Loading Now

-40 ਡਿਗਰੀ ਵਾਲੇ ਵੀ ਬਣ ਸਕਣਗੇ ਡਾਕਟਰ

-40 ਡਿਗਰੀ ਵਾਲੇ ਵੀ ਬਣ ਸਕਣਗੇ ਡਾਕਟਰ

ਫਰੀਦਕੋਟ, 17 ਜਨਵਰੀ – ਹਜ਼ਾਰਾਂ ਖਾਲ੍ਹੀ ਪੋਸਟਗ੍ਰੈਜੂਏਟ ਮੈਡੀਕਲ ਸੀਟਾਂ ਨੂੰ ਭਰਨ ਲਈ ਨੈਸ਼ਨਲ ਬੋਰਡ ਆਫ਼ ਏਗਜ਼ਾਮਿਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਨੇ ਨੀਟ-ਪੀਜੀ 2025 ਲਈ ਯੋਗਤਾ ਪ੍ਰਤੀਸ਼ਤਤਾ ਵਿੱਚ ਵੱਡੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਨੈਸ਼ਨਲ ਬੋਰਡ ਆਫ਼ ਏਗਜ਼ਾਮਿਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਵੱਲੋਂ ਨੀਟ-ਪੀਜੀ 2025 ਦੀ ਯੋਗਤਾ ਕਟ-ਆਫ਼ ਵਿੱਚ ਵੱਡੀ ਕਮੀ ਕਰਨ ਤੋਂ ਬਾਅਦ ਦੇਸ਼ ਭਰ ਵਿੱਚ ਚਰਚਾ ਛਿੜ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਜਾਰੀ ਫੈਸਲੇ ਅਨੁਸਾਰ ਰਾਖਵੇਂ ਵਰਗ ਦੇ ਉਮੀਦਵਾਰਾਂ ਲਈ ਘੱਟੋ-ਘੱਟ ਕਟ-ਆਫ਼ ਨੂੰ 40 ਪ੍ਰਤੀਸ਼ਤਤਾ ਤੋਂ ਘਟਾ ਕੇ ਸਿੱਧਾ 0 ਪ੍ਰਤੀਸ਼ਤਤਾ ਕਰ ਦਿੱਤਾ ਹੈ। NBEMS ਵੱਲੋਂ ਜਾਰੀ ਅਧਿਕਾਰਿਕ ਨੋਟਿਸ ਮੁਤਾਬਕ SC, ST ਅਤੇ OBC ਵਰਗ ਦੇ ਉਮੀਦਵਾਰਾਂ ਲਈ ਕਟ-ਆਫ਼ ਸਿੱਧਾ 0 ਪ੍ਰਤੀਸ਼ਤਤਾ ਤੱਕ ਘਟਾ ਦਿੱਤੀ ਗਈ ਹੈ। ਇਸਦਾ ਭਾਵ ਹੈ ਕਿ ਨੈਗੇਟਿਵ ਮਾਰਕਿੰਗ ਕਾਰਨ -40 ਅੰਕ ਹਾਸਲ ਕਰਨ ਵਾਲੇ ਉਮੀਦਵਾਰ ਵੀ ਹੁਣ ਨੀਟ-ਪੀਜੀ 2025 ਦੀ ਕਾਊਂਸਲਿੰਗ ਵਿੱਚ ਸ਼ਾਮਲ ਹੋ ਸਕਣਗੇ।

Share this content:

Post Comment