71 ਸਾਲ ਦੀ ਉਮਰ ਵਿੱਚ ਅਲਵਿਦਾ ਕਹਿ ਗਈ ਇਹ ਬਾਲੀਵੁੱਡ ਅਦਾਕਾਰਾ
ਮੁੰਬਈ, 7 ਨਵੰਬਰ – ਬਾਲੀਵੁੱਡ ਅਦਾਕਾਰਾ ਅਤੇ ਪਲੇਬੈਕ ਗਾਇਕਾ ਸੁਲਕਸ਼ਣਾ ਪੰਡਿਤ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਰਿਪੋਰਟਾਂ ਅਨੁਸਾਰ 71 ਸਾਲਾਂ ਸੁਲਕਸ਼ਣਾ ਪੰਡਿਤ ਨੇ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਸੁਲਕਸ਼ਣਾ ਪੰਡਿਤ ਵਿਜੇਤਾ ਪੰਡਿਤ ਅਤੇ ਸੰਗੀਤਕਾਰ ਜਤਿਨ ਲਲਿਤ ਦੀ ਭੈਣ ਸੀ। ਸੁਲਕਸ਼ਣਾ ਪੰਡਿਤ ਦਾ ਜਨਮ 1954 ਵਿੱਚ ਹੋਇਆ ਸੀ। ਦਿੱਗਜ ਅਦਾਕਾਰਾ ਦੇ ਭਰਾ ਲਲਿਤ ਪੰਡਿਤ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ, “ਸੁਲਕਸ਼ਣਾ ਪੰਡਿਤ ਦਾ ਵੀਰਵਾਰ ਸ਼ਾਮ ਲਗਭਗ 7 ਵਜੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਕਰ ਰਹੀ ਸੀ ਅਤੇ ਕੁਝ ਦਿਨਾਂ ਤੋਂ ਬਿਮਾਰ ਸੀ। ਅਸੀਂ ਉਸਨੂੰ ਨਾਨਾਵਤੀ ਹਸਪਤਾਲ ਲੈ ਜਾ ਰਹੇ ਸੀ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।
ਉਲੇਖਯੋਗ ਹੈ ਕਿ ਸੁਲਕਸ਼ਣਾ ਨੇ ਆਪਣੀ ਸ਼ੁਰੂਆਤ 1975 ਵਿੱਚ ਸੰਜੀਵ ਕੁਮਾਰ ਨਾਲ ਫਿਲਮ “ਉਲਝਨ” ਨਾਲ ਕੀਤੀ ਸੀ ਅਤੇ ਬਾਅਦ ਵਿੱਚ ਰਾਜੇਸ਼ ਖੰਨਾ, ਸ਼ਸ਼ੀ ਕਪੂਰ ਅਤੇ ਵਿਨੋਦ ਖੰਨਾ ਸਮੇਤ ਚੋਟੀ ਦੇ ਸਿਤਾਰਿਆਂ ਨਾਲ ਕੰਮ ਕੀਤਾ। ਉਸਦੀਆਂ ਹੋਰ ਪ੍ਰਸਿੱਧ ਫਿਲਮਾਂ ਵਿੱਚ “ਸੰਕੋਚ,” “ਹੇਰਾ ਫੇਰੀ” ਵਰਗੀਆਂ ਫਿਲਮਾਂ ਸ਼ਾਮਲ ਹਨ। ਇੱਕ ਪਲੇਬੈਕ ਗਾਇਕਾ ਦੇ ਤੌਰ ‘ਤੇ ਸੁਲਕਸ਼ਣਾ ਪੰਡਿਤ ਨੇ “ਤੂੰ ਹੀ ਸਾਗਰ ਤੂੰ ਹੀ ਕਿਨਾਰਾ” ਅਤੇ “ਪਰਦੇਸੀਆ ਤੇਰੇ ਦੇਸ਼ ਮੇਂ” ਵਰਗੇ ਹਿੱਟ ਗੀਤ ਗਾਏ। ਉਹ ਹਿਸਾਰ ਹਰਿਆਣਾ ਦੇ ਇੱਕ ਸੰਗੀਤਕ ਪਰਿਵਾਰ ਤੋਂ ਆਈ ਸੀ। ਪੰਡਿਤ ਜਸਰਾਜ ਉਸ ਦਾ ਚਾਚਾ ਸੀ। ਰਿਪੋਰਟਾਂ ਦੇ ਅਨੁਸਾਰ ਸੁਲਕਸ਼ਣਾ ਨੇ 9 ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ ਅਤੇ 1967 ਵਿੱਚ ਆਪਣੇ ਭਰਾ ਮਨਦੀਪ ਨਾਲ ਸੰਗੀਤਕ ਕਰੀਅਰ ਦੀ ਸ਼ੁਰੂਆਤ ਕੀਤੀ। ਉਸਦੇ ਤਿੰਨ ਭੈਣ-ਭਰਾ ਹਨ: ਜਤਿਨ ਪੰਡਿਤ, ਲਲਿਤ ਪੰਡਿਤ, ਅਤੇ ਮਰਹੂਮ ਅਦਾਕਾਰਾ ਵਿਜੇਤਾ ਪੰਡਿਤ ਸਨ। 1975 ਵਿੱਚ ਉਸਨੂੰ ਫਿਲਮ ਸੰਕਲਪ ਦੇ ਗੀਤ “ਤੂੰ ਹੀ ਸਾਗਰ ਤੂੰ ਹੀ ਕਿਨਾਰੇ” ਲਈ ਫਿਲਮਫੇਅਰ ਸਰਵੋਤਮ ਮਹਿਲਾ ਪਲੇਬੈਕ ਪੁਰਸਕਾਰ ਮਿਲਿਆ। ਆਪਣੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸੁਲਕਸ਼ਣਾ ਪੰਡਿਤ ਅਣਵਿਆਹੀ ਸੀ।
Share this content:



Post Comment