ਐੱਨਜੀਟੀ ਵੱਲੋਂ ਪੰਜਾਬ ਵਿੱਚ ਦਵਾਈ ਕੰਪਨੀ ਨੂੰ ਲਗਿਆ ਪੰਜ ਕਰੋੜ ਰੁਪਏ ਜੁਰਮਾਨਾ

ਨਵੀਂ ਦਿੱਲੀ, 23 ਨਵੰਬਰ – ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਪੰਜਾਬ ਵਿੱਚ ਦਵਾਈਆਂ ਬਣਾਉਣ ਵਾਲੀ ਇੱਕ ਕੰਪਨੀ ਨੂੰ ‘‘ਵਾਤਾਵਰਨ ਸਬੰਧੀ ਨੇਮਾਂ’ ਦੀ ਉਲੰਘਣਾ ਲਈ 5 ਕਰੋੜ ਰੁਪਏ ਅੰਤਰਿਮ ਜੁਰਮਾਨਾ ਲਾਇਆ ਹੈ। ਐੱਨਜੀਟੀ ਨੇ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਪੀਐੱਸਪੀਸੀਬੀ) ਦੀ ਆਪਣੇ ਫਰਜ਼ ਨਿਭਾਉਣ ’ਚ ਨਾਕਾਮ ਰਹਿਣ ’ਤੇ ਨਿਖੇਧੀ ਕਰਦਿਆਂ ਬੋਰਡ ਨੂੰ ਮੁਆਵਜ਼ਾ ਰਾਸ਼ੀ ਤੈਅ ਕਰਨ ਤੋਂ ਇਲਾਵਾ ਥੋਕ ਦਵਾਈ ਨਿਰਮਾਤਾ ਯੂੁਨਿਟ ਖਿਲਾਫ਼ ਅਪਰਾਧਕ ਕਾਰਵਾਈ ਸ਼ੁਰੂ ਕਰਨ ਦਾ ਨਿਰਦੇਸ਼ ਵੀ ਦਿੱਤਾ। ਕੌਮੀ ਗਰੀਨ ਟ੍ਰਿਬਿਊਨਲ ਨੇ ਵੀਰਵਾਰ ਨੂੰ ਇਹ ਨਿਰਦੇਸ਼ ਪੰਜਾਬ ਦੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ (ਐੱਸਏਐੱਸ) ਨਗਰ ’ਚ ਪੈਂਦੇ ਪਿੰਡ ਹੈਬਤਪੁਰ ਸਥਿਤ ਨੈਕਟਰ ਲਾਈਫ ਸਾਇੰਸਿਜ਼ ਲਿਮਟਿਡ ਜਿਸ ਵੱਲੋਂ ਕਥਿਤ ਤੌਰ ’ਤੇ ਬਹੁਤ ਜ਼ਿਆਦਾ ਪ੍ਰਦੂਸ਼ਿਤ ਰਸਾਇਣ ਖੇਤੀ ਵਾਲੀ ਜ਼ਮੀਨ ’ਚ ਛੱਡੇ ਜਾਣ ਕਾਰਨ ਫਸਲਾਂ ਤੇ ਜ਼ਮੀਨ ਦਾ ਨੁਕਸਾਨ ਹੋ ਰਿਹਾ ਹੈ, ਖਿਲਾਫ਼ ਇੱਕ ਅਪੀਲ ’ਤੇ ਸੁਣਵਾਈ ਕਰਦਿਆਂ ਦਿੱਤੇ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...