Loading Now

ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ

ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ

ਤਿਰੁਵਨੰਤਪੁਰਮ, 22 ਅਕਤੂਬਰ – ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਸੁਰੱਖਿਆ ’ਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸਬਰੀਮਾਲਾ ਯਾਤਰਾ ’ਤੇ ਲੈ ਕੇ ਜਾ ਰਿਹਾ ਭਾਰਤੀ ਹਵਾਈ ਫ਼ੌਜ ਦਾ ਹੈਲੀਕਾਪਟਰ ਬੁੱਧਵਾਰ ਨੂੰ ਸਵੇਰੇ ਪਰਮਦਮ ਸਥਿਤ ਰਾਜੀਵ ਗਾਂਧੀ ਇੰਡੋਰ ਸਟੇਡੀਅਮ ’ਚ ਨਵੇਂ ਕੰਕਰੀਟ ਵਾਲੇ ਹੈਲੀਪੈਡ ’ਤੇ ਉਤਰਦੇ ਸਮੇਂ ਇਕ ਖੱਡੇ ’ਚ ਫਸ ਗਿਆ। ਰਾਸ਼ਟਰਪਤੀ ਦੀ ਸੁਰੱਖਿਆ ’ਚ ਕੁਤਾਹੀ ਦੀ ਇਹ ਘਟਨਾ ਉਦੋਂ ਹੋਈ ਜਦੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਹੈਲੀਕਾਪਟਰ ਦੀ ਕੇਰਲ ਦੇ ਪਰਮਦਮ ’ਚ ਲੈਂਡਿੰਗ ਹੋਈ।

ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ ਰਾਸ਼ਟਰਪੀ ਦਾ ਕਾਫਲਾ ਸੜਕ ਮਾਰਗ ਰਾਹੀਂ ਪੰਬਾ ਦੇ ਲਈ ਰਵਾਨਾ ਹੋ ਗਿਆ। ਰਾਸ਼ਟਰਪਤੀ ਦੇ ਰਵਾਨਾ ਹੋਣ ਤੋਂ ਬਾਅਦ ਕਈ ਪੁਲਿਸ ਕਰਮਚਾਰੀ ਅਤੇ ਅੱਗ ਬੁਝਾਊ ਵਿਭਾਗ ਦੇ ਕਰਮਚਾਰੀ ਰਾਸ਼ਟਰਪਤੀ ਦੇ ਹੈਲੀਕਾਪਟਰ ਦੇ ਪਹੀਆਂ ਨੂੰ ਹੈਲੀਪੈਡ ’ਤੇ ਬਣੇ ਖੱਡਿਆਂ ਤੋਂ ਕੱਢਦੇ ਹੋਏ ਨਜ਼ਰ ਆਏ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਖਰੀ ਸਮੇਂ ’ਤੇ ਰਾਸ਼ਟਰਪਤੀ ਦੇ ਹੈਲੀਕਾਪਟਰ ਨੂੰ ਉਤਾਰਨ ਦੇ ਲਈ ਜਗ੍ਹਾ ਤੈਅ ਕੀਤੀ ਗਈ ਸੀ, ਜਿਸ ਦੇ ਚਲਦਿਆਂ ਮੰਗਲਵਾਰ ਦੇਰ ਰਾਤ ਹੀ ਹੈਲੀਪੈਡ ਬਣਾਇਆ ਗਿਆ ਅਤੇ ਹੈਲੀਪੈਡ ਪੂਰੀ ਤਰ੍ਹਾਂ ਨਾਲ ਸੁੱਕ ਨਹੀਂ ਸਕਿਆ।

Share this content:

Post Comment