ਕਵਿਤਾ/ਦੀਵਾਲੀ ਮੁਬਾਰਕ/ਯਸ਼ ਪਾਲ
*ਕਥਾਵਾਂ ‘ਚੋਂ*
*ਬਾਹਰ ਨਿਕਲ ਕੇ ਦੇਖੋ*
*ਤੇ ਦੱਸੋ*
*ਕਿ*
*ਤੁਹਾਡੀ ਆਪਣੀ*
*ਜਿੰਦਗੀ ‘ਚ*
*ਤੁਹਾਡੇ ਆਪਣੇ*
*ਅਨੁਭਵ ‘ਚ*
*ਤੁਹਾਡੇ ਬਿਲਕੁਲ*
*ਆਸ-ਪਾਸ*
*ਕਿੰਨਾ*
*ਤੇ ਕਿੰਨੀ ਵਾਰ*
*ਹਾਰਿਆ ਹੈ ਹਨੇਰਾ*
*ਤੇ ਸਿਰ ਉਠਾ ਕੇ*
*ਜਿੱਤਿਆ ਹੈ ਦੀਵਾ*
*ਸੱਚੋ-ਸੱਚ ਦੱਸਣਾ*
*ਵਟਸਐਪ ਦੇ*
*ਸੰਦੇਸ਼ਾਂ ਵਾਂਗੂੰ*
*ਲੱਛੇਦਾਰ*
*ਖ਼ੂਬਸੂਰਤ*
*ਝੂਠ ਨਾ ਬੋਲਣਾ*
*ਕਿਉਂਕਿ*
*ਦੱਸਣਾ ਖੁਦ ਨੂੰ ਹੈ*
*ਮੈਨੂੰ ਨਹੀਂ*
*ਦੇਖੋ*
*ਆਪਣੇ ਚਾਰ-ਚੁਫੇਰੇ*
*ਪੂਰੀ ਦੁਨੀਆਂ ‘ਚ ਦੇਖੋ*
*ਇਹ ਜੋ*
*ਪਸਰਿਆ ਹੋਇਆ ਹੈ*
*ਰੌਸ਼ਨੀ ਦਾ ਸਾਮਰਾਜ*
*ਉਹ*
*ਨਿੱਜੀ ਮਲਕੀਅਤ ਹੈ*
*ਹਨੇਰੇ ਦੀ*
*ਭਲੇ ਹੀ*
*ਥੋੜ੍ਹਾ ‘ਭੱਦਾ’*
*ਥੋੜ੍ਹਾ ‘ਗੰਦਾ’ ਹੈ*
*ਪਰ*
*ਹੈ ਤਾਂ ਸਾਮਰਾਜ ਹੀ*
*ਜਿਆਦਾ ਦੂਰ ਨਾ ਜਾਉ*
*ਆਪਣੇ*
*ਲੋਕ-ਨੁਮਾਇੰਦੇ ਹੀ*
*ਦੇਖ ਲਉ*
*ਤੇ ਸੀਨੇ ‘ਤੇ ਹੱਥ ਰੱਖ ਕੇ*
*ਕਹੋ*
*ਕਿ ਉਹ ਸੱਚਮੁੱਚ ਹੀ*
*ਨੰਨ੍ਹੇ-ਨੰਨ੍ਹੇ ਮਾਸੂਮ*
*ਦੀਵੇ ਹਨ*
*ਤੇ*
*ਲੜ ਰਹੇ ਨੇ*
*ਵਿਸ਼ਾਲ ਹਨੇਰੇ ਨਾਲ*
*ਜਾਂ*
*ਦਲਾਲ ਹਨ*
*ਰੌਸ਼ਨੀ ਦੇ*
*ਜੋ*
*ਸੜ ਰਹੇ ਨੇ*
*ਦੌਲਤ ਦੇ ਕਚਰੇ ‘ਚ*
*ਸੜ ਰਹੇ ਨੇ*
*ਤੇ ਫੈਲਾ ਰਹੇ ਨੇ*
*ਸੜੇਹਾਂਦ*
*ਤੁਹਾਡੇ ਮੁਲਕ ‘ਚ*
*ਜਿਸਦੇ ਗੀਤ*
*ਗਾਉਂਦੇ ਹੋ ਖੜ੍ਹੇ ਹੋ ਕੇ*
*ਤੇ ਫਿਰ*
*ਬੈਠ ਜਾਂਦੇ ਹੋ*
*ਪੰਜ ਸਾਲ ਲਈ*
*ਤੇ*
*ਜੇ ਦੂਰ ਜਾਣਾ ਹੀ ਹੈ*
*ਤਾਂ ਗਾਜ਼ਾ ਪੱਟੀ ‘ਚ ਜਾਉ*
*ਯੂਕਰੇਨ ਰੂਸ ਫਿਲਸਤੀਨ*
*ਇਜ਼ਰਾਈਲ ‘ਚ ਜਾਉ*
*ਤੇ ਦੇਖੋ*
*ਦੀਵਾ ਜਿੱਤ ਰਿਹਾ ਹੈ*
*ਜਾਂ*
*ਬਰੂਦ ਦੇ ਢੇਰ ‘ਤੇ*
*ਤਿਆਰੀ ਕਰ ਰਿਹਾ ਹੈ*
*ਫਟਣ ਦੀ*
*ਤੁਸੀਂ*
*ਜਿਸ ਵੀ ਖੇਤਰ ‘ਚ ਹੋ*
*ਜਿਸ ਪਿੰਡ ‘ਚ*
*ਜਿਸ ਸ਼ਹਿਰ ‘ਚ*
*ਜਿਸ ਧੰਦੇ ‘ਚ*
*ਮੈਨੂੰ*
*ਇੱਕ ਵਾਰ*
*ਸਿਰਫ਼ ਇੱਕ ਵਾਰ*
*ਸੱਚੋ-ਸੱਚ ਦੱਸੋ*
*ਕਿ*
*ਉੱਥੇ ਹਨੇਰੇ ਦੀ*
*ਕੀ ਸ਼ਾਨ ਹੈ*
*ਤੇ ਦੀਵਾ*
*ਕਿੰਨੀ ਦੇਰ ਦਾ*
*ਮਹਿਮਾਨ ਹੈ*
*ਜਵਾਬ*
*ਤੁਸੀਂ ਵੀ ਜਾਣਦੇ ਹੋ*
*ਜਵਾਬ*
*ਮੈਂ ਵੀ ਜਾਣਦਾ ਹਾਂ*
*ਫਿਰ ਵੀ ਅਸੀਂ*
*ਇੱਕ ਬਾਸਾ ਮੁਹਾਵਰਾ*
*ਦੁਹਰਾ ਰਹੇ ਹਾਂ*
*ਕਿਉਂਕਿ ਅਸੀਂ*
*ਸਚਾਈ ਤੋਂ*
*ਆਪਣਾ ਚਿਹਰਾ*
*ਛਿਪਾ ਰਹੇ ਹਾਂ*
*ਤੇ*
*ਆਪਣੀ ਜਿੰਮੇਵਾਰੀ ਦਾ*
*ਪਹਾੜ*
*ਇੱਕ ਮਾਮੂਲੀ ਜਿਹੇ*
*ਦੀਵੇ ਦੇ*
*ਮੋਢੇ ‘ਤੇ ਰੱਖ ਕੇ*
*’ਸ਼ੂਗਰਫਰੀ’ ਮਿਠਾਈ*
*ਉਡਾ ਰਹੇ ਹਾਂ*
*ਦਰ-ਅਸਲ*
*ਸੱਚ ਤਾਂ ਇਹ ਹੈ*
*ਕਿ*
*ਹਨੇਰਾ ਬਣਿਆ ਰਹੇ*
*ਹਨੇਰਾ ਬਚਿਆ ਰਹੇ*
*ਤੇ ਹਨੇਰੇ ‘ਚ ਸਾਨੂੰ ਵੀ*
*ਹਨੇਰੇ ਦੇ*
*ਬਚੇ-ਖੁਚੇ ਮੌਕੇ ਮਿਲਣ*
*ਇਸੇ ਲਈ*
*ਹਨੇਰੇ ਦੇ ਖ਼ਿਲਾਫ਼*
*ਹਰ ਵਾਰ*
*ਇੱਕ ਕਮਜੋਰ ਮਾਸੂਮ*
*ਬੇਸਹਾਰਾ ਜਿਹਾ*
*ਦੀਵਾ*
*ਛੱਡ ਦਿੰਦੇ ਹਾਂ*
*ਹਨੇਰੇ ਦੀ ਬੁੱਕਲ ‘ਚ*
*ਤੜਫ-ਤੜਫ ਕੇ*
*ਮਰਨ ਲਈ*
*ਕਦੇ ਕਦੇ*
*ਅਜਿਹੇ ਲੱਖਾਂ ਦੀਵੇ*
*ਹਨੇਰਾ*
*ਖੁਦ ਹੀ ਜਗਾਉਂਦਾ ਹੈ*
*ਤੇ*
*ਇੱਕ ਪਹਿਰ-ਰਾਤ ਤੱਕ*
*ਉਨ੍ਹਾਂ ਦੀ ਅਧਮੋਈ*
*ਰੌਸ਼ਨੀ ‘ਚ*
*ਦੀਵੇ ਦੇ ਬਲੀਦਾਨ ਦੇ*
*ਗੀਤ ਗਾਉਂਦਾ ਹੈ*
*ਜੋ ਜਗ ਨਹੀਂ ਪਾਇਆ*
*ਉਹ ਵੀ ਪ੍ਰਸੰਨ ਹੈ*
*ਕਿਉਂਕਿ*
*ਕਵੀ ਦੀ ਭਾਸ਼ਾ ‘ਚ*
*ਹਨੇਰੇ ਦਾ ਪਸਾਰ ਹੀ*
*ਉਨ੍ਹਾਂ ਦਾ ਅੰਨ ਹੈ*
*ਹਨੇਰਾ ਨਹੀਂ ਚਾਹੁੰਦਾ*
*ਕਿ*
*ਕੋਈ ਮਸ਼ਾਲ ਜਗੇ*
*ਤੇ*
*ਲਾਟਾਂ ਨਾਲ*
*ਪੂਰਾ ਆਸਮਾਨ ਮਘੇ*
*ਇਸੇ ਲਈ ਉਹ*
*ਕਵੀਆਂ ਤੋਂ*
*ਵਿਦਵਾਨਾਂ ਤੋਂ*
*ਦੀਵੇ ਦੇ*
*ਸੋਹਲੇ ਗਵਾਉਂਦਾ ਹੈ*
*ਤੇ*
*ਕਿਸਾਨਾਂ ਦੇ*
*ਤਿਉਹਾਰ ਨੂੰ*
*ਉਸ ਤੋਂ ਮਨਵਾਉਂਦਾ ਹੈ*
*ਜੋ ਕਿਸਾਨ ਸ਼ਬਦ ਨੂੰ*
*ਮੂਲੋਂ ਹੀ ਭੁਲਾਉਂਦਾ ਹੈ*
*ਇਨ੍ਹਾਂ*
*ਭਾਵੁਕ ਕਵਿਤਾਵਾਂ*
*ਅਕਾਊ ਸੰਦੇਸ਼ਾਂ*
*ਰੰਗੀਨ ਚਿੱਤਰਾਂ ਹੇਠ*
*ਇੱਕ ਨਿੱਕਾ ਜਿਆ ਦੀਵਾ*
*ਮਰ ਜਾਂਦਾ ਹੈ*
*ਰਾਤ ਪੈਣ ਤੋਂ ਪਹਿਲਾਂ ਹੀ*
*ਜਦ ਤੁਸੀਂ*
*ਪੇਟ ਭਰ ਖਾ ਕੇ*
*ਖੇਡ ਰਹੇ ਹੁੰਦੇ ਹੋ ਜੂਆ*
*ਜਾਂ ਫਿਰ*
*ਫੱਕ ਰਹੇ ਹੁੰਦੇ ਹੋ*
*ਬਰੂਦ ਦਾ ਧੂੰਆਂ*
*ਤੇ*
*ਦੀਵੇ ਦਾ*
*ਅਜਾਈਂ ਬਲੀਦਾਨ*
*ਮੁਲਤਵੀ ਹੋ ਜਾਂਦਾ ਹੈ*
*ਹੋਰ ਇੱਕ ਸਾਲ ਲਈ*
*ਤੇ*
*ਸਾਲ ਭਰ ਹਨੇਰੇ ਦੇ*
*ਗੀਤ ਗਾਉਂਦਾ ਹੈ*
*ਬੁਝਿਆ ਹੋਇਆ ਦੀਵਾ*
ਮੂਲ ਲੇਖਕ:*ਹੂਬ ਨਾਥ*
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:



Post Comment