ਕਮਲਾ ਕੌਰ ਕਤਲ ਮਾਮਲਾ: 2 ਮੁਲਜ਼ਮ ਗ੍ਰਿਫਤਾਰ, ਦੋਵੇਂ ਮੁਲਜ਼ਮ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ
ਬਠਿੰਡਾ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲਾ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੋਗਾ ਦੇ ਜਸਪ੍ਰੀਤ ਸਿੰਘ ਅਤੇ ਤਰਨਤਾਰਨ ਦੇ ਨਿਮਨਜੀਤ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ ਹਨ।
ਪੁੱਛਗਿੱਛ ਦੌਰਾਨ, ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਕੰਚਨ ਆਪਣੇ ਨਾਮ ਕਮਲ ਕੌਰ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਗਲਤ ਰਸਤੇ ‘ਤੇ ਲੈ ਜਾ ਰਹੀ ਸੀ। ਉਸ ਦੀ ਪਹਿਲਾਂ ਵੀ ਸਮਝਾਇਆ ਗਿਆ ਸੀ, ਪਰ ਉਸ ਨੇ ਇੱਕ ਨਹੀਂ ਸੁਣੀ। ਕਾਰ ਖਰਾਬ ਹੋਣ ਦੇ ਬਹਾਨੇ, ਉਹ ਉਸ ਨੂੰ ਗੈਰਾਜ ਵਿੱਚ ਲੈ ਗਏ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਕਮਲ ਲੁਧਿਆਣਾ ਦੀ ਰਹਿਣ ਵਾਲੀ ਸੀ ਤੇ ਸੋਸ਼ਲ ਮੀਡੀਆ ‘ਤੇ ਆਪਣੀਆਂ ਅਸ਼ਲੀਲ ਵੀਡੀਓਜ਼ ਲਈ ਸੁਰਖ਼ੀਆਂ ਵਿੱਚ ਰਹਿੰਦੀ ਸੀ। ਕਮਲ ਕੌਰ ਦੇ ਇੰਸਟਾਗ੍ਰਾਮ ‘ਤੇ 383K ਫਾਲੋਅਰਜ਼ ਹਨ। ਕਮਲ ਕੌਰ ਯੂਟਿਊਬ ‘ਤੇ ਵੀ ਬਹੁਤ ਸਰਗਰਮ ਸੀ। ਅਸ਼ਲੀਲ ਵੀਡੀਓਜ਼ ਕਰ ਕੇ ਕਰੀਬ 7 ਮਹੀਨੇ ਪਹਿਲਾਂ ਅਰਸ਼ ਡੱਲਾ ਨੇ ਉਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ।
Share this content:


Post Comment