ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸਹਿਯੋਗ ਨਾਲ ਜਿਲਾ ਪੱਧਰੀ ਖੇਡਾਂ ‘ਚ ਭਾਂਗਰ ਸਕੂਲ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ
*ਲੋੜਵੰਦ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਦਦ ਕਰਦੇ ਰਹੇਗਾ – ਜਸਵਿੰਦਰ ਸਿੰਘ ਖਾਲਸਾ ਇੰਗਲੈਂਡ ਵਾਲੇ
*ਗੁਰਮਹਿਕ ਸਿੰਘ ਬਣਿਆ ਜਿਲੇ ਦਾ ਤੇਜ਼ ਦੌੜਾਕ
ਫਿਰੋਜ਼ਪੁਰ, 3 ਨਵੰਬਰ (ਗਿਆਨ ਸਿੰਘ/ ਏ.ਡੀ.ਪੀ ਨਿਊਜ਼) – ਸਕੂਲ ਸਿੱਖਿਆ ਵਿਭਾਗ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀ ਰਹਿਨੁਮਾਈ ਹੇਠ 4 ਰੋਜ਼ਾ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਕਰਵਾਈਆਂ ਗਈਆਂ । ਸਕੂਲ ਦੇ ਮੁੱਖ ਅਧਿਆਪਕ ਮਹਿਲ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਦਿਤੇ ਜਾ ਰਹੇ ਸਹਿਯੋਗ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਬਲਾਕ ਸਤੀਏ ਵਾਲਾ ਜਿਲਾ ਫਿਰੋਜ਼ਪੁਰ ਦੇ ਖਿਡਾਰੀਆਂ ਨੇ ਖੇਡਾਂ ਵਿੱਚ 12 ਗੋਲਡ , 5 ਸਿਲਵਰ ਮੈਡਲ ਜਿੱਤੇ । ਖਿਡਾਰੀ ਗੁਰਮਹਿਕ ਸਿੰਘ100 ਮੀਟਰ ਅਤੇ 200 ਮੀਟਰ ਪਹਿਲਾ ਸਥਾਨ ,ਕੁਲਵੀਰ ਸਿੰਘ 400 ਮੀਟਰ ਪਹਿਲਾ ਅਤੇ 200 ਦੂਜਾ ਸਥਾਨ ,ਮਨਿੰਦਰ ਸਿੰਘ 600 ਮੀਟਰ ਪਹਿਲਾ ਸਥਾਨ ਅਤੇ 400 ਮੀਟਰ ਦੂਜਾ ਸਥਾਨ 4×100 ਮੀਟਰ ਰਿਲੇਅ ਪਹਿਲਾ ਮੁੰਡੇ , ਪ੍ਰਨੀਤ ਕੌਰ 200 ਮੀਟਰ ਅਤੇ ਲੰਬੀ ਛਾਲ ਪਹਿਲਾ ਸਥਾਨ , ਜਸਪ੍ਰੀਤ ਕੌਰ 400 ਮੀਟਰ ਅਤੇ 600 ਮੀਟਰ ਪਹਿਲਾ ਸਥਾਨ ਪ੍ਰਭਜੋਤ ਕੌਰ 400 ਮੀਟਰ ਦੂਜਾ ਸਥਾਨ ਅਤੇ 600 ਮੀਟਰ ਤੀਜਾ ਸਥਾਨ 4×100 ਮੀਟਰ ਰਿਲੇਅ ਪਹਿਲਾ ਸਥਾਨ ਕੁੜੀਆਂ , ਰਿਧਮਿਕ ਯੋਗਾ ਮਨਪ੍ਰੀਤ ਕੌਰ ਪਹਿਲਾ ਸਥਾਨ , ਆਰਟਿਸਟਿਕ ਯੋਗਾ ਐਸ਼ਦੀਪ ਕੌਰ ਪਹਿਲਾ ਸਥਾਨ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸਰਪ੍ਰਸਤ ਭਾਈ ਜਸਵਿੰਦਰ ਸਿੰਘ ਖਾਲਸਾ ਇੰਗਲੈਂਡ ਵਾਲੇ ਭਾਂਗਰ ਸਕੂਲ ਦੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਫਿਰੋਜ਼ਪੁਰ ਸਟੇਡੀਅਮ ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰਾਂ ਐਜੂਕੇਟ ਪੰਜਾਬ ਪ੍ਰੋਜੈਕਟ ਲੋੜਵੰਦ ਬੱਚਿਆਂ ਦੀ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਮੱਦਦ ਕਰਦਾ ਰਹੇਗਾ । ਇਸ ਮੌਕੇ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸਰਪ੍ਰਸਤ ਭਾਈ ਜਸਵਿੰਦਰ ਸਿੰਘ ਖਾਲਸਾ ,ਸਕੂਲ ਮੁੱਖ ਅਧਿਆਪਕ ਮਹਿਲ ਸਿੰਘ ਸਟੇਟ ਐਵਾਰਡੀ , ਵੀਰ ਬੋਹੜ ਸਿੰਘ, ਅਧਿਆਪਕ ਸੰਜੀਵ ਗੁਪਤਾ , ਗੁੰਜਨ ,ਹਰਮਨਪ੍ਰੀਤ ਸਿੰਘ ,ਹਰਮੀਤ ਸਿੰਘ, ਐਥਲੈਟਿਕਸ ਕੋਚ ਵਰਿੰਦਰ ਸਿੰਘ, ਅਨੰਦਪ੍ਰੀਤ ਕੌਰ, ਯੋਗਾ ਗਾਇਡ ਅਧਿਆਪਕ ਗਗਨਦੀਪ ਕੌਰ, ਮਨਜਿੰਦਰ ਕੌਰ, ਨਿਰਮਲ ਕੌਰ , ਵੀਰਪਾਲ ਕੌਰ, ਮੈਡਮ ਨੀਸ਼ੂ , ਸਰਬਜੀਤ ਕੌਰ , ਪਰਮਜੀਤ ਕੌਰ, ਸ਼ਰਨਪ੍ਰੀਤ ਕੌਰ ਹਾਜ਼ਰ ਸਨ।
Share this content:


Post Comment