Loading Now

70 ਵਰ੍ਹੇ ਦੇ ਮਰੀਜ਼ ਨੂੰ ਸਫਲ ਮੈਕੈਨੀਕਲ ਥ੍ਰੋਮਬੈਕਟੋਮੀ ਦੇ ਬਾਅਦ ਨਵਾਂ ਜੀਵਨ ਮਿਲਿਆ

70 ਵਰ੍ਹੇ ਦੇ ਮਰੀਜ਼ ਨੂੰ ਸਫਲ ਮੈਕੈਨੀਕਲ ਥ੍ਰੋਮਬੈਕਟੋਮੀ ਦੇ ਬਾਅਦ ਨਵਾਂ ਜੀਵਨ ਮਿਲਿਆ

ਨਵਾਂਸ਼ਹਿਰ, 12 ਸਤੰਬਰ (ਗਿਆਨ ਸਿੰਘ ਏ.ਡੀ.ਪੀ ਨਿਊਜ਼) – ਗੰਭੀਰ ਪਲਮੋਨਰੀ ਐਂਬੋਲੀਜ਼ਮ ਨਾਲ ਪੀੜਤ 70 ਸਾਲਾ ਮਰੀਜ ਨੂੰ ਮੈਕਸ ਸੁਪਰ ਸਪੀਸ਼ਲਟੀ ਹਸਪਤਾਲ ਵਿਚ ਸਫਲ ਮੈਕੇਨਿਕਲ ਥ੍ਰੋਂਬੈਕਟੋਮੀ ਤੋਂ ਬਾਅਦ ਨਵਾਂ ਜੀਵਨ ਮਿਲਿਆ। ਗੰਭੀਰ ਪਲਮੋਨਰੀ ਐਂਬੋਲੀਜ਼ਮ ਫੇਫੜਿਆਂ ਦੀਆਂ ਬਲਡ ਵੈਸੇਲਾਂ ਵਿਚ ਅਵਰੋਧ ਹੈ, ਜਿਸਦਾ ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਹੋ ਸਕਦਾ ਹੈ।

ਮਰੀਜ਼ ਨੂੰ ਮੈਕਸ ਸੁਪਰ ਸਪੈਸ਼ਲਟੀ ਹਸਪਤਾਲ ਵਿੱਚ ਅਚਾਨਕ ਸਾਹ ਲੈਣ ਵਿੱਚ ਦਿੱਕਤ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਲਿਆਂਦਾ ਗਿਆ ਸੀ। ਅੱਗੇ ਦੀ ਜਾਂਚ ਵਿੱਚ ਪਤਾ ਲੱਗਾ ਕਿ ਆਕਸੀਜਨ ਪੱਧਰ ਖਤਰਨਾਕ ਤਰੀਕੇ ਨਾਲ ਘਟ ਗਿਆ ਸੀ, ਜਿਸ ਨਾਲ ਦਿਲ ਦਾ ਫੰਕਸ਼ਨ ਪ੍ਰਭਾਵਿਤ ਹੋ ਗਿਆ ਸੀ। ਗੰਭੀਰ ਹਾਲਤ ਨੂੰ ਦੇਖਦਿਆਂ, ਸਿਰਫ਼ ਬਲੱਡ ਥਿਨਰ ਦਵਾਈ ਦੇ ਨਾਲ ਮਿਆਰੀ ਇਲਾਜ ਕਾਫ਼ੀ ਨਹੀਂ ਸੀ। ਮੈਕਸ ਸੁਪਰ ਸਪੈਸ਼ਲਿਸਟੀ ਹਸਪਤਾਲ ਵਿੱਚ ਕਾਰਡੀਓਲੋਜੀ ਕੌਂਸਲਟੈਂਟ ਡਾ. ਦੀਕਸ਼ਿਤ ਗੋਇਲ ਦੀ ਅਗਵਾਈ ਵਿੱਚ ਡਾਕਟਰਾਂ ਦੀ ਇੱਕ ਟੀਮ ਨੇ ਫੇਫੜਿਆਂ ਵਿੱਚੋਂ ਖੂਨ ਦੇ ਕਲੋਟ ਨਿਕਾਲਣ ਲਈ ਐਡਵਾਂਸ ਮਿਨੀਮਲੀ ਇਨਵੇਸਿਵ ਪ੍ਰੋਸੀਜਰ ਪੈਨੂੰਮਬਰਾ ਐਸਪੀਰੇਸ਼ਨ ਸਿਸਟਮ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ।

ਡਾ. ਦੀਕਸ਼ਿਤ ਗੋਯਲ ਨੇ ਦੱਸਿਆ, “ਇਸ ਹਾਈ ਰਿਸਕ ਕੇਸ ਵਿੱਚ ਮਰੀਜ਼ ਦਾ ਆਕਸੀਜਨ ਪੱਧਰ ਗੰਭੀਰ ਰੂਪ ਵਿੱਚ ਘਟ ਗਿਆ ਸੀ, ਅਤੇ ਉਸਦਾ ਦਿਲ ਬਹੁਤ ਜ਼ਿਆਦਾ ਦਬਾਅ ‘ਚ ਸੀ। ਮਿਨਿਮਲੀ ਇਨਵੈਸੀਵ ਪੈਨੂੰਮਬਰਾ ਐਸਪਿਰੇਸ਼ਨ ਸਿਸਟਮ ਦਾ ਇਸਤੇਮਾਲ ਕਰਕੇ, ਅਸੀਂ ਦੋਵੇਂ ਫੇਫੜੇ ਤੋਂ ਵੱਡੇ ਕਲੌਟ ਨਿਕਾਲਣ ‘ਚ ਸਮਰੱਥ ਰਹੇ, ਜਿਸਦੇ ਨਤੀਜੇ ਵਜੋਂ ਮਰੀਜ਼ ਦੀਆਂ ਸਾਸਾਂ ਲੈਣ ‘ਚ ਤੁਰੰਤ ਸੁਧਾਰ ਹੋਇਆ। ਪ੍ਰੋਸੀਜਰ ਦੇ ਬਾਅਦ ਮਰੀਜ਼ ਦਾ ਆਕਸੀਜਨ ਪੱਧਰ 100% ਤੱਕ ਵਧ ਗਿਆ, ਅਤੇ ਫੇਫੜੇ ਦੀ ਆਰਟਰੀ ਦਾ ਦਬਾਅ ਸਧਾਰਨ ਹੋ ਗਿਆ। ਮਰੀਜ਼ ਨੂੰ ਪ੍ਰੋਸੀਜਰ ਦੇ ਬਾਅਦ 4 ਦਿਨਾਂ ਵਿੱਚ ਸਥਿਰ ਹਾਲਤ ‘ਚ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ।

Share this content:

Post Comment