Loading Now

9ਵੀਂ ਤੇ 11ਵੀਂ ਜਮਾਤ ਦੇ ਦਾਖ਼ਲੇ ਲਈ ਜਵਾਹਰ ਨਵੋਦਿਆ ਵਿਦਿਆਲਿਆ ’ਚ ਖਾਲੀ ਸੀਟਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

9ਵੀਂ ਤੇ 11ਵੀਂ ਜਮਾਤ ਦੇ ਦਾਖ਼ਲੇ ਲਈ ਜਵਾਹਰ ਨਵੋਦਿਆ ਵਿਦਿਆਲਿਆ ’ਚ ਖਾਲੀ ਸੀਟਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਜਲੰਧਰ, 19 ਅਗਸਤ – ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਸ਼ਾਹਕੋਟ) ਵਿਖੇ ਵਿਦਿਅਕ ਵਰ੍ਹੇ 2026-27 ਲਈ ਖਾਲੀ ਸੀਟਾਂ ਲਈ ਨੌਂਵੀਂ ਤੇ ਗਿਆਰਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਦਾਖ਼ਲਾ ਫਾਰਮ ਭਰਨ ਦੀ ਆਖਰੀ ਮਿਤੀ 23 ਸਤੰਬਰ 2025 ਹੈ। ਲੇਟਰਲ ਐਂਟਰੀ ਚੋਣ ਪ੍ਰੀਖਿਆ 7 ਫਰਵਰੀ 2026 ਨੂੰ ਹੋਵੇਗੀ। ਉਮੀਦਵਾਰ ਇਸ ਪ੍ਰੀਖਿਆ ਲਈ ਕੇਵਲ ਆਨਲਾਈਨ ਦਾਖਲਾ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ। 9ਵੀਂ ਕਲਾਸ ਲਈ ਆਨਲਾਈਨ ਰਜਿਸਟ੍ਰੇਸ਼ਨ ਲਈ ਲਿੰਕ https://cbseitms.nic.in/2025/nvsix_9 ਅਤੇ 11ਵੀਂ ਕਲਾਸ ਲਈ ਲਿੰਕ https://cbseitms.nic.in/2025/nvsxi_11 ਹੈ। ਇਸ ਚੋਣ ਪ੍ਰੀਖਿਆ ਵਿੱਚ ਜ਼ਿਲ੍ਹਾ ਜਲੰਧਰ ਦੇ ਕਿਸੇ ਵੀ ਸਰਕਾਰੀ/ਮਾਨਤਾ ਪ੍ਰਾਪਤ ਸਕੂਲ ਵਿੱਚ ਨਿਯਮਿਤ ਤੌਰ ‘ਤੇ ਪੜ੍ਹਦੇ ਵਿਦਿਆਰਥੀ ਯੋਗ ਹਨ।

Share this content:

Post Comment