Loading Now

ਸਿੱਖ ਵਿਦਵਾਨ ਜੈਤੇਗ ਸਿੰਘ ਨੂੰ ਸਦਮਾ ਪਤਨੀ ਸਵਰਗਵਾਸ

ਸਿੱਖ ਵਿਦਵਾਨ ਜੈਤੇਗ ਸਿੰਘ ਨੂੰ ਸਦਮਾ ਪਤਨੀ ਸਵਰਗਵਾਸ

IMG_5745 ਸਿੱਖ ਵਿਦਵਾਨ ਜੈਤੇਗ ਸਿੰਘ ਨੂੰ ਸਦਮਾ ਪਤਨੀ ਸਵਰਗਵਾਸ
ਸ਼੍ਰੀਮਤੀ ਜਸਪਾਲ ਕੌਰ ਅਨੰਤ

ਪਟਿਆਲਾ, 13 ਨਵੰਬਰ – ਕੈਨੇਡਾ ਦੇ ਸਰੀ ਨਿਵਾਸੀ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਪਤਨੀ ਜਸਪਾਲ ਕੌਰ ਅਨੰਤ ਸਵਰਗਵਾਸ ਹੋ ਗਏ। ਜਸਪਾਲ ਕੌਰ ਅਨੰਤ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪੀੜਤ ਸਨ। ਜਸਪਾਲ ਕੌਰ ਅਨੰਤ 73 ਸਾਲ ਦੇ ਸਨ। ਉਹ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਪਿਛਲੇ 21 ਸਾਲਾਂ ਤੋਂ ਦੋਭਾਸ਼ੀਆ ਦੇ ਤੌਰ ਤੇ ਕੰਮ ਕਰ ਰਹੇ ਸਨ। ਉਹ ਗੁਰਮਤਿ ਨੂੰ ਪ੍ਰਣਾਈ ਹੋਈ ਮਹਾਨ ਔਰਤ ਸਨ। ਉਨ੍ਹਾਂ ਨੇ ਨਾਮੁਰਾਦ ਬਿਮਾਰੀ ਕਰਕੇ ਸਵੈ-ਇੱਛਤ ਮੌਤ ਲਈ ਹੈ। ਉਨ੍ਹਾਂ ਦੇ ਸਵਰਗਵਾਸ ਹੋਣ ‘ਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਅਨ ਚੈਪਟਰ ਦੇ ਇਨਚਾਰਜ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਤੇ ਜੋਤਿੰਦਰ ਸਿੰਘ ਸਾਬਕਾ ਚੀਫ਼ ਇੰਜਿਨੀਅਰ ਬਿਜਲੀ ਬੋਰਡ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਜੈਤੇਗ ਸਿੰਘ ਅਨੰਤ ਨਾਲ ਦੁੱਖ ਸਾਂਝਾ ਕੀਤਾ ਹੈ। ਸ਼੍ਰੀਮਤੀ ਅਨੰਤ ਆਪਣੇ ਪਿੱਛੇ ਪਤੀ ਜੈਤੇਗ ਸਿੰਘ ਅਨੰਤ, ਸਪੁੱਤਰੀ ਕੁਲਪ੍ਰੀਤ ਕੌਰ, ਦਾਮਾਦ ਰਾਜਿੰਦਰ ਸਿੰਘ ਵੜੈਚ, ਸਪੁੱਤਰ ਕੁਲਬੀਰ ਸਿੰਘ, ਨੂੰਹ ਬੰਧਨਾ ਢੀਂਡਸਾ ਅਤੇ ਪੰਜ ਗਰੈਂਡ ਚਿਲਡਰਨ ਛੱਡ ਗਏ ਹਨ। ਜਸਪਾਲ ਕੌਰ ਅਨੰਤ ਦਾ ਸਸਕਾਰ ਅਤੇ ਅੰਤਮ ਅਰਦਾਸ 9 ਨਵੰਬਰ ਐਤਵਾਰ 2025 ਨੂੰ ਸਰੀ ਵਿਖੇ ਕੀਤੀ ਜਾਵੇਗੀ।

Share this content:

Previous post

ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਹੋਰ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗਾ “ਲਾਈਟ ਐਂਡ ਸਾਊਂਡ” ਸਮਾਗਮ – ਗੁਰਮੀਤ ਸਿੰਘ ਖੁੱਡੀਆਂ

Next post

ਨੌਕਰੀਆਂ ਦਾ ਸੰਕਟ: ਭਾਰਤ ਦਾ ਆਈਟੀ ਸੈਕਟਰ ਛਾਂਟੀ ਦੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ/ਡਾ. ਪ੍ਰਿਯੰਕਾ ਸੌਰਭ

Post Comment