ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਹਸਪਤਪਾਲ ਤੋਂ ਮਿਲੀ ਛੁੱਟੀ
ਨਵੀਂ ਦਿੱਲੀ/ਸਿਡਨੀ, 1 ਨਵੰਬਰ – ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕਾਂ ਲਈ ਸ਼ਨੀਵਾਰ ਨੂੰ ਇੱਕ ਵੱਡੀ ਰਾਹਤ ਭਰੀ ਖ਼ਬਰ ਆਈ। ਆਸਟ੍ਰੇਲੀਆ ਖਿਲਾਫ਼ ਤੀਜੇ ਵਨਡੇ ਵਿੱਚ ਗੰਭੀਰ ਰੂਪ ‘ਚ ਜ਼ਖਮੀ ਹੋਏ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 30 ਸਾਲਾ ਅਈਅਰ ਨੂੰ 25 ਅਕਤੂਬਰ ਨੂੰ ਸਿਡਨੀ ‘ਚ ਖੇਡੇ ਗਏ ਤੀਜੇ ਵਨਡੇ ਦੌਰਾਨ Alex Carey ਦਾ ਇੱਕ ਮੁਸ਼ਕਲ ਕੈਚ ਫੜਨ ਵੇਲੇ ਗੰਭੀਰ ਸੱਟ ਲੱਗੀ ਸੀ। ਮੈਦਾਨ ਤੋਂ ਬਾਹਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਤੇਜ਼ ਦਰਦ ਹੋਇਆ ਅਤੇ ਉਨ੍ਹਾਂ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਉਣਾ ਪਿਆ ਸੀ।
BCCI ਨੇ ਜਾਰੀ ਕੀਤਾ ਹੈਲਥ ਅਪਡੇਟ , ਦੱਸੀ ਅਸਲੀ ਸੱਟ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅੱਜ (ਸ਼ਨੀਵਾਰ) ਨੂੰ ਸ਼੍ਰੇਅਸ ਅਈਅਰ ਦੀ ਫਿਟਨੈਸ ‘ਤੇ ਇੱਕ ਵਿਸਤ੍ਰਿਤ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਸੱਟ ਦੀ ਗੰਭੀਰਤਾ ਦਾ ਪਤਾ ਲੱਗਾ ਹੈ।
1. ਢਿੱਡ ‘ਚ ਲੱਗੀ ਸੀ ਗੰਭੀਰ ਸੱਟ: BCCI ਨੇ ਪੁਸ਼ਟੀ ਕੀਤੀ ਕਿ ਕੈਚ ਲੈਣ ਦੌਰਾਨ ਅਈਅਰ ਦੇ ਢਿੱਡ ‘ਚ ਗੰਭੀਰ ਸੱਟ ਲੱਗੀ ਸੀ।
2. ਤਿੱਲੀ ‘ਚ ਜ਼ਖ਼ਮ, ਇੰਟਰਨਲ ਬਲੀਡਿੰਗ: ਇਸ ਸੱਟ ਦੇ ਨਤੀਜੇ ਵਜੋਂ, ਉਨ੍ਹਾਂ ਦੀ “ਤਿੱਲੀ ‘ਚ ਜ਼ਖ਼ਮ ਹੋ ਗਿਆ ਸੀ ਅਤੇ “ਅੰਦਰੂਨੀ ਖੂਨ ਵਗਣਾ ਸ਼ੁਰੂ ਹੋ ਗਿਆ ਸੀ।
3. ਛੋਟੀ ਪ੍ਰਕਿਰਿਆ ਹੋਈ: ਬਿਆਨ ਵਿੱਚ ਕਿਹਾ ਗਿਆ ਕਿ ਸੱਟ ਦਾ ਪਤਾ ਲੱਗਣ ਤੋਂ ਬਾਅਦ ਖੂਨ ਵਗਣ ‘ਤੇ ਕੰਟਰੋਲ ਪਾਉਣ ਲਈ ਇੱਕ “ਛੋਟੀ ਪ੍ਰਕਿਰਿਆ” ਕੀਤੀ ਗਈ ਅਤੇ ਉਨ੍ਹਾਂ ਨੂੰ ਉਚਿਤ ਮੈਡੀਕਲ ਪ੍ਰਬੰਧਨ ਦਿੱਤਾ ਗਿਆ।
ਹਸਪਤਾਲ ਤੋਂ ਡਿਸਚਾਰਜ (Discharge), ਪਰ ਅਜੇ ਨਹੀਂ ਪਰਤਣਗੇ ਭਾਰਤ
BCCI ਨੇ ਸਪੱਸ਼ਟ ਕੀਤਾ ਹੈ ਕਿ ਅਈਅਰ ਅਜੇ ਭਾਰਤ ਨਹੀਂ ਪਰਤਣਗੇ।
1. ਬਿਆਨ ‘ਚ ਕਿਹਾ ਗਿਆ: “ਸ਼੍ਰੇਅਸ ਅਈਅਰ ਦੀ ਹਾਲਤ ਹੁਣ ਸਥਿਰ (stable) ਹੈ ਅਤੇ ਉਹ ਬਿਹਤਰ ਹੋ ਰਹੇ ਹਨ। ਸਿਡਨੀ ਅਤੇ ਭਾਰਤ ‘ਚ ਮਾਹਿਰਾਂ ਨਾਲ BCCI ਮੈਡੀਕਲ ਟੀਮ ਉਨ੍ਹਾਂ ਦੀ ਰਿਕਵਰੀ ਤੋਂ ਸੰਤੁਸ਼ਟ ਹੈ। ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
2. ਸਿਡਨੀ ‘ਚ ਹੀ ਰਹਿਣਗੇ: ਬੋਰਡ (BCCI) ਨੇ ਅੱਗੇ ਕਿਹਾ, “ਸ਼੍ਰੇਅਸ ਅਜੇ ਅਗਲੀ ਸਲਾਹ ਲਈ ਸਿਡਨੀ ਵਿੱਚ ਹੀ ਰੁਕਣਗੇ। ਇੱਕ ਵਾਰ ਜਦੋਂ ਉਹ ਫਿੱਟ (medically fit) ਹੋ ਜਾਣਗੇ, ਉਦੋਂ ਭਾਰਤ ਪਰਤ ਆਉਣਗੇ।
(BCCI ਨੇ ਇਲਾਜ ਲਈ ਸਿਡਨੀ ਦੇ ਡਾ. ਕੌਰੁਸ਼ ਹਗਹੀਗੀ ਅਤੇ ਭਾਰਤ ਦੇ ਡਾ. ਦਿਨਸ਼ੌ ਪਾਰਡੀਵਾਲਾ ਦਾ ਧੰਨਵਾਦ ਕੀਤਾ ਹੈ।)
ਅਈਅਰ (Iyer) ਨੇ ਖੁਦ ਦਿੱਤਾ ਸੀ Health Update
ਇਸ ਤੋਂ ਪਹਿਲਾਂ, ਹਸਪਤਾਲ ਤੋਂ ਸ਼੍ਰੇਅਸ ਅਈਅਰ ਨੇ ਵੀ ਸੋਸ਼ਲ ਮੀਡੀਆ ‘ਤੇ ਆਪਣੀ ਸਿਹਤ ਨੂੰ ਲੈ ਕੇ ਇੱਕ ਪੋਸਟ ਕੀਤੀ ਸੀ। ਉਨ੍ਹਾਂ ਲਿਖਿਆ ਸੀ, “ਮੈਂ ਰਿਕਵਰੀ ਪ੍ਰਕਿਰਿਆ ਵਿੱਚ ਹਾਂ ਅਤੇ ਹਰ ਦਿਨ ਦੇ ਨਾਲ ਬਿਹਤਰ ਹੋ ਰਿਹਾ ਹਾਂ। ਮੈਂ ਏਨੀਆਂ ਪ੍ਰਾਰਥਨਾਵਾਂ ਅਤੇ ਵਿਸ਼ਵਾਸ ਪਾ ਕੇ ਸ਼ੁਕਰਗੁਜ਼ਾਰ ਹਾਂ… ਮੈਨੂੰ ਆਪਣੇ ਵਿਚਾਰਾਂ ਵਿੱਚ ਰੱਖਣ ਲਈ ਧੰਨਵਾਦ।”
ਵਾਪਸੀ ‘ਚ ਲੱਗ ਸਕਦਾ ਹੈ ਲੰਬਾ ਸਮਾਂ
ਅਈਅਰ ਆਸਟ੍ਰੇਲੀਆ ਖਿਲਾਫ਼ ਜਾਰੀ T20 ਇੰਟਰਨੈਸ਼ਨਲ ਸੀਰੀਜ਼ ਦਾ ਹਿੱਸਾ ਨਹੀਂ ਹਨ। ਇਸ ਗੰਭੀਰ ਸੱਟ ਤੋਂ ਬਾਅਦ, ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਮੁਕਾਬਲੇ ਵਾਲੀ ਕ੍ਰਿਕਟ ਵਿੱਚ ਵਾਪਸੀ ਕਰਨ ‘ਚ ਲੰਬਾ ਸਮਾਂ ਲੱਗ ਸਕਦਾ ਹੈ।
Share this content:


Post Comment