ਭੁੱਲਰ ਦੇ ਵਿਚੋਲੇ ਕ੍ਰਿਸ਼ਨੂੰ ਨੂੰ 14 ਦਿਨਾਂ ਦੀ ਜ਼ੂਡੀਸ਼ੀਅਲ ਹਿਰਾਸਤ ‘ਚ ਭੇਜਿਆ
ਚੰਡੀਗੜ੍ਹ, 6 ਨਵੰਬਰ – ਮੁਅੱਤਲ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਡੀਆਈਜੀ ਭੁੱਲਰ ਦੇ ਵਿਚੋਲੀਏ ਕ੍ਰਿਸ਼ਨੂੰ ਸ਼ਾਰਦਾ ਦੀ ਅੱਜ ਚੰਡੀਗੜ੍ਹ ਸੀਬੀਆਈ ਕੋਰਟ ਵਿਚ ਪੇਸ਼ੀ ਹੋਈ ਹੈ। ਕੋਰਟ ਨੇ ਕ੍ਰਿਸ਼ਨੂੰ ਸ਼ਾਰਦਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਚ ਭੇਜਿਆ ਹੈ। ਦੱਸ ਦੇਈਏ ਕਿ ਕ੍ਰਿਸ਼ਨੂੰ ਨੂੰ 9 ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਪੇਸ਼ ਕੀਤਾ ਗਿਆ ਸੀ।
ਦੂਜੇ ਪਾਸੇ ਸੀਬੀਆਈ ਵੱਲੋਂ ਮੁਅੱਤਲ ਡੀਆਈਜੀ ਭੁੱਲਰ ਦੇ 5 ਦਿਨਾਂ ਹੋਰ ਰਿਮਾਂਡ ਦੀ ਮੰਗ ਚੱਲ ਰਹੀ ਹੈ, ਜਿਸ ਦੀ ਸੁਣਵਾਈ ਹੋ ਰਹੀ ਹੈ। DIG ਭੁੱਲਰ ‘ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਉਨ੍ਹਾਂ ‘ਤੇ ਪਹਿਲਾਂ ਇਕ ਮਾਮਲਾ ਦਰਜ ਹੋਇਆ ਫਿਰ ਐਕਸਾਈਜ਼ ਦਾ ਤੇ ਫਿਰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੋਇਆ। ਵਿਜੀਲੈਂਸ ਇਕ ਪਾਸੇ ਇਹ ਕੋਸ਼ਿਸ਼ ਕਰ ਰਹੀ ਹੈ ਕਿ ਮੁਅੱਤਲ DIG ਭੁੱਲਰ ਦਾ 5 ਦਿਨਾਂ ਦਾ ਰਿਮਾਂਡ ਮਿਲ ਜਾਵੇ ।
Share this content:



Post Comment