31 ਅਗਸਤ ਨੂੰ ਹੋਣ ਵਾਲੀ ਫਤਿਹ ਰੈਲੀ ਦੇ ਸਥਾਨ ਤੇ ਸੁਖਬੀਰ ਸਿੰਘ ਬਾਦਲ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ
– ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਜਥੇਦਾਰ ਤੀਰਥ ਸਿੰਘ ਮਾਹਲਾ, ਸੰਜੀਤ ਸਿੰਘ ਸੰਨੀ ਗਿੱਲ, ਖਣਮੁੱਖ ਭਾਰਤੀ ਪੱਤੋ, ਰਾਜਵਿੰਦਰ ਸਿੰਘ ਧਰਮਕੋਟ, ਰਜਿੰਦਰ ਸਿੰਘ ਡੱਲਾ ਰਹੇ ਹਾਜਰ
ਮੋਗਾ, 23 ਅਗਸਤ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਕਿਸਾਨ ਵਿਰੋਧੀ ਲੈਂਡ ਪੂਲਿੰਗ ਨੀਤੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿੱਢੇ ਸੰਘਰਸ਼ ਸਦਕਾ ਰੱਦ ਕਰ ਦਿੱਤੀ ਗਈ ਤੇ ਇਹ ਸ਼੍ਰੋਮਣੀ ਅਕਾਲੀ ਦੀ ਵੱਡੀ ਜਿੱਤ ਸੀ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਜਿੱਤ ਸਦਕਾ ਮੋਗਾ ਵਿੱਚ 31 ਅਗਸਤ ਨੂੰ ਫਤਿਹ ਰੈਲੀ ਕੀਤੀ ਜਾ ਰਹੀ ਹੈ ਅਤੇ ਅੱਜ ਉਨ੍ਹਾਂ ਹੋਣ ਵਾਲੀ ਰੈਲੀ ਦੇ ਸਥਾਨ ਨਵੀਂ ਦਾਣਾ ਮੰਡੀ ਮੋਗਾ ਪੁੱਜਕੇ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਵਿਸ਼ੇਸ ਤੌਰ ਤੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਕੋਰ ਕਮੇਟੀ ਮੈਂਬਰ ਤੇ ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਸ਼ਹਿਰੀ, ਅਬਜਰਵਰ ਰਾਜਵਿੰਦਰ ਸਿੰਘ ਧਰਮਕੋਟ, ਵਰਕਿੰਗ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਮੋਗਾ ਸੰਜੀਤ ਸਿੰਘ ਸੰਨੀ ਗਿੱਲ, ਹਲਕਾ ਨਿਹਾਲ ਸਿੰਘ ਵਾਲਾ ਤੋਂ ਖਣਮੁੱਖ ਭਾਰਤੀ ਪੱਤੋ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੇਬ ਅਸੀਸ ਮਲਿਕ, ਜ਼ਿਲ੍ਹਾ ਪ੍ਰਧਾਨ ਦਿਹਾਤੀ ਹਰਜੋਤ ਸਿੰਘ ਡੇਮਰੂ, ਸ਼੍ਰੋਮਣੀ ਕਮੇਟੀ ਮੈਂਬਰ ਤਰਸੇਮ ਸਿੰਘ ਰੱਤੀਆਂ, ਸੁਖਹਰਪ੍ਰੀਤ ਸਿੰਘ ਰੋਡੇ ਅੰਤ੍ਰਿੰਗ ਕਮੇਟੀ ਮੈਂਬਰ ਤੋਂ ਇਲਾਵਾ ਜ਼ਿਲ੍ਹੇ ਦੇ ਚਾਰੇ ਹਲਕਿਆਂ ਤੋਂ ਦਰਜਾ ਬ ਦਰਜ਼ਾ ਲੀਡਰਸ਼ਿਪ ਹਾਜ਼ਰ ਸੀ।
ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੈਰਤਅੰਗੇਜ਼ ਗੱਲ ਇਹ ਹੈ ਕਿ ਅੱਜ ਸੂਬੇ ਨੂੰ ਭਗਵੰਤ ਮਾਨ ਨਹੀਂ ਚਲਾ ਰਿਹਾ ਸਗੋਂ ਦਿੱਲੀ ਵਾਲੇ ਚਲਾ ਰਹੇ ਹਨ ਅਤੇ ਸੂਬੇ ਦੇ ਖਜ਼ਾਨੇ ਦੀ ਅੰਨੇਵਾਹ ਲੁੱਟ ਕਰ ਰਹੇ ਹਨ ਤੇ ਲੈਂਡ ਪੂਲਿੰਗ ਦੀ ਨੀਤੀ ਵੀ ਉਨ੍ਹਾਂ ਦੇ ਕਹਿਣ ਤੇ ਲਾਗੂ ਕੀਤੀ ਗਈ ਕਿਉਂਕਿ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਨਾਲ ਕੋਈ ਸਰੋਕਾਰ ਨਹੀਂ ਇਸ ਲਈ ਹੀ ਲੈਂਡ ਪੂਲਿੰਗ ਦੀ ਨੀਤੀ ਲਾਗੂ ਕੀਤੀ ਗਈ ਪਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨੀ ਅਤੇ ਜਵਾਨੀ ਦੀ ਗੱਲ ਕੀਤੀ ਹੈ ਅਤੇ ਹਮੇਸ਼ਾਂ ਪੰਜਾਬ ਦੇ ਹਿਤਾਂ ਦੀ ਲੜਾਈ ਲੜੀ ਹੈ ਤੇ ਕਿਸਾਨ ਵਿਰੋਧੀ ਨੀਤੀ – ਦੇ ਵਿਰੋਧ ਵਿੱਚ ਜੋ ਸੰਘਰਸ਼ ਉਨ੍ਹਾਂ ਵੱਲੋਂ ਜੁਝਾਰੂ ਵਰਕਰਾਂ ਅਤੇ ਆਗੂਆਂ ਦੇ ਨਾਲ ਵਿੱਢਿਆ ਸੀ ਉਸ ਦੀ ਜਿੱਤ ਹੋਈ ਅਤੇ ਸਰਕਾਰ ਨੂੰ ਉਨ੍ਹਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ ਅਤੇ ਲੈਂਡ ਪੂਲਿੰਗ ਦੀ ਨੀਤੀ ਨੂੰ ਰੱਦ ਕਰਨਾ ਪਿਆ ਅਤੇ ਜੋ ਮੋਗਾ ਵਿਖੇ ਰੈਲੀ ਕੀਤੀ ਜਾ ਰਹੀ ਹੈ ਉਹ ਉਸੇ ਦਾ ਹੀ ਹਿੱਸਾ ਹੈ ਅਤੇ ਇਸ ਰੈਲੀ ਨੂੰ ਫਤਿਹ ਰੈਲੀ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2027 ਦੀਆਂ ਚੋਣਾਂ ਵਿੱਚ ਪੰਜਾਬ ਦੇ ਅਣਖੀ ਲੋਕ ਦਿੱਲੀ ਵਾਲਿਆਂ ਨੂੰ ਭਜਾਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਗੇ ਅਤੇ ਪੰਜਾਬ ਨੂੰ ਫਿਰ ਤੋਂ ਨਵੇਂ ਸਿਰਿਉਂ ਵਿਕਾਸ ਦੀਆਂ ਲੀਹਾਂ ਤੇ ਖੜ੍ਹਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਸੰਜੀਤ ਸਿੰਘ ਸੰਨੀ ਗਿੱਲ ਦੇ ਸਿੰਘਾ ਵਾਲੇ ਨੂਰਗੜ੍ਹ ਸਟੱਡ ਫਾਰਮ ਹਾਊਸ ਤੇ – ਜ਼ਿਲ੍ਹੇ ਦੇ ਆਗੂਆਂ ਨਾਲ ਇੱਕ ਵਿਸ਼ੇਸ ਮੀਟਿੰਗ ਵੀ ਕੀਤੀ।
ਇਸ ਮੌਕੇ ਤੇ ਵੱਖ ਵੱਖ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਕਿ ਇਕੱਠ ਪੱਖੋਂ ਇਹ ਰੈਲੀ ਇਤਿਹਾਸਕ ਸਿਰਜੇਗੀ ਅਤੇ ਸਾਲ 2027 ਦੀਆਂ ਚੋਣਾਂ ਦਾ ਮੁੱਢ ਬੰਨੇਗ੍ਹੀ ।ਇਸ ਮੌਕੇ ਤੇ ਹੋਰ ਲੀਡਰਸ਼ਿਪ ਵਿੱਚ ਗੁਰਮੇਲ ਸਿੰਘ ਸਿੱਧੂ ਧਰਮਕੋਟ, ਰਣਵਿੰਦਰ ਸਿੰਘ ਪੱਪੂ ਰਾਮੂਵਾਲੀਆ, ਅਜੀਤਪਾਲ ਸਿੰਘ ਰਣੀਆ, ਬੂਟਾ ਸਿੰਘ ਦੌਲਤਪੁਰਾ, ਰਣਜੀਤ ਸਿੰਘ ਭਾਊ, ਚਰਨਜੀਤ ਸਿੰਘ ਝੰਡਿਆਣਾ, ਬਲਵੀਰ ਸਿੰਘ ਈਐਸ ਐਮਸੀ, ਮਾਸਟਰ ਵਿਜੇ ਸਾਬਕਾ ਐਮਸੀ, ਜਰਨੈਲ ਸਿੰਘ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਧੰਮੂ ਐਮਸੀ , ਗੁਰਬਿੰਦ ਸਿੰਘ ਸਰਕਲ ਪ੍ਰਧਾਨ, ਰਵਦੀਪ ਸਿੰਘ ਸਰਕਲ ਪ੍ਰਧਾਨ, ਗੁਰਦੀਪ ਸਿੰਘ ਸਰਕਲ ਪ੍ਰਧਾਨ, ਨਰਿੰਦਰ ਸਿੰਘ (ਬੁੱਕਣ ਵਾਲਾ) ਸਰਕਲ ਪ੍ਰਧਾਨ, ਬਿਪਨ ਬਾਲ ਖੋਸਾ ਸਰਕਲ ਪ੍ਰਧਾਨ, ਸੁਖਬੀਰ ਸਿੰਘ ਗਿੱਲ ਯੂਥ ਜ਼ਿਲਾ ਸ਼ਹਿਰੀ ਪ੍ਰਧਾਨ ਅਕਾਲੀ ਦਲ, ਦੇਵਸੀਸ਼ ਮਲਿਕ, ਜਿਲਾ ਯੂਥ ਪ੍ਰਧਾਨ ਸ਼ਹਿਰੀ ਅਕਾਲੀ ਦਲ ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਕੁਲਵਿੰਦਰ ਸਿੰਘ ਚੋਟੀਆਂ, ਗੁਰਚਰਨ ਸਿੰਘ ਕਾਲੀਏ ਵਾਲਾ, ਬੂਟਾ ਸਿੰਘ ਦੌਲਤਪੁਰਾ, ਬਲਵਿੰਦਰ ਸਿੰਘ ਫੌਜੀ ਡਰੋਲੀ ਭਾਈ, ਜਸਵੀਰ ਸਿੰਘ ਗਿੱਲ ਪੈਲਸ ਵਾਲੇ, ਕੁਲਦੀਪ ਸਿੰਘ ਦੀਪਾ ਸਰਕਲ ਪ੍ਰਧਾਨ ਸ਼ਹਿਰੀ, ਗਰਵੋਧਨ ਪੋਪਲੀ ਐਮ ਸੀ,ਰਾਜਵੰਤ ਸਿੰਘ ਮਾਹਲਾ, ਨਵਜੋਤ ਸਿੰਘ ਮਾਹਲਾ, ਬਲਕਾਰ ਸਿੰਘ ਮੰਗੇਵਾਲਾ, ਗੁਰਜੀਤ ਸਿੰਘ ਸਰਪੰਚ ਬਾਘਾ ਪੁਰਾਣਾ, ਸੁਖਜੀਤ ਸਿੰਘ ਮਾਲਾ ਬਾਘਾਪੁਰਣਾ, ਗੁਰਪ੍ਰੀਤ ਸਿੰਘ ਗੋਪੀ ਹਰੀਏਵਾਲਾ, ਗੁਰਜੰਟ ਸਿੰਘ ਰਾਮੂਵਾਲਾ, ਭਿੰਦਰ ਸਿੰਘ ਚੜਿੱਕ, ਸੁਖਦੇਵ ਸਿੰਘ ਬਿੱਲੂ ਚੜਿੱਕ, ਗੁਰਦਰਸ਼ਨ ਸਿੰਘ ਕਾਕਾ ਝੰਡਿਆਣਾ ਗਰਬੀ, ਜਗਤਾਰ ਸਿੰਘ ਐਮਸੀ ਸਾਬਕਾ, ਨਿਸ਼ਾਨ ਸਿੰਘ ਭੁੱਲਰ ਸਰਕਲ ਪ੍ਰਧਾਨ ਧਰਮਕੋਟ, ਕੁਲਦੀਪ ਸਿੰਘ ਜੋਗੇਵਾਲਾ, ਜਗਦੀਸ਼ ਲਾਲ ਛਾਬੜਾ, ਅਨਿੰਦਰ ਸਿੰਘ ਦੀਨਾ, ਸੰਤ ਸਿੰਘ ਧੰਮੂ, ਲਵਲੀ ਦੁੱਨੇਕੇ ਹਾਜਰ ਸਨ।
Share this content:



Post Comment