Loading Now

ਕੈਨੇਡਾ ‘ਚ ਪੰਜਾਬੀ ਗਾਇਕ ਤੇਜੀ ਕਾਹਲੋਂ ‘ਤੇ ਚੱਲੀਆਂ ਗੋਲੀਆਂ

ਕੈਨੇਡਾ ‘ਚ ਪੰਜਾਬੀ ਗਾਇਕ ਤੇਜੀ ਕਾਹਲੋਂ ‘ਤੇ ਚੱਲੀਆਂ ਗੋਲੀਆਂ

ਟੋਰਾਂਟੋ, 22 ਅਕਤੂਬਰ – ਕੈਨੇਡਾ ਤੋਂ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬੀ ਗਾਇਕ ਤੇਜ਼ੀ ਕਾਹਲੋਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਫਾਇਰਿੰਗ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਰੋਹਿਤ ਗੋਦਾਰਾ ਗੈਂਗ ਨੇ ਲਈ ਹੈ। ਦੋਸ਼ ਹੈ ਕਿ ਤੇਜ਼ੀ ਕਾਹਲੋਂ ‘ਤੇ ਕਈ ਰਾਊਂਡ ਗੋਲੀ ਚਲਾਏ ਗਏ, ਜਿਨ੍ਹਾਂ ‘ਚੋਂ ਉਸ ਦੇ ਢਿੱਡ ‘ਚ ਵੀ ਗੋਲੀ ਲੱਗੀ ਹੈ।

ਰੋਹਿਤ ਗੋਦਾਰਾ ਗੈਂਗ ਦੀ ਵਧਦੀ ਦਹਿਸ਼ਤ

ਰੋਹਿਤ ਗੋਦਾਰਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਕਿਹਾ ਕਿ ਤੇਜ਼ੀ ਕਾਹਲੋਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਫਾਈਨਾਂਸ, ਹਥਿਆਰ ਉਪਲਬਧ ਕਰਵਾਉਂਦਾ ਸੀ, ਨਾਲ ਹੀ ਉਨ੍ਹਾਂ ਦੇ ਭਰਾਵਾਂ ਦੀ ਮੁਖ਼ਬਰੀ ਕਰਦਾ ਸੀ ਅਤੇ ਉਨ੍ਹਾਂ ‘ਤੇ ਹਮਲੇ ਦੀ ਯੋਜਨਾ ਬਣਾਉਂਦਾ ਸੀ।

ਦੱਸ ਦੇਈਏ ਕਿ ਰੋਹਿਤ ਗੋਦਾਰਾ ਗੈਂਗ ਵਿੱਚ ਮਹਿੰਦਰ ਸਰਨ ਦਿਲਾਣਾ, ਰਾਹੁਲ ਰਿਨਾਉ, ਅਤੇ ਵਿੱਕੀ ਪਹਿਲਵਾਨ ਸ਼ਾਮਲ ਹਨ। ਗੈਂਗ ਨੇ ਸਾਫ਼ ਕਿਹਾ ਕਿ ਤੇਜ਼ੀ ਨੂੰ ਉਸਦੀਆਂ ਹਰਕਤਾਂ ਕਾਰਨ ਨਿਸ਼ਾਨਾ ਬਣਾਇਆ ਗਿਆ।

ਧਮਕੀ ਭਰਿਆ ਸੰਦੇਸ਼

ਗੈਂਗ ਨੇ ਧਮਕੀ ਦਿੱਤੀ ਹੈ ਕਿ ਜੋ ਵੀ ਉਹਨਾਂ ਦੇ ਦੁਸ਼ਮਣਾਂ ਦਾ ਸਾਥ ਦੇਵੇਗਾ ਜਾਂ ਮਦਦ ਕਰੇਗਾ, ਉਹ ਉਹਨਾਂ ਲਈ ਦੁਸ਼ਮਣ ਹੋਵੇਗਾ। ਪੋਸਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਉਨ੍ਹਾਂ ਦੇ ਪਰਿਵਾਰਾਂ ਤੱਕ ਨੂੰ ਨਹੀਂ ਛੱਡਣਗੇ। ਇਹ ਚੇਤਾਵਨੀ ਖਾਸ ਕਰਕੇ ਭਰਾਵਾਂ, ਬਿਜ਼ਨਸਮੈਨਾਂ, ਬਿਲਡਰਾਂ, ਹਵਾਲਾ ਆਪਰੇਟਰਾਂ ਅਤੇ ਹੋਰ ਸਹਿਯੋਗੀਆਂ ਲਈ ਹੈ। ਗੈਂਗ ਨੇ ਕਿਹਾ ਹੈ ਕਿ ਇਹ ਸਿਰਫ਼ ਸ਼ੁਰੂਆਤ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਦੀ ਕਾਰਵਾਈ ਹੋਵੇਗੀ।

ਕੈਨੇਡਾ ਵਿੱਚ ਵਧਦੀ ਗੈਂਗਵਾਰ

ਇਹ ਘਟਨਾ ਕੈਨੇਡਾ ਵਿੱਚ ਵੱਧ ਰਹੇ ਭਾਰਤੀ ਗੈਂਗਸਟਰਾਂ ਅਤੇ ਗੈਂਗਵਾਰ ਵੱਲ ਇਸ਼ਾਰਾ ਕਰਦੀ ਹੈ। ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਵੀ ਉੱਥੇ ਹਿੰਸਕ ਘਟਨਾਵਾਂ ਵਿੱਚ ਸ਼ਾਮਲ ਰਹੀ ਹੈ। ਇਨ੍ਹਾਂ ਦੋਵਾਂ ਗੈਂਗਾਂ ਵਿਚਾਲੇ ਦੁਸ਼ਮਣੀ ਹੁਣ ਗਲੋਬਲ ਪੱਧਰ ‘ਤੇ ਫੈਲ ਚੁੱਕੀ ਹੈ।

Share this content:

Post Comment