Loading Now

ਅਡਵਾਂਟਾ ਦੀ ਵਰਟਿਕਸ ਟੈਕਨਾਲੋਜੀ ਨੇ ਚਾਰੇ ਦੀਆਂ ਫਸਲਾਂ ਵਿੱਚ ਲਿਆਂਦਾ ਇਨਕਲਾਬ

ਅਡਵਾਂਟਾ ਦੀ ਵਰਟਿਕਸ ਟੈਕਨਾਲੋਜੀ ਨੇ ਚਾਰੇ ਦੀਆਂ ਫਸਲਾਂ ਵਿੱਚ ਲਿਆਂਦਾ ਇਨਕਲਾਬ

 

ਪੰਜਾਬ ਵਿੱਚ ਚਿੱਟੇ ਇਨਕਲਾਬ ਦਾ ਬੱਝਿਆ ਮੁੱਢ

ਨਵਾਂਸ਼ਹਿਰ 17 ਨਵੰਬਰ ( ਦੀਦਾਰ ਸਿੰਘ ਸ਼ੇਤਰਾ)- ਪੰਜਾਬ ਵਿੱਚ ਚਿੱਟੇ ਇਨਕਲਾਬ ਵਿੱਚ ਐਡਵਾਂਟਾ ਕੰਪਨੀ ਵੱਲੋਂ ਚਾਰੇ ਦੇ ਖੇਤਰ ਅਹਿਮ ਪਹਿਲ ਕਦਮੀ ਕੀਤੀ ਗਈ ਆ। ਕੰਪਨੀ ਦੀ ਵਰਟਿਕਸ ਟੈਕਨੋਲਜੀ ਨੇ ਚਾਰੇ ਦੀ ਫ਼ਸਲ ਵਿੱਚ ਇਨਕਲਾਬੀ ਤਬਦੀਲੀ ਲਿਆਂਦੀ ਹੈ।।ਅੱਜ ਨੇੜਲੇ ਪਿੰਡ ਕਰਿਆਮ ਵਿਖੇ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ ਦੇ ਫਾਰਮ ਤੇ ਪ੍ਰਦਰਸ਼ਨੀ ਪਲਾਟ ਦਾ ਨਿਰੀਖਣ ਕਰਦਿਆਂ ਡਾਕਟਰ ਵਿਵੇਕ ਸ਼ਰਮਾ ਬਿਜਨਸ ਡਿਵੈਲਪਮੈਂਟ ਮੈਨੇਜਰ ਨੌਰਥ ਇੰਡੀਆ ਨੇ ਕਿਹਾ ਕਿ ਐਡਵਾਂਟਾ ਵੱਲੋਂ ਵਰਟਿਕਸ ਟੈਕਨੋਲਾਜੀ ਨਾਲ ਤਿਆਰ ਕੀਤੀ ਹੋਈ ਵਰਾਇਟੀ ਕੈਂਟ( ਜਵੀ) ਨੇ ਸਾਰਥਕ ਨਤੀਜੇ ਦਿੱਤੇ ਹਨ ।ਮੌਕੇ ਤੇ ਹਾਜ਼ਰ ਸਾਰੇ ਕਿਸਾਨ ਹੈਰਾਨ ਸਨ ਕਿ 47 ਦਿਨ ਦੀ ਫਸਲ( ਬਿਜਾਈ ਪਹਿਲੀ ਅਕਤੂਬਰ )ਜਿਸਦੀ ਉਚਾਈ ਸਾਢੇ ਤਿੰਨ ਫੁੱਟ ,ਜਦੋਂ ਕਿ ਨਾਲ ਹੀ ਬੀਜੀ ਹੋਈ ਆਮ ਜਵੀ ਦੀ ਉਚਾਈ ਉਸ ਤੋਂ ਇੱਕ ਫੁੱਟ ਘੱਟ ਸੀ। ਮੌਕੇ ਤੇ ਅਗਾਂਵਧੂ ਕਿਸਾਨ ਕੁਲਵਿੰਦਰ ਸਿੰਘ ਨੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਸ਼ੁਰੂਆਤੀ ਦਿਨਾਂ ਵਿੱਚ ਹੀ ਇਸ ਫਸਲ ਦਾ ਵਾਧਾ ਉਹਨਾਂ ਲਈ ਵੀ ਹੈਰਾਨੀਜਨਕ ਸੀ। ਉਹਨਾਂ ਮੌਕੇ ਤੇ ਤਿੰਨ ਗੁਣਾ ਤਿੰਨ ਮੀਟਰ ਦੇ ਘੇਰੇ ਵਾਲੇ ਦੋਹਾਂ ਫਸਲਾਂ ਦੇ ਝਾੜ ( ਭਾਰ )ਦਾ ਮੁਕਾਬਲਾ ਕੀਤਾ ਤਾਂ ਪ੍ਰਤੀ ਏਕੜ ਪਹਿਲੀ ਕਟਾਈ ਦਾ ਹੀ 2400 ਕਿਲੋ ਵਜ਼ਨ ਵਧੇਰੇ ਪਾਇਆ ਗਿਆ ।ਕਿਸਾਨ ਕੁਲਵਿੰਦਰ ਸਿੰਘ ਅਨੁਸਾਰ ਇਸ ਤੋਂ ਬਿਨਾਂ ਪੱਤੇ ਦੀ ਚੌੜਾਈ ਅਤੇ ਜੜ੍ਹ ਦੀ ਲੰਬਾਈ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ।ਜਿਹੜਾ ਕਿ ਕੰਪਨੀ ਅਨੁਸਾਰ ਇਹ ਕੇਵਲ ਵਰਟਿਕਸ ਟੈਕਨੋਲਜੀ ਦੀ ਹੀ ਦੇਣ ਹੈ।। ਡਾਕਟਰ ਵਿਵੇਕ ਸ਼ਰਮਾ ਨੇ ਇਸ ਨਵੀਂ ਟੈਕਨੋਲੋਜੀ ਬਾਰੇ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਕਿ ਕੰਪਨੀ ਆਉਣ ਵਾਲੇ ਸਮੇਂ ਵਿੱਚ ਦੂਸਰੇ ਬੀਜਾਂ ਤੇ ਵੀ ਇਸ ਟੈਕਨੋਲਜੀ ਦੀ ਵਰਤੋਂ ਕਰਕੇ ਦੇਸ਼ ਦੇ ਕਿਸਾਨ ਵੀਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਸਹਾਈ ਸਾਬਤ ਹੋਵੇਗੀ ।ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਜਵੀ (ਕੈਂਟ) ਦੀ ਵਰਤੋਂ ਕਰਨ ਤੇ ਉਸ ਦੀਆਂ ਦੋ ਗਾਵਾਂ ਦੇ ਦੁੱਧ ਅਤੇ ਫੈਟ ਵਿੱਚ ਵੀ ਪ੍ਰਤੀ ਦਿਨ ਵਾਧਾ ਪਾਇਆ ਗਿਆ ਹੈ ।ਇਸ ਮੌਕੇ ਅਸ਼ਵਨੀ ਕੁਮਾਰ ਸੀਨੀਅਰ ਟੈਰੇਟਰੀ ਮੈਨੇਜਰ, ਇੰਦਰਪ੍ਰੀਤ ਸਿੰਘ, ਨਰਿੰਦਰ ਕੁਮਾਰ ਸਾਬਕਾ ਪੰਚ,ਜਸਵੀਰ ਸਿੰਘ, ਰਕੇਸ਼ ਕੁਮਾਰ ਮਖੀਜਾ , ਅਭਿਸ਼ੇਕ ਰਾਣਾ ਤਰਨ ਚੌਧਰੀ ,ਨੰਬਰਦਾਰ ਅਰਵਿੰਦਰ ਸਿੰਘ, ਭੁਪਿੰਦਰ ਸਿੰਘ ਢਡਵਾਲ, ਭਿੰਦਾ ,ਨਾਮਧਾਰੀ ਸੀਡ ਕਾਰਪੋਰੇਸ਼ਨ ਤੋਂ ਅਮਰੀਕ ਸਿੰਘ, ਬਲਵੀਰ ਸਿੰਘ ਆਦਿ ਵੀ ਹਾਜ਼ਰ ਸਨ।

Share this content:

Post Comment