੀਜ਼ ਰੱਖੀ ਗਈ ਹੈ।

Share this content:

Post Comment