8 ਨਵੰਬਰ ਤੋਂ ਚੱਲੇਗੀ ਫ਼ਿਰੋਜ਼ਪੁਰ ਤੋਂ ਦਿੱਲੀ “ਵੰਦੇ ਭਾਰਤ ਐਕਸਪ੍ਰੈਸ”
ਫਿਰੋਜ਼ਪੁਰ, 7 ਨਵੰਬਰ – ਉੱਤਰ ਰੇਲਵੇ ਨੇ ਪੰਜਾਬ ਦੇ ਲੋਕਾਂ ਲਈ ਇੱਕ ਨਵੀਂ “ਵੰਦੇ ਭਾਰਤ ਐਕਸਪ੍ਰੈਸ” ਸੇਵਾ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਹ ਟਰੇਨ ਫਿਰੋਜ਼ਪੁਰ ਕੈਂਟ ਅਤੇ ਦਿੱਲੀ ਜੰਕਸ਼ਨ ਵਿਚਾਲੇ ਚੱਲੇਗੀ, ਜਿਸ ਨਾਲ ਇਸ ਖੇਤਰ ਦੇ ਯਾਤਰੀਆਂ ਲਈ ਕੁਨੈਕਟੀਵੀਟੀ ਅਤੇ ਯਾਤਰਾ ਦਾ ਸਮਾਂ ਕਾਫੀ ਬਿਹਤਰ ਹੋ ਜਾਵੇਗਾ।
PM ਮੋਦੀ ਕੱਲ੍ਹ ਕਰਨਗੇ ਉਦਘਾਟਨ
ਇਸ ਨਵੀਂ ਸੈਮੀ-ਹਾਈ-ਸਪੀਡ ਟਰੇਨ (ਟ੍ਰੇਨ ਨੰਬਰ 02462/26462) ਦਾ ਸ਼ੁਭ ਆਰੰਭ ਕੱਲ੍ਹ (ਸ਼ਨੀਵਾਰ, 8 ਨਵੰਬਰ, 2025) ਨੂੰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੇਵਾ ਦਾ virtually ਉਦਘਾਟਨ ਕਰਨਗੇ।
ਕੱਲ੍ਹ ਦਾ ਸ਼ਡਿਊਲ: ਫ਼ਿਰੋਜ਼ਪੁਰ ਤੋਂ ਦਿੱਲੀ (ਉਦਘਾਟਨੀ ਸਪੈਸ਼ਲ)
ਉਦਘਾਟਨ ਵਾਲੇ ਦਿਨ ਇਹ ਟਰੇਨ ਫਿਰੋਜ਼ਪੁਰ ਕੈਂਟ ਤੋਂ ਸਵੇਰੇ 08:05 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 03:05 ਵਜੇ ਦਿੱਲੀ ਜੰਕਸ਼ਨ ਪਹੁੰਚੇਗੀ।
ਇਸਦੇ ਸਟਾਪ ਇਸ ਪ੍ਰਕਾਰ ਰਹਿਣਗੇ
1. ਫਰੀਦਕੋਟ: ਸਵੇਰੇ 08:43 ਵਜੇ (08:45 ਵਜੇ ਰਵਾਨਗੀ)
2. ਬਠਿੰਡਾ: ਸਵੇਰੇ 09:30 ਵਜੇ (09:35 ਵਜੇ ਰਵਾਨਗੀ)
3. ਧੂਰੀ: ਸਵੇਰੇ 10:43 ਵਜੇ (10:45 ਵਜੇ ਰਵਾਨਗੀ)
4. ਪਟਿਆਲਾ: ਸਵੇਰੇ 11:25 ਵਜੇ (11:27 ਵਜੇ ਰਵਾਨਗੀ)
5. ਅੰਬਾਲਾ ਕੈਂਟ: ਦੁਪਹਿਰ 12:18 ਵਜੇ (12:20 ਵਜੇ ਰਵਾਨਗੀ)
6. ਕੁਰੂਕਸ਼ੇਤਰ: ਦੁਪਹਿਰ 12:48 ਵਜੇ (12:50 ਵਜੇ ਰਵਾਨਗੀ)
7. ਪਾਣੀਪਤ: ਦੁਪਹਿਰ 01:25 ਵਜੇ (01:27 ਵਜੇ ਰਵਾਨਗੀ)
8. ਦਿੱਲੀ ਜੰਕਸ਼ਨ (ਆਮਦ): ਦੁਪਹਿਰ 03:05 ਵਜੇ
ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਮਿਲੇਗਾ ਫਾਇਦਾ
ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਸ ਨਵੀਂ ਸੇਵਾ ਨਾਲ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਵਿਚਾਲੇ ਯਾਤਰਾ ਕਰਨ ਵਾਲੇ ਵਿਦਿਆਰਥੀਆਂ, ਪੇਸ਼ੇਵਰਾਂ, ਵਪਾਰੀਆਂ ਅਤੇ ਸੈਲਾਨੀਆਂ ਨੂੰ ਇੱਕ ਆਰਾਮਦਾਇਕ, ਤੇਜ਼ ਅਤੇ ਆਧੁਨਿਕ ਯਾਤਰਾ ਦਾ ਫਾਇਦਾ ਮਿਲੇਗਾ।
Share this content:



Post Comment