ਲਾਸ ਵੇਗਾਸ, 23 ਨਵੰਬਰ – ਭਾਵੇਂ ਹੀ ਜੈਕ ਪਾਲ ਦੇ ਵਿਰੁੱਧ ਮਾਈਕ ਟਾਇਸਨ ਦੀ ਹਾਰ ਨੇ ਪ੍ਰਸ਼ੰਸਕਾਂ ਦਾ ਦਿਲ ਤੋੜਿਆ ਹੈ ਪਰ ਇਸ ਮੈਚ ਵਿਚ ਸੱਟੇਬਾਜ਼ੀ ਦੇ ਸਾਰੇ ਰਿਕਾਰਡ ਟੁੱਟ ਗਏ। ਇਹ ਹੁਣ ਤੱਕ ਦਾ ਸਭ ਤੋਂ ਵੱਧ ਸੱਟੇਬਾਜ਼ੀ ਮੁੱਕੇਬਾਜ਼ੀ ਜਾਂ ਮਿਕਸਡ ਮਾਰਸ਼ਲ ਆਰਟਸ ਮੈਚ ਬਣ ਗਿਆ ਹੈ। ਸੱਟੇਬਾਜ਼ੀ ਵੈੱਬਸਾਈਟ ਬੇਟਐੱਮਜੀਐੱਮਦੇ ਅਨੁਸਾਰ, ਇਸ ਮੈਚ ਵਿਚ ਹੋਰ ਖੇਡਾਂ ਦੇ ਮੈਚਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਸੱਟਾ ਲੱਗਾ ਅਤੇ ਚਾਰ ਗੁਣਾ ਜ਼ਿਆਦਾ ਪੈਸਾ ਮਿਲਿਆ।2018 ਤੋਂ ਪਹਿਲਾਂ, ਨੇਵਾਦਾ ਨੂੰ ਛੱਡ ਕੇ ਅਮਰੀਕਾ ਦੇ ਹੋਰ ਸ਼ਹਿਰਾਂ ਵਿਚ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਗਈ ਸੀ। ਇਹ ਅਜੇ ਵੀ 38 ਰਾਜਾਂ ਵਿਚ ਗੈਰ-ਕਾਨੂੰਨੀ ਹੈ। ਇਹੀ ਕਾਰਨ ਹੈ ਕਿ ਇਸ ਮੈਚ ਵਿਚ ਖੇਡੇ ਗਏ ਦਾਅ ਦੀ ਤੁਲਨਾ ਪਿਛਲੇ ਸਮੇਂ ਵਿਚ ਹੋਏ ਕਈ ਮੈਚਾਂ ਨਾਲ ਨਹੀਂ ਕੀਤੀ ਜਾ ਸਕਦੀ। ਲੋਕ ਇਸ ਗੱਲ ‘ਤੇ ਸਭ ਤੋਂ ਵੱਧ ਸੱਟਾ ਲਗਾ ਰਹੇ ਸਨ ਕਿ ਕੀ ਟਾਇਸਨ ਨਾਕਆਊਟ, ਸਰਬਸੰਮਤੀ ਨਾਲ ਲਏ ਗਏ ਫੈਸਲੇ, ਜਾਂ ਪਹਿਲੇ ਗੇੜ ਦੇ ਨਾਕਆਊਟ ਨਾਲ ਜਿੱਤੇਗਾ। 67 ਫੀਸਦੀ ਟਿਕਟ ਅਤੇ 53 ਫੀਸਦੀ ਪੈਸੇ ਟਾਇਸਨ ‘ਤੇ ਲਗਾਏ ਗਏ ਸੀ।