350 ਸ਼ਹੀਦੀ ਦਿਵਸ ਨੂੰ ਸਮਰਪਿਤ ਫਗਵਾੜਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ

ਫਗਵਾੜਾ, 26 ਨਵੰਬਰ ( ਏ.ਡੀ.ਪੀ. ਨਿਊਜ਼ ) ਬਲੱਡ ਸੈਂਟਰ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਮਲਕੀਅਤ ਸਿੰਘ ਰਗਬੋਤਰਾ ਪ੍ਰਧਾਨ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਖੂਨਦਾਨੀਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਕੈਂਪ ਵਿੱਚ 41 ਯੂਨਿਟ ਇਕੱਤਰ ਕੀਤੇ ਗਏ। ਇਸ ਮੌਕੇ ਮਲਕੀਅਤ ਸਿੰਘ ਰਗਬੋਤਰਾ ਨੇ ਕਿਹਾ ਕਿ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇਨਸਾਨੀਅਤ ਤੇ ਹੋ ਰਹੇ ਜ਼ੁਲਮ ਦੇ ਵਿਰੁੱਧ ਆਪਣੀ ਸ਼ਹਾਦਤ ਦਿੱਤੀ, ਅੱਜ ਉਨ੍ਹਾਂ ਦੀ ਯਾਦ ਵਿਚ ਇਹ ਉਪਰਾਲਾ ਰੱਖਿਆ ਗਿਆ ਹੈ। ਇਹ ਖੂਨਦਾਨ ਕੈਂਪ ਸਫ਼ਲਤਾਪੂਰਨ ਹੋ ਕੇ ਨਿਬੜਿਆ। ਇਸ ਮੌਕੇ ਹਰਬੰਸ ਲਾਲ ਮੀਤ ਪ੍ਰਧਾਨ, ਤਾਰਾ ਚੰਦ ਚੁੰਬਰ, ਗੁਰਪ੍ਰੀਤ ਟੈਕਨੀਕਲ ਸੁਪਰਵਾਇਜ਼ਰ, ਹਰਮਨ ਕੌਰ ਲੈਬ ਟੈਕਨੀਸ਼ਨ, ਅਮਨਪ੍ਰੀਤ ਕੌਰ ਸਟਾਫ ਨਰਸ, ਅਨੂ ਲੈਬ ਟੈਕਨੀਸ਼ਨ ਆਦਿ ਸਟਾਫ ਹਾਜ਼ਰ ਸਨ।
Share this content:


Post Comment