Loading Now

9 ਅਕਤੂਬਰ ਨੂੰ ਟਰਾਂਟੋ ਤੋਂ ਸ਼ੁਰੂ ਹੋਵੇਗਾ ‘Sign to God World Tour’

9 ਅਕਤੂਬਰ ਨੂੰ ਟਰਾਂਟੋ ਤੋਂ ਸ਼ੁਰੂ ਹੋਵੇਗਾ ‘Sign to God World Tour’

3, ਅਕਤੂਬਰ – ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ Hologram Tour ਦਾ ਅਧਿਕਾਰਤ ਐਲਾਨ ਹੋ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਇਸ ਟੂਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸਨ। ਹੁਣ ਪਿਤਾ ਬਲਕੌਰ ਸਿੰਘ ਨੇ ਟੂਰ ਬਾਰੇ ਦੱਸਿਆ ਹੈ ਕਿ ਇਹ ਲਗਭਗ ਦੋ ਘੰਟਿਆਂ ਦਾ ਸ਼ੋਅ ਹੋਵੇਗਾ। ਇਸ ਵਿੱਚ ਸਿੱਧੂ ਮੂਸੇਵਾਲਾ ਦਾ ਸਟਾਈਲ ਦੇਖਣ ਨੂੰ ਮਿਲੇਗਾ। ਆਪਣੇ Instagram ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਬਲਕੌਰ ਸਿੰਘ ਨੇ ਕਿਹਾ ਕਿ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦਾ Sign to God World Tour ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਾ ਪਹਿਲਾ ਸ਼ੋਅ 9 ਅਕਤੂਬਰ ਨੂੰ Toronto ਵਿੱਚ ਕਰਵਾਇਆ ਜਾਵੇਗਾ। ਇਸ ਸ਼ੋਅ ਨੂੰ ਲੈ ਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਭਾਵੁਕ ਸੰਦੇਸ਼ ਵੀ ਜਾਰੀ ਕੀਤਾ ਹੈ ਅਤੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਇਸ ਗ੍ਰੈਂਡ ਇਵੈਂਟ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਸਿੱਧੂ ਦੇ ਪਿਤਾ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇੱਕ Hologram Show ਨਹੀਂ ਹੋਵੇਗਾ, ਸਗੋਂ ਇਸ ਵਿੱਚ ਕਈ ਨਾਮੀ ਕਲਾਕਾਰ ਵੀ ਸ਼ਿਰਕਤ ਕਰਨਗੇ ਅਤੇ ਆਪਣੀਆਂ ਪੇਸ਼ਕਾਰੀਆਂ ਦੇਣਗੇ। ਲਗਭਗ ਢਾਈ ਘੰਟਿਆਂ ਦਾ ਇਹ ਸ਼ੋਅ ਮਨੋਰੰਜਨ ਨਾਲ ਭਰਪੂਰ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਆਪਣੇ ਪੂਰੇ ਪਰਿਵਾਰ ਨਾਲ ਇਸ ਸ਼ੋਅ ਵਿੱਚ ਮੌਜੂਦ ਰਹਿਣਗੇ। ਪ੍ਰਸ਼ੰਸਕਾਂ ਨੂੰ ਸੱਦਾ ਦਿੰਦੇ ਹੋਏ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ Toronto ਵਿੱਚ ਸਾਰੇ ਪ੍ਰਸ਼ੰਸਕਾਂ ਨੂੰ ਮਿਲਣ ਦਾ ਮੌਕਾ ਮਿਲੇਗਾ। ਇਸ ਦੌਰਾਨ ਉਹ ਸਿੱਧੂ ਦੀ ਜ਼ਿੰਦਗੀ, ਉਨ੍ਹਾਂ ਦੀ Biography ਅਤੇ ਯਾਦਾਂ ਨਾਲ ਜੁੜੀਆਂ ਕਈ ਖ਼ਾਸ ਗੱਲਾਂ ਵੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਨਗੇ। ਉਨ੍ਹਾਂ ਨੇ ਉਮੀਦ ਜਤਾਈ ਕਿ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਸ਼ੋਅ ਨੂੰ ਇਤਿਹਾਸਕ ਬਣਾਉਣਗੇ।

ਮੌਤ ਤੋਂ ਬਾਅਦ ਕਿਸੇ ਪੰਜਾਬੀ ਕਲਾਕਾਰ ਦਾ ਪਹਿਲਾ Hologram Show

ਮੌਤ ਤੋਂ ਬਾਅਦ ਕਿਸੇ ਪੰਜਾਬੀ ਕਲਾਕਾਰ ਦਾ ਇਹ ਪਹਿਲਾ Hologram Show ਹੋਵੇਗਾ। ਸਿੱਧੂ ਮੂਸੇਵਾਲਾ ਦਾ ਇਹ ਸ਼ੋਅ 8 ਦੇਸ਼ਾਂ ਵਿੱਚ ਰਿਲੀਜ਼ ਹੋਵੇਗਾ। ਪਹਿਲੀ ਵਾਰ ਪਾਕਿਸਤਾਨ ਵਿੱਚ ਵੀ ਇਹ ਸ਼ੋਅ ਕਰਵਾਇਆ ਜਾਵੇਗਾ। ਸਿੱਧੂ ਮੂਸੇਵਾਲਾ ਦੇ ਪਾਕਿਸਤਾਨ ਵਿੱਚ ਲੱਖਾਂ ਪ੍ਰਸ਼ੰਸਕ ਹਨ। ਸਿੱਧੂ ਨੇ ਇੱਕ ਪ੍ਰੋਗਰਾਮ ਵਿੱਚ ਪਾਕਿਸਤਾਨ ਵਿੱਚ ਸ਼ੋਅ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਪੂਰਾ ਕਰਨ ਜਾ ਰਹੇ ਹਨ। ਸਿੱਧੂ ਦੇ ਗੀਤਾਂ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਆਉਣ ਵਾਲੇ 30 ਸਾਲਾਂ ਤੱਕ ਉਹ ਸਿੱਧੂ ਦੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਤੋਹਫ਼ਾ ਦਿੰਦੇ ਰਹਿਣਗੇ। ਮੂਸੇਵਾਲਾ ਨੇ ਬਹੁਤ ਸਾਰੇ ਗੀਤ ਲਿਖੇ ਹਨ, ਜਿਨ੍ਹਾਂ ਵਿੱਚੋਂ ਹਰ ਸਾਲ ਇੱਕ ਗੀਤ ਰਿਲੀਜ਼ ਹੁੰਦਾ ਰਹੇਗਾ।

ਓਰਿਜਨਲ ਸ਼ੋਅ ਵਾਂਗ ਤਿਆਰ ਕੀਤਾ ਗਿਆ ਹੈ Hologram Tour

ਤੇਜ਼ ਰੌਸ਼ਨੀਆਂ, ਜੋਸ਼ ਨਾਲ ਭਰੀ ਭੀੜ ਅਤੇ ਗੂੰਜਦੇ ਸੁਪਰਹਿੱਟ ਗੀਤਾਂ ਦੇ ਵਿਚਕਾਰ ਜਦੋਂ ਸਿੱਧੂ ਮੂਸੇਵਾਲਾ ਦਾ Hologram ਸਟੇਜ ‘ਤੇ ਆਵੇਗਾ, ਤਾਂ ਦਰਸ਼ਕਾਂ ਨੂੰ ਕੁਝ ਪਲਾਂ ਲਈ ਅਜਿਹਾ ਮਹਿਸੂਸ ਹੋਵੇਗਾ, ਜਿਵੇਂ ਉਹ ਖੁਦ ਉਨ੍ਹਾਂ ਦੇ ਸਾਹਮਣੇ ਖੜ੍ਹੇ ਹਨ। Sign to War 2026 World Tour ਦੇ ਤਹਿਤ ਸਿੰਗਰ ਦੀ ਇਹ ਡਿਜੀਟਲ ਵਾਪਸੀ 3D Projection Technology ਰਾਹੀਂ ਹੋਵੇਗੀ। ਇਸ ਤਕਨੀਕ ਰਾਹੀਂ ਉਨ੍ਹਾਂ ਦੀ ਅਸਲੀ ਆਵਾਜ਼, ਗੀਤਾਂ ਅਤੇ Swag ਦੇ ਨਾਲ ਉਨ੍ਹਾਂ ਦਾ 3D ਅਵਤਾਰ ਸਟੇਜ ‘ਤੇ ਦਿਖਾਈ ਦੇਵੇਗਾ। ਇਸ ਤੋਂ ਪਹਿਲਾਂ Michael Jackson, Tupac ਅਤੇ Whitney Houston ਵਰਗੇ ਕਲਾਕਾਰਾਂ ਨਾਲ ਵੀ ਅਜਿਹਾ ਕੀਤਾ ਜਾ ਚੁੱਕਾ ਹੈ।

Share this content:

Post Comment