ਸਕੈਮਰ AI ਰਾਹੀਂ ਪਲਕ ਝਪਕਦੇ ਹੀ ਹੈਕ ਕਰ ਸਕਦੇ ਹਨ ਤੁਹਾਡਾ ਗੂਗਲ ਅਕਾਊਂਟ

ਨਵੀਂ ਦਿੱਲੀ, 17 ਅਕਤੂਬਰ – ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਕਈ ਕੰਮ ਹੁਣ ਆਸਾਨੀ ਨਾਲ ਹੋ ਸਕਦੇ ਹਨ ਪਰ ਇਸ ਦੇ ਕਈ ਖ਼ਤਰੇ ਵੀ ਹਨ। ਏਆਈ ਦੀ ਮਦਦ ਨਾਲ ਹੈਕਰਸ ਏਆਈ- ਜਨਰੇਟਡ ਕੋਡ, ਫਿਸ਼ਿੰਗ ਈਮੇਲ ਤੇ ਡੀਪਫੇਕ ਦੀ ਵਰਤੋਂ ਕਰ ਕੇ ਧੋਖਾਧੜੀ ਕਰ ਰਹੇ ਹਨ। ਏਆਈ ਦੀ ਮਦਦ ਨਾਲ ਹੋ ਰਹੀ ਧੋਖਾਧੜੀ ਇੰਨੀ ਰਿਅਲਿਸਟਿਕ ਹੈ ਕਿ ਸਕਿਊਰਟੀ ਐਕਸਪੋਰਟ ਵੀ ਕਈ ਵਾਰ ਮੂਰਖ ਬਣ ਜਾਂਦੇ ਹਨ। Forbes ਨੇ ਆਪਣੀ ਇਕ ਰਿਪੋਰਟ ‘ਚ ਦੱਸਿਆ ਕਿ ਸੁਪਰ-ਰਿਅਲਿਸਟਿਕ ਏਆਈ ਸਕੈਮ ਜ਼ਰੀਏ ਸਕੈਮਰ Gmail ਅਕਾਊਂਟ ਨੂੰ ਟਾਰਗੇਟ ਕਰ ਰਹੇ ਹਨ।

ਕਿਵੇਂ ਕੰਮ ਕਰਦੈ AI ਸਕੈਮ

ਸਕੈਮ ਦਾ ਇਹ ਤਰੀਕਾ ਕਾਫ਼ੀ ਹੱਦ ਤਕ ਸਾਮਾਨ ਫਿਸ਼ਿੰਗ ਦੀ ਤਰ੍ਹਾਂ ਏਆਈ ਦੀ ਮਦਦ ਨਾਲ ਸਕੈਮਰਸ ਇਸ ‘ਚ ਜ਼ਿਆਦਾ ਸਫਲ ਹੋ ਰਿਹਾ ਹੈ। ਸਕੈਮਰਸ ਯੂਜ਼ਰਜ਼ ਨੂੰ Gmail ਅਕਾਊਂਟ ਰੀਸਟੋਰ ਕਰਨ ਲਈ Message ਭੇਜਦੇ ਹਨ। ਇਸ ਮੇਲ ‘ਚ ਉਨ੍ਹਾਂ ਕੋਲ ਇਕ Confirmation Link ਆਉਂਦਾ ਹੈ। ਇਸ ਦੇ ਨਾਲ ਹੀ ਯੂਜ਼ਰਜ਼ ਜੇ ਮੇਲ ਇਗਨੋਰ ਕਰ ਦਿੰਦੇ ਹਨ ਤਾਂ ਸਕੈਮਰਸ ਏਆਈ ਕਾਲ ਵੀ ਕਰ ਸਕਦੇ ਹਨ। ਜੇ ਕੋਈ ਯੂਜ਼ਰ ਇਸ ਕਾਲ ਨੂੰ Receive ਕਰਦਾ ਹੈ ਤਾਂ ਏਆਈ ਜ਼ਰੀਏ ਸਕੈਮਰਸ ਉਨ੍ਹਾਂ ਨਾਲ ਗੱਲ ਕਰਦੇ ਹਨ। ਸਕੈਮਰ ਉਨ੍ਹਾਂ ਨੂੰ Google ਅਕਾਊਂਟ ‘ਤੇ ਸ਼ੱਕੀ ਗਤੀਵਿਧੀ ਨੂੰ ਲੈ ਕੇ Inform ਕਰਦੇ ਹਨ। ਕਈ ਵਾਰ ਯੂਜ਼ਰਜ਼ ਸਕੈਮਰ ਦੇ ਜਾਲ ‘ਚ ਫਸ ਜਾਂਦੇ ਹਨ। ਇਸ ਤੋਂ ਬਾਅਦ ਉਹ ਸਕੈਮਰ ਲਈ ਫਿਲ਼ਸ਼ਿੰਗ ਮੇਲ ਨੂੰ ਅਨਜਾਣੇ ‘ਚ Open ਕਰ ਕੇ ਦਿੱਤੇ ਲਿੰਕ ‘ਤੇ ਕਲਿੱਕ ਕਰ ਦਿੰਦੇ ਹਨ। ਇਹ ਲਿੰਕ ਯੂਜ਼ਰ ਦੇ Google ਬਿਜ਼ਨੈਸ ਪੇਜ ਦਾ ਅਕਸੈਸ ਸਕੈਮਰਸ ਨੂੰ ਦੇ ਦਿੰਦਾ ਹੈ।

ਕਿਵੇਂ ਕਰਨੀ ਸਕੈਮ ਦੀ ਪਛਾਣ

ਇਸ ਤਰ੍ਹਾਂ ਦੀ ਹੋਣ ਵਾਲੀ ਹੈਕ ਦੀ ਕੋਸ਼ਿਸ਼ ਸਾਰੇ ਯੂਜ਼ਰਜ਼ ਲਈ ਕਾਫ਼ੀ ਖ਼ਤਰਨਾਕ ਹੈ। ਅਜਿਹੀ ਸਥਿਤੀ ‘ਚ ਇਹ ਸਮਝਣਾ ਜ਼ਰੂਰੀ ਹੈ ਕਿ ਸਕੈਮ ਦੀ ਇਨ੍ਹਾਂ ਤਰੀਕਿਆਂ ਦੀ ਪਛਾਣ ਕਿਵੇਂ ਕਰ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਦੇ ਹਾਂ, ਜਿਸ ਨਾਲ ਤੁਸੀਂ ਸਕੈਮ ਦੀਆ ਇਨ੍ਹਾਂ ਕੋਸ਼ਿਸ਼ਾਂ ਦੀ ਆਸਾਨੀ ਨਾਲ ਪਛਾਣ ਕਰ ਸਕਦੇ ਹੋ। ਕਿਸੇ ਵੀ ਸਕੈਮ ਦੀ ਪਛਾਣ ਕਰਨਾ ਉਦੋਂ ਹੋਰ ਵੀ ਸੌਖਾ ਹੋ ਜਾਂਦਾ ਹੈ, ਜਿਸ ‘ਚ ਸਕੈਮਰ ਜਲਦਬਾਜ਼ੀ ਦਿਖਾਉਂਦੇ ਹਨ। ਉਹ ਤੁਹਾਡੇ ਸਾਹਮਣੇ ਦਹਿਸ਼ਤ ਦੀ ਸਥਿਤੀ ਪੈਂਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇ ਤੁਹਾਡੇ ਨਾਲ ਵੀ ਕੁਝ ਅਜਿਹਾ ਹੁੰਦਾ ਹੈ ਤਾਂ ਸਮਝ ਜਾਓ ਕਿ ਮਾਮਲਾ ਕੁਝ ਗੜਬੜ ਹੈ। ਇਸ ਦੇ ਨਾਲ ਹੀ ਦੁਨੀਆ ਭਰ ‘ਚ 2.5 ਬਿਲੀਅਨ ਯੂਜ਼ਰ ਹੈ। ਇਸ ਏਆਈ ਸਕੈਮ ਦੀ ਵਰਤੋਂ Gmail ਯੂਜ਼ਰਜ਼ ਨੂੰ ਟਾਰਗੇਟ ਕਰਨ ਲਈ ਕੀਤੀ ਜਾ ਰਹੀ ਹੈ। ਜੇ ਤੁਸੀ ਵੀ Gmail ਦੀ ਵਰਤੋਂ ਕਰਦੇ ਹੋ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਸਾਵਧਾਨ ਰਹੋ। ਕਿਸੇ ਵੀ ਸ਼ੱਕੀ ਸੂਚਨਾਵਾਂ, ਈਮੇਲਾਂ ਤੇ ਕਾਲਾਂ ‘ਤੇ ਅੰਨ੍ਹੇਵਾਹ ਭਰੋਸਾ ਨਾ ਕਰੋ। Google ਤੁਹਾਡੇ ਅਕਾਊਂਟ ਨਾਲ ਜੁੜੀ ਡਿਟੇਲ ਨਾਲ ਨਹੀਂ ਬਲਕਿ Automated ਈਮੇਲ ਨਾਲ ਸ਼ੇਅਰ ਕਰਦਾ ਹੈ। ਇਸ ਦੇ ਨਾਲ ਹੀ ਤੁਹਾਨੂੰ ਸਮੇਂ-ਸਮੇਂ ‘ਤੇ ਆਪਣੇ Google ਅਕਾਊਂਟ ਦੀ ਸਕਿਊਰਟੀ ਸੈਟਿੰਗ ਵੀ ਚੈੱਕ ਕਰਨੀ ਚਾਹੀਦੀ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...