Loading Now

ਭਾਰਤ-ਪਾਕਿ ਸਣੇ 8 ਜੰਗਾਂ ਰੁਕਵਾਈਆਂ : ਟਰੰਪ

ਭਾਰਤ-ਪਾਕਿ ਸਣੇ 8 ਜੰਗਾਂ ਰੁਕਵਾਈਆਂ : ਟਰੰਪ

ਕੁਆਲਾਲੰਪੁਰ , 27 ਅਕਤੂਬਰ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਭਾਰਤ-ਪਾਕਿਸਤਾਨ ਜੰਗ ਰੋਕਣ ਵਿੱਚ ਭੂਮਿਕਾ ਨਿਭਾਏ ਜਾਣ ਦਾ ਦਾਅਵਾ ਕੀਤਾ । ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ‘ਸ਼ਾਨਦਾਰ ਲੋਕ’ ਹਨ ਅਤੇ ਵਾਸ਼ਿੰਗਟਨ ਜਲਦੀ ਹੀ ਪਾਕਿਸਤਾਨ-ਅਫਗਾਨਿਸਤਾਨ ਟਕਰਾਅ ਨੂੰ ਹੱਲ ਕਰ ਲਵੇਗਾ। ਆਸੀਆਨ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਇਥੇ ਪੁੱਜੇ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾ ਦੇ ਪ੍ਰਸ਼ਾਸਨ ਨੇ ਅੱਠ ਮਹੀਨਿਆਂ ਵਿੱਚ ਅੱਠ ਜੰਗਾਂ ਖਤਮ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਔਸਤਨ ਉਨ੍ਹਾ ਇੱਕ ਮਹੀਨੇ ਵਿੱਚ ਇੱਕ ਜੰਗ ਰੋਕੀ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ-ਅਫਗਾਨਿਸਤਾਨ ਟਕਰਾਅ ਹਾਲ ਹੀ ਵਿੱਚ ਸ਼ੁਰੂ ਹੋਇਆ ਸੀ ਅਤੇ ਉਹ ਇਸ ਨੂੰ ਜਲਦੀ ਹੱਲ ਕਰ ਲੈਣਗੇ, ਕਿਉਂਕਿ ਉਹ ਦੋਵਾਂ ਨੇਤਾਵਾਂ ਨੂੰ ਜਾਣਦੇ ਸਨ। ਕੁਆਲਾਲੰਪੁਰ ਵਿੱਚ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਸ਼ਾਂਤੀ ਸਮਝੌਤੇ ਦੌਰਾਨ ਟਰੰਪ ਵੀ ਮੌਜੂਦ ਸਨ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਅਜਿਹੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਖੁਸ਼ੀ ਹੈ ਅਤੇ ਜੇਕਰ ਇਸ ਨਾਲ ਲੱਖਾਂ ਜਾਨਾਂ ਬਚਦੀਆਂ ਹਨ ਤਾਂ ਇਹ ਇੱਕ ਵੱਡੀ ਪ੍ਰਾਪਤੀ ਹੈ। ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾ ਦੇ ਦਖਲ ਨੇ ਜੰਗਾਂ ਨੂੰ ਰੋਕ ਦਿੱਤਾ ਹੈ। ਉਦਾਹਰਣ ਵਜੋਂ ਉਨ੍ਹਾ ਕਿਹਾ ਕਿ ਉਨ੍ਹਾ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਟਕਰਾਅ ਨੂੰ ਰੋਕਣ ਵਿੱਚ ਯੋਗਦਾਨ ਪਾਇਆ।

Share this content:

Post Comment