Loading Now

4th ਸਟੇਜ ਕੈਂਸਰ ਨਾਲ ਪੀੜਤ ਹੈ Dharmendra ਦੀ ਇਹ ਹੀਰੋਇਨ

4th ਸਟੇਜ ਕੈਂਸਰ ਨਾਲ ਪੀੜਤ ਹੈ Dharmendra ਦੀ ਇਹ ਹੀਰੋਇਨ

ਨਵੀਂ ਦਿੱਲੀ, 16 ਸਤੰਬਰ – 1979 ‘ਚ ਫਿਲਮ ਜੁਨੂਨ ਨਾਲ ਬਾਲੀਵੁੱਡ ‘ਚ ਕਦਮ ਰੱਖਣ ਵਾਲੀ ਨਫੀਸਾ ਅਲੀ ਸੋਢੀ ਨੂੰ ਸਾਲ 2018 ‘ਚ ਕੈਂਸਰ ਡਿਟੈਕਟ ਹੋਇਆ ਸੀ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਕਰ ਕੇ ਦੱਸਿਆ ਸੀ ਕਿ ਉਨ੍ਹਾਂ ਨੂੰ ਪੈਰਿਟੋਨੀਅਲ ਕੈਂਸਰ ਹੈ। ਹਾਲ ਹੀ ‘ਚ ਸਲਮਾਨ ਖਾਨ ਦੀ ਕਰੀਬੀ ਅਦਾਕਾਰਾ ਨੇ ਆਪਣੀ ਸਿਹਤ ਬਾਰੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੈਂਸਰ ਹੁਣ ਉਸ ਸਟੇਜ ‘ਤੇ ਪਹੁੰਚ ਗਿਆ ਹੈ, ਜਿੱਥੇ ਉਨ੍ਹਾਂ ਦੀ ਸਰਜਰੀ ਹੁਣ ਸੰਭਵ ਨਹੀਂ ਹੈ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਕੈਂਸਰ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਕੀ ਸਵਾਲ ਪੁੱਛੇ ਸ

ਤੁਸੀਂ ਚਲੇ ਜਾਓਗੇ ਤਾਂ ਅਸੀਂ ਕਿਸ ਵੱਲ ਦੇਖਾਂਗੇ?”

ਨਫੀਸਾ ਅਲੀ ਨੇ ਆਪਣੇ ਆਧਿਕਾਰਤ ਇੰਸਟਾਗ੍ਰਾਮ ‘ਤੇ ਦੋ ਪੋਸਟਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਪੋਸਟ ‘ਚ ਉਨ੍ਹਾਂ ਆਪਣੇ PET ਸਕੈਨ ਬਾਰੇ ਦੱਸਦੇ ਹੋਏ ਬੱਚਿਆਂ ਦੇ ਸਵਾਲ ਬਾਰੇ ਗੱਲ ਕੀਤੀ। ‘ਲਾਈਫ ਇਨ ਅ ਮੈਟਰੋ’ ‘ਚ ਧਰਮਿੰਦਰ ਨਾਲ ਨਜ਼ਰ ਆ ਚੁੱਕੀ ਅਦਾਕਾਰਾ ਨੇ ਲਿਖਿਆ, “ਇੱਕ ਦਿਨ ਮੇਰੇ ਬੱਚਿਆਂ ਨੇ ਪੁੱਛਿਆ, ਜਦੋਂ ਤੁਸੀਂ ਚਲੇ ਜਾਓਗੇ ਤਾਂ ਅਸੀਂ ਕਿਸ ਵੱਲ ਦੇਖਾਂਗੇ? ਮੈਂ ਉਨ੍ਹਾਂ ਨੂੰ ਕਿਹਾ ਕਿ ਇਕ-ਦੂਜੇ ਦੀ ਦੇਖਭਾਲ ਕਰਨਾ। ਇਹ ਮੇਰਾ ਸਭ ਤੋਂ ਵੱਡਾ ਤੋਹਫਾ ਹੈ, ਜਦੋਂ ਭਰਾ-ਭੈਣ ਇਕ-ਦੂਜੇ ਨਾਲ ਪਿਆਰ ਤੇ ਯਾਦਾਂ ਸਾਂਝੀਆਂ ਕਰਦੇ ਹਨ, ਇਕ-ਦੂਜੇ ਦੀ ਰੱਖਿਆ ਕਰਦੇ ਹਨ ਅਤੇ ਯਾਦ ਰੱਖਣਾ, ਤੁਹਾਡੇ ਦੋਹਾਂ ਦੀ ਬਾਂਡਿੰਗ ਹਰ ਉਸ ਚੀਜ਼ ਤੋਂ ਵੱਡੀ ਹੈ, ਜੋ ਜੀਵਨ ਤੁਹਾਨੂੰ ਦਿਖਾਉਂਦਾ ਹੈ।” ਇਸ ਪੋਸਟ ਨੂੰ ਸਾਂਝਾ ਕਰਦਿਆਂ ਨਫੀਸਾ ਅਲੀ ਨੇ ਲਿਖਿਆ, “ਮੇਰੇ ਸਫਰ ‘ਚ ਇਕ ਨਵਾਂ ਚੈਪਟਰ ਜੁੜ ਗਿਆ ਹੈ। ਕੱਲ੍ਹ ਮੇਰਾ ਪੈਟ ਸਕੈਨ ਹੋਇਆ ਸੀ, ਫਿਰ ਤੋਂ ਮੇਰੀ ਕੀਮੋਥੈਰੇਪੀ ਸ਼ੁਰੂ ਹੋ ਰਹੀ ਹੈ ਕਿਉਂਕਿ ਸਰਜਰੀ ਨਹੀਂ ਹੋ ਸਕਦੀ। ਯਕੀਨ ਮੰਨੋ, ਮੈਨੂੰ ਆਪਣੀ ਜ਼ਿੰਦਗੀ ਨਾਲ ਬਹੁਤ ਪਿਆਰ ਹੈ।”

ਕੱਲ੍ਹ ਤੋਂ ਸ਼ੁਰੂ ਹੋਵੇਗਾ ਨਫੀਸਾ ਅਲੀ ਦਾ ਇਲਾਜ

ਨਫੀਸਾ ਅਲੀ ਨੇ ਇਕ ਹੋਰ ਪੋਸਟ ‘ਚ ਦੱਸਿਆ ਕਿ ਉਨ੍ਹਾਂ ਦੀ ਕੀਮੋਥੈਰੇਪੀ ਕੱਲ੍ਹ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਸੀਨੀਅਰ ਅਦਾਕਾਰਾ ਨਫੀਸਾ ਅਲੀ ਨੇ PTI ਨਾਲ ਖਾਸ ਗੱਲਬਾਤ ‘ਚ 2019 ‘ਚ ਦੱਸਿਆ ਸੀ ਕਿ ਉਹ ਮੈਡੀਕਲੀ ਕੈਂਸਰ-ਫ੍ਰੀ ਹੋ ਚੁੱਕੀ ਹਨ ਤੇ ਇੰਡਸਟਰੀ ‘ਚ ਸੀਨੀਅਰ ਅਦਾਕਾਰ ਦੇ ਤੌਰ ‘ਤੇ ਵਾਪਸੀ ਕਰਨਾ ਚਾਹੁੰਦੀ ਹਨ।

Share this content:

Post Comment