ਪੁਸਤਕ ਰਿਵਿਊ/ਅਜੋਕੀ ਸਿੱਖਿਆ ਪ੍ਰਣਾਲੀ ਦਸ਼ਾ ਤੇ ਦਿਸ਼ਾ ਲੇਖਕ ਡਾ ਅਜੀਤਪਾਲ ਸਿੰਘ ਐਮ ਡੀ
ਪੰਨੇ 160 ਮੁੱਲ 100 ਰੁਪਏ ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ ਬਰਨਾਲਾ
ਭਾਰਤ ਦੇ ਹਰ ਹਰ ਪ੍ਰਾਂਤ ਵਿੱਚ ਸਿੱਖਿਆ ਦਾ ਪਸਾਰਾ ਜਰੂਰ ਹੋਇਆ ਹੈ l ਸਿੱਖਿਆ ਸੈਂਟਰ, ਸਕੂਲ, ਕਾਲਜ, ਯੂਨੀਵਰਸਿਟੀਆਂ, ਇੰਜੀਨੀਅਰਿੰਗ ਮੈਡੀਕਲ ਉਦਯੋਗਿਕ ਸਿਖਿਆ ੯ਸਿਖਲਾਈ ਸੈਂਟਰ ਖੁੱਲੇ ਹਨ ਪਰ ਸਿੱਖਿਆ ਦਾ ਸਿੱਖਿਆ ਵਿਦਿਆਰਥੀਆਂ ਦਾ ਬੁਹੁਪਖੀ ਵਿਕਾਸ ਨਹੀਂ ਕਰ ਰਹਿ l ਨਾ ਹੀ ਸਿੱਖਿਆ ਨੇ ਲੋਕ ਮਾਨਸ ਵਿੱਚ ਵਿਗਿਆਨਿਕ ਸੂਝ ਭਰੀ ਹੈ l ਜਿਹਾ ਕਰਕੇ ਨਾ ਹੀ ਉਹਨਾਂ ਲੋਕਾਂ ਦੀ ਸੋਚ ਬਦਲੀ ਹੈ,ਜਿਹੜੇ ਤੰਗ ਮਜਹਬੀ ਸੋਚ ਫਿਰਕਾਪ੍ਰਸਤੀ,ਸੌੜੀ ਸਿਆਸਤ ਤੇ ਵਹਿਮਾ ਭਰਮਾਂ ਦੇ ਸ਼ਿਕਾਰ ਹਨ l ਜਾਤੀ ਦੰਗੇ ਫਿਰਕੂ ਫਸਾਦ ਤੇ ਮਜ਼੍ਹਬੀ ਸਿਆਸਤ ਵਧੀ ਹੈ l ਲੇਖਕ ਕੋਲ ਤਰਕਬੋਧ ਹੈ,ਵਿਗਿਆਨਿਕ ਸੋਚ ਹੈ l ਉਹ ਸਪਸ਼ਟਵਾਦੀ ਹੈ l ਕਹਿ ਦਿੰਦਾ ਹੈ ਨਿਧੜਕ ਹੋ ਕੇ ਤੇ ਲਿਖਦਾ ਹੈ l ਸਿੱਖਿਆ ਦੀ ਭਾਰਤੀ ਸੂਬਿਆਂ ਦੀ ਕੋਈ ਇੱਕ ਨੀਤੀ ਨਹੀਂ l ਹਰ ਪਰਾਂਤ ਵਿੱਚ ਜਿਸ ਪ੍ਰਕਾਰ ਰਾਜਨੀਤਿਕ ਪਾਰਟੀ ਦੀਆਂ ਸਰਕਾਰਾਂ ਹਨ ਉਸ ਤਰ੍ਹਾਂ ਦੀਆਂ ਉਹਨਾਂ ਦੀ ਨੀਤੀਆਂ ਅਨੁਸਾਰ ਹੀ ਸਿੱਖਿਆ ਦਿੱਤੀ ਜਾਂਦੀ ਹੈ l ਲੇਖਕ ਨੇ ਖੁਲ੍ਹ ਕੇ, ਨਿਰਪੱਖ ਰਹਿ ਉਹਨਾਂ ਨੀਤੀਆਂ ਨੂੰ ਨੰਗਾ ਕੀਤਾ ਹੈ ਤੇ ਉਹਨਾਂ ਦਾ ਬਾਲ ਮਨਾ ਤੇ ਪੈਂਦੇ ਪ੍ਰਭਾਵ ਨੂੰ ਉਜਾਗਰ ਕੀਤਾ ਹੈ l
ਇਸੇ ਤਰ੍ਹਾਂ ਸਕੂਲ ਕਾਲਜ ਯੂਨੀਵਰਸਿਟੀਆਂ ਸਿੱਖਆ ਕੇਂਦਰ ਤੇ ਕਿੱਤਾ ਸਿਖਲਾਈ ਕੇਂਦਰ ਖੋਲੇ ਹਨ ਪਰੰਤੂ ਉਹਨਾਂ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਅਤੇ ਸਿਖਲਾਈ ਕੇਂਦਰਾਂ ਵਿੱਚ ਮਿਆਰੀ ਪ੍ਰਬੰਧ ਤੇ ਨੀਤੀਆਂ ਦਾ ਦੀ ਘਾਟ ਹੈ ਜਾਂ ਫਿਰਕੂ ਸੋਚ, ਜਾਤੀਵਾਦ ਨੀਤੀ ਦਾ ਪ੍ਰਭਾਵ ਹੈ l ਇਸ ਪੁਸਤਕ ਵਿੱਚ ਇਸ ਵਿਸ਼ੇ ਨਾਲ ਸੰਬੰਧਿਤ ਵੱਖ ਵੱਖ ਸਮੱਸਿਆਵਾਂ ਸਬੰਧੀ 39 ਲੇਖ ਹਨ, ਜਿਹੜੇ ਸਿੱਖਿਆ ਮਸਲੇ ਤੋਂ ਸਿਵਾਏ ਚਲੰਤ ਸਿਆਸਤ ਤੇ ਆਰਥਿਕ ਬਦਨੀਤੀਆਂ ਸਬੰਧੀ ਵੀ ਉਲੇਖਣ ਕੀਤੇ ਗਏ ਹਨ। ਸਕੂਲ ਕਾਲਜ ਜਾਂ ਸਿੱਖਿਆ ਕੇਂਦਰ ਖੋਹਲਣੇ ਹੋਰ ਗੱਲ ਹੈ। ਨਮੂਨੇ ਦਾ ਪ੍ਰਬੰਧ ਅਤੇ ਉੱਤਮ ਸਿੱਖਿਆ ਦੇਣੀ ਹੋਰ ਗੱਲ ਹੈ l ਸਕੂਲਾਂ ਕਾਲਜਾਂ ਜਾਂ ਕੇਂਦਰਾਂ ਵਿੱਚ ਸਟਾਫ,ਬਿਲਡਿਗਾਂ ਤੇ ਹੋਰ ਜ਼ਰੂਰੀ ਸਮਾਨ ਅਤੇ ਹੋਰ ਸਹੂਲਤਾਂ ਦੀ ਘਾਟ ਹੈ l ਤਨਖਾਹਾਂ ਘੱਟ ਹਨ, ਮਾਹਰ ਸਟਾਫ ਨਹੀਂ l ਪੁਸਤਕਾਂ,ਪੁਸਤਕਾਲਿਆ, ਸਾਇੰਸ ਪ੍ਰਯੋਗਸ਼ਾਲਾਵਾਂ ਅਤੇ ਖੇਡ ਸਹੂਲਤਾਂ ਨਹੀਂ ਹਨ l ਸਿੱਖਿਆ ਨੀਤੀਆਂ ਵਿਗਿਆਨਕ ਲੀਹਾਂ ਤੇ ਨਹੀਂ ਬਣਾਈਆਂ ਜਾਂਦੀਆਂ l ਘਰੇਲੂ ਹਿੰਸਾ ਦਾ ਬੱਚਿਆਂ ਦੀ ਸਿੱਖਿਆ ਉੱਪਰ ਅਸਰ ਪੈਂਦਾ ਹੈ l ਨੇਤਾ ਭ੍ਰਿਸ਼ਟ ਹਨ,ਸਦਭਾਵਨਾ ਖਤਮ ਹੈ l
ਗਰੀਬੀ ਭ੍ਰਿਸ਼ਟਾਚਾਰ, ਫਿਰਕੂ ਸੋਚ,ਵਿਗੜਿਆ ਅਰਥਚਾਰਾ ਅਜੋਕੀ ਸਿੱਖਿਆ ਦੀ ਗਿਰਾਵਟ ਲਈ ਜਿੰਮੇਵਾਰ ਹੈ lਪ੍ਰਦੂਸ਼ਿਤ ਸਿੱਖਿਆ ਨਾਲ ਬੱਚਿਆਂ ਦੇ ਚਰਿੱਤਰ ਅਤੇ ਸੋਚ ਉੱਪਰ ਮਾੜਾ ਅਸਰ ਪੈਂਦਾ ਹੈ l ਉਹ ਪ੍ਰਦੂਸ਼ਿਤ ਹੁੰਦੀ ਹੈ l ਪੁਸਤਕ ਵਿੱਚ ਅਜਿਹੀ ਸੋਚ ਦਾ ਸੰਚਾਰ ਹੈ ਜਿਹੜੀ ਵਿਵੇਕਨਾਤਮਿਕ/ਤਰਕਸ਼ੀਲ ਦ੍ਰਿਸ਼ਟੀ ਦਾ ਪ੍ਰਸਾਰ ਕਰਦੀ ਹੋਈ ਮੌਜੂਦਾ ਸਿੱਖਿਆ ਦੇ ਮਸਲੇ ਦਾ ਬੌਧ ਕਰਾਉਂਦੀ ਹੈ l ਕਾਸ਼! ਅਜਿਹੀ ਸੋਚ ਦਾ ਉਹਨਾਂ ਪ੍ਰਬੰਧਕਾਂ ਅੰਦਰ ਸੰਚਾਰ ਹੋਵੇ,ਜੋ ਨਿਰਪੱਖ ਨਹੀ ਹਨ l ਉਹ ਮੰਦਹਾਲੀ ਸੋਚ ਅਤੇ ਵਿਖਾਵੇ ਲਈ ਸਿੱਖਿਆ ਸੈਂਟਰ ਖੋਲਦੇ ਹਨ l ਸ਼ਹਿਰੀ ਪੇਂਡੂ ਸਿੱਖਿਆ ਦੇ ਅੰਤਰ ਨੂੰ ਵੀ ਨਹੀਂ ਸਮਝਦੇ
ਡਾ. ਅਮਰ ਕੋਮਲ
08437873565
Share this content:


Post Comment