Loading Now

ਸਰਬ ਨੌਜਵਾਨ ਸਭਾ ਨੇ ‘ਆਓ ਪੁੰਨ ਕਮਾਈਏ’ ਪ੍ਰੋਜੈਕਟ ਤਹਿਤ ਕਰਵਾਇਆ ਫਰੀ ਆਪ੍ਰੇਸ਼ਨ

ਸਰਬ ਨੌਜਵਾਨ ਸਭਾ ਨੇ ‘ਆਓ ਪੁੰਨ ਕਮਾਈਏ’ ਪ੍ਰੋਜੈਕਟ ਤਹਿਤ ਕਰਵਾਇਆ ਫਰੀ ਆਪ੍ਰੇਸ਼ਨ

WhatsApp-Image-2025-10-29-at-3.17.12-PM-1024x222 ਸਰਬ ਨੌਜਵਾਨ ਸਭਾ ਨੇ ‘ਆਓ ਪੁੰਨ ਕਮਾਈਏ’ ਪ੍ਰੋਜੈਕਟ ਤਹਿਤ ਕਰਵਾਇਆ ਫਰੀ ਆਪ੍ਰੇਸ਼ਨ
ਡਾ. ਤੁਸ਼ਾਰ ਅੱਗਰਵਾਲ ਮੋਤੀਆਬਿੰਦ ਦੇ ਮਰੀਜ ਨੌਜਵਾਨ ਦੀ ਜਾਂਚ ਕਰਦੇ ਹੋਏ ਅਤੇ ਪਤਵੰਤਿਆਂ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਮੈਂਬਰ ਤੇ ਅਹੁਦੇਦਾਰ।

*ਕਿਸੇ ਲੋੜਵੰਦ ਦੇ ਦਰਦ ਨੂੰ ਮਹਿਸੂਸ ਕਰਨਾ ਸਮਾਜ ਦੀ ਸੱਚੀ ਸੇਵਾ – ਬੰਟੀ ਵਾਲੀਆ
* ਸਮਾਜ ਸੇਵਕ ਅਮਿਤ ਸੁਧੀਰ ਨੇ ਵੀ ਕੀਤੀ ਉਪਰਾਲੇ ਦੀ ਸ਼ਲਾਘਾ
ਫਗਵਾੜਾ, 29 ਅਕਤੂਬਰ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ‘ਆਓ ਪੁੰਨ ਕਮਾਈਏ’ ਲੜੀ ਤਹਿਤ ਅੱਜ ਇਕ ਲੋੜਵੰਦ ਨੌਜਵਾਨ ਦੀ ਅੱਖ ਦਾ ਫਰੀ ਓਪਰੇਸ਼ਨ ਕਰਵਾਇਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਆਰਥਕ ਸਹਿਯੋਗ ਸਦਕਾ ਸਫਲਤਾ ਪੂਰਵਕ ਨੇਪਰੇ ਚਾੜ੍ਹੇ ਗਏ ਇਸ ਪ੍ਰੋਜੈਕਟ ਦੌਰਾਨ ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਨੇ ਮੋਤੀਆਬਿੰਦ ਨਾਲ ਪੀੜ੍ਹਤ ਨੌਜਵਾਨ ਮੁੰਨਾ ਦੀ ਅੱਖ ਦਾ ਸਫਲ ਆਪ੍ਰੇਸ਼ਨ ਕਰਦਿਆਂ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ। ਇਸ ਮੌਕੇ ਆਯੋਜਿਤ ਸੰਖੇਪ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਬੰਟੀ ਵਾਲੀਆ ਕੌਂਸਲਰ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਜ ਸੇਵਕ ਅਮਿਤ ਸੁਧੀਰ ਮਾਲਕ ਸੁਧੀਰ ਸਵੀਟਸ ਸੈਂਟਰਲ ਟਾਊਨ ਅਤੇ ਸਵਰਨ ਸਿੰਘ ਮਾਲਕ ਸਵਰਨ ਸਵੀਟ ਸ਼ਾਪ ਤੋਂ ਇਲਾਵਾ ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਸ਼ਾਮਲ ਹੋਏ।

ਕੌਂਸਲਰ ਬੰਟੀ ਵਾਲੀਆ ਨੇ ਨੇਤਰ ਰੋਗੀ ਮਰੀਜ਼ ਨੂੰ ਦਵਾਈਆਂ ਭੇਂਟ ਕਰਦੇ ਹੋਏ ਕਿਹਾ ਕਿ ਸਰਬ ਨੌਜਵਾਨ ਸਭਾ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ। ਕੌਂਸਲਰ ਵਾਲੀਆ ਨੇ ਕਿਹਾ ਕਿ ਨੌਜਵਾਨਾਂ ਨੂੰ ਅਜਿਹੀਆਂ ਲੋਕ ਸੇਵਾ ਲਈ ਵਚਨਬੱਧ ਹੋ ਕੇ ਕੰਮ ਕਰ ਰਹੀਆਂ ਸੰਸਥਾਵਾਂ ਨਾਲ ਜੁੜ ਕੇ ਸਮਾਜ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਦੀ ਸੱਚੀ ਸੇਵਾ ਉਹੀ ਹੈ ਜਦੋਂ ਅਸੀਂ ਕਿਸੇ ਲੋੜਵੰਦ ਦੇ ਦਰਦ ਨੂੰ ਮਹਿਸੂਸ ਕਰਦੇ ਹਾਂ। ਕਿਉਂਕਿ ਅਜਿਹੇ ਉਪਰਾਲੇ ਨਾ ਸਿਰਫ਼ ਮਰੀਜ਼ ਅਤੇ ਉਸ ਦੇ ਪਰਿਵਾਰ ਲਈ ਰਾਹਤ ਭਰੇ ਹੁੰਦੇ ਹਨ, ਸਗੋਂ ਸਮਾਜ ਨੂੰ ਮਨੁੱਖਤਾ ਨਾਲ ਪਿਆਰ ਕਰਨ ਦਾ ਸੁਨੇਹਾ ਵੀ ਦਿੰਦੇ ਹਨ। ਸਮਾਜ ਸੇਵਕ ਅਮਿਤ ਸੁਧੀਰ ਨੇ ਵੀ ਸਰਬ ਨੌਜਵਾਨ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਨੂੰ ਅੱਖਾਂ ਦੀ ਰੌਸ਼ਨੀ ਦੇਣ ਦਾ ਯਤਨ ਕਰਨਾ ਬਹੁਤ ਵੱਡਾ ਪਰਉਪਕਾਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਾਨੂੰ ਯਾਦ ਦੁਵਾਉਂਦੇ ਹਨ ਕਿ ਮਨੁੱਖ ਦਾ ਅਸਲੀ ਧਰਮ ਲੋੜਵੰਦਾਂ ਦੀ ਸਮਰੱਥਾ ਅਨੁਸਾਰ ਸੇਵਾ ਕਰਨਾ ਹੈ। ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਰਫ 33 ਸਾਲ ਦੀ ਉਮਰ ਦੇ ਨੌਜਵਾਨ ਦੀ ਅੱਖ ‘ਚ ਮੋਤੀਆਬਿੰਦ ਵਿਕਸਿਤ ਹੋਣਾ ਸਾਨੂੰ ਆਪਣੀਆਂ ਅੱਖਾਂ ਦੀ ਸੰਭਾਲ ਬਾਰੇ ਸੁਚੇਤ ਕਰਦਾ ਹੈ।

ਮੋਤੀਆਬਿੰਦ ਆਮ ਤੌਰ ’ਤੇ ਬਹੁਤ ਹੌਲੀ ਹੌਲੀ ਵਧਦਾ ਹੈ। ਇਸ ਲਈ ਮਰੀਜ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਜੇਕਰ ਸਮੇਂ ਸਿਰ ਜਾਂਚ ਕਰਵਾਈ ਜਾਵੇ ਤਾਂ ਰੁਟੀਨ ਜਾਂਚ ਵਿੱਚ ਇਲਾਜ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਮੇਂ-ਸਮੇਂ ‘ਤੇ ਅੱਖਾਂ ਦੀ ਰੁਟੀਨ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਡਾ. ਤੁਸ਼ਾਰ ਨੇ ਭਰੋਸਾ ਦਿੱਤਾ ਕਿ ਉਹ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਿੱਚ ਸਭਾ ਅਤੇ ਸੁਸਾਇਟੀ ਨੂੰ ਸਹਿਯੋਗ ਕਰਦੇ ਰਹਿਣਗੇ। ਸਭਾ ਤੇ ਸੁਸਾਇਟੀ ਵਲੋਂ ਡਾ. ਤੁਸ਼ਾਰ ਅੱਗਰਵਾਲ ਅਤੇ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਨਰਿੰਦਰ ਸਿੰਘ ਸੈਣੀ, ਗੁਰਦੀਪ ਸਿੰਘ ਤੁਲੀ ਸੀਨੀਅਰ ਆਪ ਆਗੂ, ਰਮਨ ਨਹਿਰਾ ਸਮਾਜ ਸੇਵਕ, ਰਵਿੰਦਰ ਸਿੰਘ ਰਾਏ, ਪਰਮਜੀਤ ਰਾਏ, ਆਰ.ਪੀ. ਸ਼ਰਮਾ, ਜੀਤ ਰਾਮ ਟਿੱਬੀ, ਗੁਲਸ਼ਨ ਕਪੂਰ, ਮੈਡਮ ਸੁਖਪ੍ਰੀਤ ਕੌਰ ਵਿਜੇਂਦਰ ਪੰਡਿਤ ਆਦਿ ਹਾਜ਼ਰ ਸਨ।

Share this content:

Post Comment