ਮਰਹੂਮ ਪੰਜਾਬੀ ਗਾਈਕ ਰਾਜਵੀਰ ਜਵੰਦਾ ਦੀ ਜੱਦੀ ਪਿੰਡ ਹੋਵੇਗੀ ਅੰਤਿਮ ਅਰਦਾਸ
ਜਗਰਾਉਂ, 17 ਅਕਤੂਬਰ – ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਖੇ ਹੋਵੇਗੀ। ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਅੰਤਿਮ ਅਰਦਾਸ ਹੋਵੇਗੀ। ਸਾਥੀ ਕਲਾਕਾਰਾਂ ਸਣੇ ਕਈ ਮਸ਼ਹੂਰ ਹਸਤੀਆਂ ਸ਼ਰਧਾਂਜਲੀ ਦੇਣਗੀਆਂ। ਦੱਸ ਦੇਈਏ ਕਿ ਜਵੰਦਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ 8 ਅਕਤੂਬਰ 2025 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਸਵੇਰੇ 11 ਵਜੇ ਤੋਂ 1 ਵਜੇ ਤੱਕ ਪਿੰਡ ਪੋਨਾ ਤਹਿਸੀਲ ਜਗਰਾਓਂ ਲੁਧਿਆਣਾ ਵਿਖੇ ਹੋਵੇਗੀ।
ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਬਾਈਕ ‘ਤੇ ਜਵੰਦਾ ਬੱਦੀ ਤੋਂ ਸ਼ਿਮਲਾ ਜਾ ਰਿਹਾ ਸੀ। 4 ਬਾਈਕਾਂ ‘ਤੇ 4 ਦੋਸਤ ਵੀ ਨਾਲ ਸਨ ਜੋ ਉਨ੍ਹਾਂ ਨਾਲ ਅੱਗੇ ਪਿੱਛੇ ਚੱਲ ਰਹੇ ਸਨ। ਪਿੰਜੌਰ ਵਿਚ ਬਾਈਕ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਗਿਆ । ਉਨ੍ਹਾਂ ਤੋਂ ਬਚਣ ਲਈ ਰਾਜਵੀਰ ਨੇ ਬਾਈਕ ਦੂਜੇ ਪਾਸੇ ਤੋਂ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਉਨ੍ਹਾਂ ਦੀ ਬਾਈਕ ਦੀ ਬਲੈਰੋ ਨਾਲ ਜ਼ੋਰਦਾਰ ਟੱਕਰ ਹੋ ਗਈ। ਸੇਫਟੀ ਗੀਅਰਸ ਪਹਿਨੇ ਸਨ, ਫਿਰ ਵੀ ਰੀੜ੍ਹ ਦੀ ਹੱਡੀ ਤੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਨੇੜੇ ਦੇ 2 ਹਸਪਤਾਲਾਂ ਵਿਚ ਲਿਜਾ ਕੇ ਮੁੱਢਲੀ ਏਡ ਦਿੱਤੀ ਗਈ। ਦੂਜੇ ਹਸਪਤਾਲ ਤੱਕ ਪਹੁੰਚਣ ਤੋਂ ਪਹਿਲਾਂ ਹਾਰਟ ਅਟੈਕ ਆ ਗਿਆ।
Share this content:



Post Comment