ਨਵੀਂ ਦਿੱਲੀ, 18 ਅਕਤੂਬਰ – ਐਪਲ ਦਾ ਆਉਣ ਵਾਲਾ iPhone SE 4 ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇਸ ਕਿਫਾਇਤੀ ਆਈਫੋਨ ਬਾਰੇ ਖਬਰਾਂ ਹਨ ਕਿ ਕੰਪਨੀ ਇਸ ਨੂੰ 2025 ਦੀ ਸ਼ੁਰੂਆਤ ‘ਚ ਲਾਂਚ ਕਰ ਸਕਦੀ ਹੈ। ਫਿਲਹਾਲ iPhone SE 4 ਦੇ ਲਾਂਚ ਨੂੰ ਲੈ ਕੇ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਲੀਕ ਹੋਈਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੰਪਨੀ ਆਪਣੇ ਕਿਫਾਇਤੀ ਆਈਫੋਨ ਨੂੰ ਇੱਕ ਵੱਡੇ ਅਪਗ੍ਰੇਡ ਦੇ ਨਾਲ ਮਾਰਕੀਟ ਵਿੱਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਜੇਕਰ ਤੁਸੀਂ ਵੀ iPhone SE 4 ਦੇ ਲਾਂਚ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਇਸ ਆਉਣ ਵਾਲੇ iPhone ਮਾਡਲ ਬਾਰੇ ਹੁਣ ਤਕ ਸਾਹਮਣੇ ਆਈ ਜਾਣਕਾਰੀ ਬਾਰੇ ਦੱਸਣ ਜਾ ਰਹੇ ਹਾਂ।
Apple iPhone SE 4 ਡਿਜ਼ਾਈਨ
ਆਈਫੋਨ SE 4 ਦੇ ਬਾਰੇ ‘ਚ ਕਿਹਾ ਜਾ ਰਿਹਾ ਹੈ ਕਿ ਇਸ ਦਾ ਡਿਜ਼ਾਈਨ iPhone 8 ਤੋਂ ਉੱਪਰ ਦੇ ਕਿਸੇ ਵੀ ਮਾਡਲ ਵਰਗਾ ਹੋਵੇਗਾ। ਹਾਲਾਂਕਿ ਕੁਝ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦਾ ਡਿਜ਼ਾਈਨ ਲੇਟੈਸਟ ਆਈਫੋਨ ਸੀਰੀਜ਼ ਵਰਗਾ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਦੇ ਡਿਸਪਲੇਅ ਸਾਈਜ਼ ਨੂੰ ਪਹਿਲਾਂ ਦੇ ਮੁਕਾਬਲੇ ਵਧਾ ਦਿੱਤਾ ਗਿਆ ਹੈ। ਨਵੇਂ iPhone SE ਵਿੱਚ 6.06-ਇੰਚ ਦੀ ਡਿਸਪਲੇਅ ਹੋਵੇਗੀ। ਆਉਣ ਵਾਲੇ iPhone SE ਮਾਡਲ ਦੀ ਡਿਸਪਲੇਅ iPhone 14 ਵਰਗੀ ਹੋਵੇਗੀ, ਜਿਸ ‘ਚ USB ਟਾਈਪ C ਅਤੇ ਸਿੰਗਲ ਕੈਮਰਾ ਦਿੱਤਾ ਜਾਵੇਗਾ। MacRumors ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ iPhone SE 4 ਵਿੱਚ 48 MP ਪ੍ਰਾਇਮਰੀ ਕੈਮਰਾ ਹੋਵੇਗਾ। ਇਸ ਦੇ ਨਾਲ ਹੀ ਇਸ ਫੋਨ ‘ਚ ਐਕਸ਼ਨ ਬਟਨ ਵੀ ਮਿਲੇਗਾ। ਫਿਲਹਾਲ ਫੋਨ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।
Apple iPhone SE 4 ਦੀ ਡਿਸਪਲੇਅ ਕਿਵੇਂ ਦੀ ਹੋਵੇਗੀ?
iPhone SE 4 ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ‘ਚ 60Hz ਰਿਫਰੈਸ਼ ਰੇਟ ਦੇ ਨਾਲ 6.1-ਇੰਚ ਦਾ OLED ਡਿਸਪਲੇਅ ਪੈਨਲ ਹੋਵੇਗਾ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਸ ਵਿਚ ਨੌਚ ਮਿਲੇਗੀ ਜਾਂ ਫਿਰ ਡਾਇਨਾਮਿਕ ਆਈਲੈਂਡ ਇਹ ਸਾਫ਼ ਨਹੀਂ ਹੈ।
Apple iPhone SE 4 ਕੈਮਰਾ
iPhone SE 4 ‘ਚ ਸਿੰਗਲ ਰੀਅਰ ਕੈਮਰਾ ਹੋਵੇਗਾ ਜੋ ਕਿ 48 MP ਦਾ ਸੈਂਸਰ ਹੋਵੇਗਾ। ਇਸ ਦੇ ਨਾਲ ਹੀ iPhone SE 4 ‘ਚ ਸੈਲਫੀ ਲਈ 12 MP ਦਾ ਫਰੰਟ ਕੈਮਰਾ ਮਿਲ ਸਕਦਾ ਹੈ।
Apple iPhone SE 4 ਪ੍ਰੋਸੈਸਰ ਤੇ ਬੈਟਰੀ
iPhone SE 4 ‘ਚ A18 ਚਿਪਸੈੱਟ ਦਿੱਤਾ ਜਾਵੇਗਾ। ਇਹ ਚਿਪਸੈੱਟ ਆਈਫੋਨ 16 ‘ਚ ਦਿੱਤਾ ਗਿਆ ਹੈ ਜੋ ਐਪਲ ਇੰਟੈਲੀਜੈਂਸ ਫੀਚਰ ਨੂੰ ਸਪੋਰਟ ਕਰੇਗਾ। ਫੋਨ ‘ਚ 3279 mAh ਦੀ ਬੈਟਰੀ ਦਿੱਤੀ ਜਾਵੇਗੀ ਜੋ ਆਈਫੋਨ 14 ‘ਚ ਦਿੱਤੀ ਗਈ ਸੀ।
ਕੀ ਹੋਵੇਗੀ Apple iPhone SE 4 ਦੀ ਕੀਮਤ?
MacRumors ਦੀ ਰਿਪੋਰਟ ਮੁਤਾਬਕ iPhone SE 4 ਨੂੰ ਗਲੋਬਲ ਬਾਜ਼ਾਰ ‘ਚ 500 ਡਾਲਰ ਦੀ ਕੀਮਤ ‘ਚ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ ਲਾਂਚ ਡੇਟ ਤੇ ਕੀਮਤ ਬਾਰੇ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।