*ਗੁਰਦਾਸਪੁਰ ਨੇ ਕੀਤਾ ਸੈਕਿੰਡ ਰਨਰਜ ਟਰਾਫੀ ਤੇ ਕਬਜ਼ਾ
ਗੁਰਦਾਸਪੁਰ, 29 ਨਵੰਬਰ (ਗਿਆਨ ਸਿੰਘ/ਏ.ਡੀ.ਪੀ ਨਿਯੂਜ਼) – ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਪੱਧਰ ਦੇ ਜੂਡੋ ਮੁਕਾਬਲਿਆਂ ਵਿੱਚ 7 ਤਮਗੇ ਜਿੱਤ ਕੇ ਪੰਜਾਬ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਇਸ ਸਾਲ ਵੀ ਜਲੰਧਰ ਵਿਖੇ ਹੋਈਆਂ ਪੰਜਾਬ ਜੂਡੋ ਖੇਡਾਂ ਵਿਚ ਗੁਰਦਾਸਪੁਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜੂਡੋ ਕੋਚ ਰਵੀ ਕੁਮਾਰ ਦੀ ਸਖ਼ਤ ਮਿਹਨਤ ਸਦਕਾ ਇਕ ਗੋਲਡ ਮੈਡਲ, ਦੋ ਸਿਲਵਰ ਮੈਡਲ, ਪੰਜ ਬਰਾਉਨਜ ਮੈਡਲ ਜਿੱਤੇ ਹਨ।
ਜਾਣਕਾਰੀ ਅਨੁਸਾਰ 40 ਕਿਲੋ ਭਾਰ ਵਰਗ ਵਿੱਚ ਤਰੁਣ ਜੀਤ ਸਿੰਘ ਨੇ ਸਿਲਵਰ ਮੈਡਲ,45 ਕਿਲੋ ਭਾਰ ਵਰਗ ਵਿੱਚ ਆਦਰਸ਼ ਕੁਮਾਰ ਨੇ ਬਰਾਉਨਜ ਮੈਡਲ, 50 ਕਿਲੋ ਭਾਰ ਵਰਗ ਵਿੱਚ ਵਰਨੀਤ ਸਿੰਘ ਨੇ ਸਿਲਵਰ ਮੈਡਲ, 55 ਕਿਲੋ ਭਾਰ ਵਰਗ ਦਕਸ ਕੁਮਾਰ ਨੇ ਬਰਾਉਨਜ ਮੈਡਲ, ਰਘੁਨੰਦਨ ਨੇ 66 ਕਿਲੋ ਭਾਰ ਵਰਗ ਵਿੱਚ ਬਰਾਉਨਜ ਮੈਡਲ,81ਕਿਲੋ ਭਾਰ ਵਰਗ ਵਿੱਚ ਹਰਮਨਪ੍ਰੀਤ ਸਿੰਘ ਨੇ ਗੋਲਡ, 90 ਕਿਲੋ ਭਾਰ ਵਰਗ ਵਿੱਚ ਅਕਾਸ਼ਦੀਪ ਸਿੰਘ ਨੇ ਬਰਾਉਨਜ ਮੈਡਲ ਅਤੇ 90 ਕਿਲੋ ਭਾਰ ਵਰਗ ਤੋਂ ਵੱਧ ਭਾਰ ਵਿਚ ਕਾਰਤਿਕ ਗਿਲ ਨੇ ਬਰਾਉਨਜ ਮੈਡਲ ਜਿੱਤਿਆ ਹੈ। ਜੂਡੋ ਕੋਚ ਅਤੁਲ ਕੁਮਾਰ, ਦਿਨੇਸ਼ ਕੁਮਾਰ ਰਾਸ਼ਟਰੀ ਰੈਫਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਵਿਖੇ ਨੈਸ਼ਨਲ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਭਾਗ ਲੈਣਗੇ। ਪੰਜਾਬ ਜੂਡੋ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ ਸਾਬਕਾ ਐਸ ਐਸ ਪੀ ਵਿਜੀਲੈਂਸ, ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ, ਇੰਸਪੈਕਟਰ ਰਾਜਕੁਮਾਰ, ਇੰਸਪੈਕਟਰ ਕਪਿਲ ਕੌਂਸਲ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਇੰਸਪੈਕਟਰ ਸਾਹਿਲ ਪਠਾਣੀਆਂ, ਨਵੀਨ ਸਲਗੋਤਰਾ,ਸਤਿੰਦਰਪਾਲ ਸਿੰਘ , ਮੈਡਮ ਬਲਵਿੰਦਰ ਕੌਰ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਮਿਤਰਵਾਸੂ ਸ਼ਰਮਾ ਡਾਕਟਰ ਰਵਿੰਦਰ ਸਿੰਘ , ਹਰਦੀਪ ਕੁਮਾਰ, ਹਰਭਜਨ ਸਿੰਘ, ਪਰਮ ਕੁਲਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ ਅਤੇ ਆਸ ਪ੍ਰਗਟਾਈ ਹੈ ਕਿ ਪੰਜਾਬ ਦੀ ਟੀਮ ਵਿਚ ਚੁਣੇ ਖਿਡਾਰੀ ਨੈਸ਼ਨਲ ਪੱਧਰ ਤੇ ਮੈਡਲ ਜਿੱਤਣ ਵਿਚ ਕਾਮਯਾਬ ਹੋਣਗੇ