6000mAh ਬੈਟਰੀ ਵਾਲੇ Vivo ਨੇ ਲਾਂਚ ਕੀਤੇ ਦੋ ਸ਼ਾਨਦਾਰ 5G ਫੋਨ
ਨਵੀਂ ਦਿੱਲੀ, 21 ਜੁਲਾਈ – Vivo ਨੇ ਚੀਨ ‘ਚ ਆਪਣੇ ਦੋ ਨਵੇਂ ਸਮਾਰਟਫੋਨ ਲਾਂਚ ਕਰ ਦਿੱਤੇ ਹਨ ਜਿਨ੍ਹਾਂ ਨੂੰ ਕੰਪਨੀ ਨੇ Vivo Y50m 5G ਅਤੇ Vivo Y50 5G ਦੇ ਨਾਂ ਨਾਲ ਪੇਸ਼ ਕੀਤਾ ਹੈ। ਇਹ ਨਵੇਂ ਫੋਨ Y ਸੀਰੀਜ਼ ਤਹਿਤ ਲਾਂਚ ਕੀਤੇ ਗਏ ਹਨ। ਦੋਵਾਂ ਡਿਵਾਈਸਾਂ ਦਾ ਡਿਜ਼ਾਈਨ ਲਗਪਗ ਇੱਕ ਜਿਹਾ ਹੈ ਤੇ ਉਨ੍ਹਾਂ ਦੇ ਫੀਚਰਜ਼ ਵੀ ਇੱਕੋ ਜਿਹੇ ਹਨ, ਪਰ ਇਨ੍ਹਾਂ ਵਿਚ ਸਭ ਤੋਂ ਵੱਡਾ ਫਰਕ ਸਿਰਫ਼ ਮੈਮੋਰੀ ਦਾ ਹੈ।
Vivo Y50m 5G ਦੀ ਕੀਮਤ
ਕੀਮਤ ਦੀ ਗੱਲ ਕਰੀਏ ਤਾਂ Vivo Y50m 5G ਦੇ 6GB + 128GB ਵੇਰੀਐਂਟ ਦੀ ਕੀਮਤ ਚੀਨ ‘ਚ CNY 1,499 ਹੈ, ਜੋ ਭਾਰਤੀ ਰੁਪਏ ‘ਚ ਲਗਪਗ 18,000 ਰੁਪਏ ਬਣਦੀ ਹੈ। ਜਦੋਂਕਿ ਫੋਨ ਦੇ 8GB + 256GB ਵੈਰੀਐਂਟ ਦੀ ਕੀਮਤ CNY 1,999, ਯਾਨੀ ਲਗਪਗ 23,000 ਰੁਪਏ ਅਤੇ 12GB + 256GB ਵੈਰੀਐਂਟ ਦੀ ਕੀਮਤ CNY 2,299, ਯਾਨੀ ਲਗਪਗ 26,000 ਰੁਪਏ ਹੈ।
Vivo Y50 5G ਦੀ ਕੀਮਤ
Vivo Y50 5G ਦੇ 4GB + 128GB ਵੈਰੀਐਂਟ ਦੀ ਕੀਮਤ CNY 1,199 ਹੈ, ਜੋ ਭਾਰਤੀ ਰੁਪਏ ‘ਚ ਲਗਪਗ 13,000 ਰੁਪਏ ਹੈ ਜਦੋਂਕਿ ਫੋਨ ਦੇ 6GB + 128GB ਵੇਰੀਐਂਟ ਦੀ ਕੀਮਤ CNY 1,499, 8GB + 256GB ਵੇਰੀਐਂਟ ਦੀ ਕੀਮਤ CNY 1,999 ਤੇ 12GB + 256GB ਵੇਰੀਐਂਟ ਦੀ ਕੀਮਤ CNY 2,299 ਹੈ।
Vivo Y50m 5G ਅਤੇ Vivo Y50 5G ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਵੀਵੋ ਦੇ ਇਨ੍ਹਾਂ ਦੋਹਾਂ ਡਿਵਾਈਸਾਂ ਵਿਚ OriginOS 5 ਦਿੱਤਾ ਗਿਆ ਹੈ ਤੇ ਇਨ੍ਹਾਂ ਵਿਚ 6.74-ਇੰਚ ਦਾ ਵੱਡਾ ਡਿਸਪਲੇਅ ਹੈ। ਇਸ ਦੇ ਨਾਲ ਹੀ ਫੋਨ ‘ਚ 1,000 ਨਿਟਸ ਦੀ ਪੀਕ ਬ੍ਰਾਈਟਨੈੱਸ ਅਤੇ 90Hz ਤਕ ਦਾ ਰਿਫ੍ਰੈਸ਼ ਰੇਟ ਦਿੱਤਾ ਗਿਆ ਹੈ। ਡਿਵਾਈਸ ‘ਚ ਪਾਵਰਫੁਲ ਔਕਟਾ-ਕੋਰ 6nm ਮੀਡੀਆਟੈੱਕ 6300 ਚਿਪਸੈੱਟ ਹੈ ਜਿਸ ਨਾਲ 12GB ਤੱਕ ਰੈਮ ਅਤੇ 256GB ਤੱਕ ਦਾ ਸਟੋਰੇਜ ਬਦਲ ਉਪਲਬਧ ਹੈ।
Vivo Y50m 5G ਅਤੇ Vivo Y50 5G ਦੇ ਕੈਮਰਾ ਫੀਚਰਜ਼
ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ Vivo Y50m 5G ਅਤੇ Vivo Y50 5G ਵਿਚ f/2.2 ਅਪਰਚਰ ਵਾਲਾ 13-ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਹੈ ਜਦੋਂਕਿ ਸੈਲਫੀ ਤੇ ਵੀਡੀਓ ਕਾਲਿੰਗ ਲਈ 5-ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਦੋਹਾਂ ਡਿਵਾਈਸਾਂ ‘ਚ ਕੁਨੈਕਟਿਵਿਟੀ ਲਈ ਬਲੂਟੂਥ 5.4, GPS, Beidou, GLONASS, Galileo, QZSS, 3.5mm ਆਡੀਓ ਜੈਕ, OTG, ਵਾਈ-ਫਾਈ ਅਤੇ USB ਟਾਈਪ-C ਪੋਰਟ ਉਪਲਬਧ ਹਨ।
Share this content:


Post Comment