31 ਦਸੰਬਰ 2025 ਤਕ PAN–Aadhaar ਲਿੰਕ ਕਰਨਾ ਲਾਜ਼ਮੀ
ਨਵੀਂ ਦਿੱਲੀ, 26 ਦਸੰਬਰ – ਪੈਨ ਅਤੇ ਆਧਾਰ ਕਾਰਡ ਨੂੰ ਲਿੰਕ ਕਰਨ ਦੀ ਆਖਰੀ ਤਾਰੀਖ 31 ਦਸੰਬਰ, 2025 ਹੈ। 1 ਜਨਵਰੀ, 2026 ਤੋਂ ਇਨਕਮ ਟੈਕਸ ਵਿਭਾਗ ਉਨ੍ਹਾਂ ਸਾਰੇ ਪੈਨ ਕਾਰਡਾਂ ਨੂੰ ‘ਇਨਆਪਰੇਟਿਵ’ (ਨਕਾਰਾ) ਐਲਾਨ ਦਿੱਤਾ ਜਾਵੇਗਾ ਜੋ ਆਧਾਰ ਕਾਰਡ ਨਾਲ ਲਿੰਕ ਨਹੀਂ ਹਨ। 3 ਅਪ੍ਰੈਲ, 2025 ਨੂੰ ਜਾਰੀ ਨੋਟੀਫਿਕੇਸ਼ਨ ਨੰਬਰ 26/2025 ਅਨੁਸਾਰ, ਜਿਨ੍ਹਾਂ ਲੋਕਾਂ ਨੂੰ 1 ਅਕਤੂਬਰ, 2024 ਤੋਂ ਪਹਿਲਾਂ ਆਧਾਰ ਐਨਰੋਲਮੈਂਟ ID ਦੀ ਵਰਤੋਂ ਕਰ ਕੇ ਪੈਨ ਅਲਾਟ ਕੀਤਾ ਗਿਆ ਸੀ, ਉਨ੍ਹਾਂ ਨੂੰ 2025 ਦੇ ਅੰਤ ਤਕ ਆਪਣੇ ਪਰਮਾਨੈਂਟ ਆਧਾਰ ਕਾਰਡ ਨੰਬਰ ਦੀ ਵਰਤੋਂ ਕਰ ਕੇ ਲਿੰਕਿੰਗ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਰਿਪੋਰਟ ਮੁਤਾਬਕ, ਜੋ ਪੈਨ ਕਾਰਡ ਡੈੱਡਲਾਈਨ ਤਕ ਲਿੰਕ ਨਹੀਂ ਹੋਣਗੇ, ਉਨ੍ਹਾਂ ਨੂੰ ਇਨਐਕਟਿਵ ਕਰ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਵਰਤੋਂ ਟੈਕਸ ਨਾਲ ਜੁੜੇ ਜਾਂ ਵੱਡੇ ਵਿੱਤੀ ਲੈਣ-ਦੇਣ ਲਈ ਨਹੀਂ ਕੀਤੀ ਜਾ ਸਕੇਗੀ।
ਸੀਬੀਡੀਟੀ (CBDT) ਨੇ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਵਿੱਤੀ ਨਤੀਜੇ ਭੁਗਤਣੇ ਪੈਣਗੇ ਜਿਸ ਵਿਚ ਇਨਕਮ ਟੈਕਸ ਰਿਫੰਡ ਦਾ ਰੁਕਣਾ ਤੇ 1 ਜਨਵਰੀ, 2026 ਤੋਂ ਸਰੋਤ ‘ਤੇ ਜ਼ਿਆਦਾ ਟੈਕਸ ਕਟੌਤੀ (TDS) ਦਰ ਲਾਗੂ ਹੋਣਾ ਸ਼ਾਮਲ ਹੈ। ਲਿੰਕਿੰਗ ਲਈ ਟੈਕਸਪੇਅਰਜ਼ ਕੋਲ ਇਕ ਵੈਲਿਡ ਪੈਨ, ਆਧਾਰ ਨੰਬਰ ਅਤੇ OTP ਪ੍ਰਾਪਤ ਕਰਨ ਲਈ ਰਜਿਸਟਰਡ ਮੋਬਾਈਲ ਫੋਨ ਹੋਣਾ ਚਾਹੀਦਾ ਹੈ ਜਿਨ੍ਹਾਂ ਮਾਮਲਿਆਂ ‘ਚ ਪੈਨ 1 ਜੁਲਾਈ, 2017 ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ ਅਤੇ ਅਜੇ ਤਕ ਲਿੰਕ ਨਹੀਂ ਹੋਇਆ, ਉਨ੍ਹਾਂ ‘ਤੇ 1,000 ਰੁਪਏ ਦੀ ਫੀਸ ਲੱਗੇਗੀ।
ਪੈਨ ਨੂੰ ਆਧਾਰ ਕਾਰਡ ਨਾਲ ਕਿਵੇਂ ਲਿੰਕ ਕਰੀਏ?
ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੇ ਈ-ਫਾਈਲਿੰਗ ਪੋਰਟਲ ਰਾਹੀਂ ਲਾਜ਼ਮੀ ਫੀਸ ਅਦਾ ਕਰੋ। ਪੋਰਟਲ ਦੇ ਹੋਮਪੇਜ (https://www.incometax.gov.in/iec/foportal/) ‘ਤੇ ਜਾਓ ਅਤੇ ‘Quick Links’ ਦੇ ਅੰਦਰ Link Aadhaar ਵਿਕਲਪ ਚੁਣੋ। ਹੁਣ ਆਪਣੇ ਪੈਨ ਅਤੇ ਆਧਾਰ ਕਾਰਡ ਦੇ ਵੇਰਵੇ ਦਰਜ ਕਰੋ। ‘e-Pay Tax’ ਰਾਹੀਂ ਭੁਗਤਾਨ ਦਾ ਵਿਕਲਪ ਚੁਣੋ, ਆਪਣਾ ਪੈਨ ਦੁਬਾਰਾ ਭਰੋ ਅਤੇ OTP ਰਾਹੀਂ ਮੋਬਾਈਲ ਨੰਬਰ ਵੈਰੀਫਾਈ ਕਰੋ। ‘Income Tax’ ਵਿਕਲਪ ਚੁਣੋ, ਅਸੈਸਮੈਂਟ ਈਅਰ (Assessment Year) ਚੁਣੋ ਅਤੇ ਪੇਮੈਂਟ ਕੈਟੇਗਰੀ ‘ਚ ‘Other Receipts (500)’ ਨੂੰ ਮਾਰਕ ਕਰੋ। 1,000 ਰੁਪਏ ਦੀ ਰਕਮ ਆਪਣੇ ਆਪ ਭਰੀ ਜਾਵੇਗੀ। ਇਸਦਾ ਭੁਗਤਾਨ ਨੈੱਟ ਬੈਂਕਿੰਗ, ਡੈਬਿਟ ਕਾਰਡ ਜਾਂ UPI ਰਾਹੀਂ ਕੀਤਾ ਜਾ ਸਕਦਾ ਹੈ। ਭੁਗਤਾਨ ਦੀ ਪੁਸ਼ਟੀ ਹੋਣ ‘ਚ 4-5 ਕੰਮਕਾਜੀ ਦਿਨ ਲੱਗ ਸਕਦੇ ਹਨ। ਭੁਗਤਾਨ ਕਨਫਰਮ ਹੋਣ ਤੋਂ ਬਾਅਦ ਦੁਬਾਰਾ ‘Link Aadhaar’ ਸੈਕਸ਼ਨ ‘ਚ ਜਾ ਕੇ ਵੇਰਵੇ ਵੈਲੀਡੇਟ ਕਰੋ। ਆਧਾਰ ਮੁਤਾਬਕ ਆਪਣਾ ਨਾਂ ਤੇ ਮੋਬਾਈਲ ਨੰਬਰ ਦਰਜ ਕਰੋ। ਛੇ ਅੰਕਾਂ ਦਾ OTP ਦਰਜ ਕਰਨ ਤੋਂ ਬਾਅਦ ਪ੍ਰਕਿਰਿਆ ਪੂਰੀ ਹੋ ਜਾਵੇਗੀ।
ਆਧਾਰ-ਪੈਨ ਲਿੰਕ ਸਟੇਟਸ ਕਿਵੇਂ ਚੈੱਕ ਕਰੀਏ?
ਟੈਕਸਪੇਅਰ ਬਿਨਾਂ ਲੌਗ-ਇਨ ਕੀਤੇ ਵੀ ਸਟੇਟਸ ਚੈੱਕ ਕਰ ਸਕਦੇ ਹਨ। ਈ-ਫਾਈਲਿੰਗ ਹੋਮਪੇਜ ‘ਤੇ ‘Quick Links’ ਦੇ ਅੰਦਰ ‘Link Aadhaar Status’ ਚੁਣੋ। ਆਪਣਾ ਪੈਨ ਅਤੇ ਆਧਾਰ ਵੇਰਵੇ ਦਰਜ ਕਰੋ। ਜੇਕਰ ਲਿੰਕ ਹੋ ਗਿਆ ਹੈ ਤਾਂ ਹਰੇ ਰੰਗ ਦਾ ਚੈੱਕਮਾਰਕ ਦਿਖਾਈ ਦੇਵੇਗਾ।
Share this content:



Post Comment